ਡੇਰਾ ਬਾਬਾ ਨਾਨਕ: 30 ਸਤੰਬਰ, ਨਰੇਸ਼ ਕੁਮਾਰ
ਪੰਜਾਬ ਵਿੱਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ ਵਿੱਚ ਸਰਗਰਮੀਆਂ ਤੇਜ ਹੋ ਗਈਆਂ ਹਨ। ਪਿੰਡਾਂ ਵਿੱਚ ਸਰਪੰਚ ਦੀ ਚੋਣ ਨੂੰ ਲੈ ਕੇ ਬੋਲੀ ਲੱਗਣ ਦਾ ਮਾਮਲਾ ਵੀ ਸਾਹਮਣੇ ਆ ਰਹੇ ਹਨ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਹਰਦੋਵਾਲ ਕਲਾਂ ਵਿੱਚ ਸਰਪੰਚੀ ਦੀ ਬੋਲੀ ਲਗਾਈ ਗਈ ਜੋ ਦੋ ਕਰੋੜ ਵਿੱਚ ਪਹੁੰਚ ਗਈ। ਕੱਲ੍ਹ 50 ਲੱਖ ਰੁਪਏ ਤੋਂ ਸ਼ੁਰੂ ਹੋਈ ਬੋਲੀ 2 ਕਰੋੜ ਵਿੱਚ ਪਹੁੰਚ ਗਈ ਸੀ, ਜੋ ਅੱਜ ਵੀ ਜਾਰੀ ਰਹੇਗੀ।
ਪਿੰਡ ਵਿੱਚ 3 ਪਾਰਟੀਆਂ ਵਿੱਚ ਬੋਲੀ ਲਗਾਈ ਗਈ। ਇਸ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਭਾਜਪਾ ਦੇ ਆਤਮਾ ਰਾਮ ਨੇ 50 ਲੱਖ ਰੁਪਏ ਤੋਂ ਸ਼ੁਰੂ ਕੀਤੀ। ਉਸਦੇ ਮੁਕਾਬਲੇ ਵਿੱਚ ਜਸਵਿੰਦਰ ਸਿੰਘ ਨੇ 1 ਕਰੋੜ ਦੀ ਬੋਲੀ ਲਗਾਈ। ਇਸ ਤੋਂ ਬਾਅਦ ਆਤਮਾ ਰਾਮ ਨੇ ਸਿੱਧਾ 2 ਕਰੋੜ ਦੀ ਬੋਲੀ ਲਗਾਈ। ਇਹ ਬੋਲੀ ਅੱਜ ਵੀ ਜਾਰੀ ਰਹੇਗੀ।
ਜ਼ਿਕਰਯੋਗ ਹੈ ਕਿ ਪਿੰਡ ਹਰਚੋਵਾਲ ਕਲਾਂ ਦੀ ਪੰਚਾਇਤ ਜ਼ਿਲ੍ਹਾ ਗੁਰਦਾਸਪੁਰ ਦੀ ਸਭ ਤੋਂ ਵੱਡੀ ਪੰਚਾਇਤ ਹੈ। ਇਸ ਪੰਚਾਇਤ ਕੋਲ 300 ਏਕੜ ਜ਼ਮੀਨ ਹੈ। ਜਦੋਂ ਤੋਂ ਪੰਚਾਇਤਾਂ ਭੰਗ ਹੋਈਆਂ ਹਨ, ਉਦੋਂ ਤੋਂ ਇਕ ਨੌਜਵਾਨ ਸਭਾ (21 ਮੈਂਬਰੀ ਕਮੇਟੀ) ਕੰਮਕਾਜ ਦੇਖ ਰਹੀ ਹੇ।
Published on: ਸਤੰਬਰ 30, 2024 11:26 ਪੂਃ ਦੁਃ