ਨਗਰ ਕੌਂਸਲ ਮੋਰਿੰਡਾ ਦੇ ਮੀਤ ਪ੍ਰਧਾਨ ਦੀ ਹੋਈ ਚੋਣ

ਪੰਜਾਬ

ਸਤਾਧਾਰੀਆਂ ਨੂੰ ਮੀਤ ਪ੍ਰਧਾਨ ਚੁਣਨ ਲਈ ਕਾਂਗਰਸੀਆਂ ਤੇ ਭਾਜਪਾਈਆਂ ਦਾ ਮਿਲਿਆ ਸਹਾਰਾ 

ਮੀਤ ਪ੍ਰਧਾਨ ਬਣਨ ਲਈ ਮੀਟਿੰਗ ਤੋਂ ਪਹਿਲਾਂ  ਕਾਂਗਰਸ ਛੱਡ ਆਪ ਵਿੱਚ  ਸ਼ਾਮਿਲ ਹੋਈ ਗੁਰਪ੍ਰੀਤ ਕੌਰ

ਮੋਰਿੰਡਾ 01 ਅਕਤੂਬਰ ( ਭਟੋਆ)

ਨਗਰ ਕੌਂਸਲ ਮੋਰਿੰਡਾ ਦੇ ਮੀਤ ਪ੍ਰਧਾਨ ਦੀ ਚੋਣ ਨੂੰ ਲੈ ਕੇ ਇੱਕ ਅਹਿਮ ਮੀਟਿੰਗ ਐੱਸਡੀਐਮ ਸ੍ਰੀ ਚਮਕੌਰ ਸਾਹਿਬ ਸ੍ਰੀ ਅਮਰੀਕ ਸਿੰਘ ਸਿੱਧੂ ਦੀ ਨਿਗਰਾਨੀ ਹੇਠ ਹੋਈ। ਇਸ ਮੀਟਿੰਗ ਵਿੱਚ ਕੌਂਸਲ ਦੇ ਕਾਰਜਸਾਧਕ ਅਫਸਰ ਪਰਵਿੰਦਰ ਸਿੰਘ ਭੱਟੀ ਅਤੇ  ਪ੍ਰਧਾਨ ਜਗਦੇਵ ਸਿੰਘ ਭਟੋਆ  , ਸਮੇਤ ਸ਼ਹਿਰ ਦੇ 14 ਕੌਸਲਰ ਅਤੇ   ਵਿਧਾਇਕ ਡਾਕਟਰ ਚਰਨਜੀਤ ਸਿੰਘ  ਸ਼ਾਮਿਲ ਹੋਏ। ਜਿਸ ਦੌਰਾਨ ਆਮ ਆਦਮੀ ਪਾਰਟੀ  ਨੇ ਕਾਂਗਰਸੀ ਅਤੇ ਭਾਜਪਾਈ ਕੌਂਸਲਰਾਂ ਦੀ ਸਹਾਇਤਾ ਦੇ ਨਾਲ,  ਮੀਟਿੰਗ ਤੋਂ ਪਹਿਲਾਂ ਆਪ  ਵਿੱਚ ਸ਼ਾਮਿਲ ਹੋਈ  ਗੁਰਪ੍ਰੀਤ ਕੌਰ ਨੂੰ ਕੌਂਸਲ ਦਾ ਵਾਈਸ ਪ੍ਰਧਾਨ ਚੁਣਿਆ ਗਿਆ।

ਮੀਟਿੰਗ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਕੌਂਸਲ ਦੇ ਮੀਤ ਪ੍ਰਧਾਨ ਦੀ ਚੋਣ ਨੂੰ ਲੈ ਕੇ ਪ੍ਰਕਿਰਿਆ ਸ਼ੁਰੂ ਕੀਤੀ ਗਈ ਜਿਸ ਦੌਰਾਨ ਕੌਂਸਲਰ ਰਾਜਪ੍ਰੀਤ ਸਿੰਘ ਰਾਜੀ ਵੱਲੋਂ ਮੀਟਿੰਗ ਤੋਂ ਕੁਝ ਸਮਾਂ ਪਹਿਲਾਂ ਹੀ ਆਪ ਵਿੱਚ ਸ਼ਾਮਿਲ ਹੋਏ ਵਾਰਡ ਨੰਬਰ 05 ਦੀ ਕੌਂਸਲਰ ਗੁਰਪ੍ਰੀਤ ਕੌਰ ਦਾ ਨਾਮ ਮੀਤ ਪ੍ਰਧਾਨਗੀ ਲਈ ਪੇਸ਼ ਕੀਤਾ ਗਿਆ ਜਿਸ ਦੀ  ਤਈਦ ਕੌਂਸਲਰ ਹਰਜੀਤ ਸਿੰਘ ਸੋਡੀ ਵੱਲੋਂ ਕੀਤੀ ਗਈ ਜਦਕਿ ਵਿਰੋਧੀ ਕੌਂਸਲਰਾਂ ਵੱਲੋਂ ਸ਼੍ਰੀਮਤੀ ਕੁਸਮ ਲਤਾ ਸ਼ਰਮਾ ਵੱਲੋਂ ਕੌਂਸਲਰ ਮੋਨਿਕਾ ਰਾਣੀ ਦਾ ਨਾਮ ਵਾਈਸ ਪ੍ਰਧਾਨ ਦੀ ਪੇਸ਼ ਕੀਤਾ ਗਿਆ ਜਿਸ ਦੀ ਤਈਦ ਕੌਂਸਲਰ ਰਿੰਪੀ ਕੁਮਾਰ ਵੱਲੋਂ ਕੀਤੀ ਗਈ , ਪ੍ਰੰਤੂ ਮੋਨਿਕਾ ਰਾਣੀ ਵੱਲੋ  ਆਪਣਾ ਨਾਮ ਵਾਪਸ ਲੈ ਲਿਆ ਗਿਆ ,  ਅਤੇ ਆਮ ਆਦਮੀ ਪਾਰਟੀ  ਦੀ ਉਮੀਦਵਾਰ ਕੌਂਸਲਰ ਗੁਰਪ੍ਰੀਤ ਕੌਰ ਦਾ ਸਮਰਥਨ ਕਰਦਿਆਂ, ਉਨਾਂ ਨੂੰ ਆਪਣੀ ਵੋਟ ਪਾਈ। ਇਸ ਮੌਕੇ ਤੇ ਗੱਲ ਕਰਦਿਆਂ ਨਗਰ ਕੌਂਸਲ ਦੇ ਪ੍ਰਧਾਨ ਜਗਦੇਵ ਸਿੰਘ ਭਟੋਆ, ਨੇ ਦੱਸਿਆ ਕਿ ਨਵੀਂ ਚੁਣੀ ਗਈ ਮੀਤ ਪ੍ਰਧਾਨ ਗੁਰਪ੍ਰੀਤ ਕੌਰ ਨੂੰ ਵਿਧਾਇਕ ਡਾਟਟਰ ਚਰਨਜੀਤ ਸਿੰਘ ਸਮੇਤ ਕੌਸਲ ਦੇ ਪ੍ਰਧਾਨ ਸ੍ਰੀ ਭਟੋਆ, ਕੌਸਲਰ ਰਾਜਪ੍ਰੀਤ ਸਿੰਘ ਰਾਜੀ, ਹਰਜੀਤ ਸਿੰਘ ਸੋਢੀ, ਬਬੀਤਾ ਰਾਣੀ,ਦਿਲਜੀਤ ਕੌਰ   ਹਰਪਾਲ  ਕੌਰ ਭੰਗੂ, ਗੁਰਪ੍ਰੀਤ ਕੌਰ, ਅਤੇ ਮੋਨਿਕਾ ਰਾਣੀ ਦੀਆਂ 09 ਵੋਟਾਂ ਪਈਆਂ, ਜਿਸ ਨਾਲ ਕੌਂਸਲਰ ਗੁਰਪ੍ਰੀਤ ਕੌਰ ਨੂੰ ਜੇਤੂ ਕਰਾਰ ਦਿੰਦਿਆਂ ਕੌਂਸਲ ਦੇ ਮੀਤ ਪ੍ਰਧਾਨ ਚੁਣਿਆ ਗਿਆ ।ਹਲਕਾ ਵਿਧਾਇਕ ਨੇ ਦੱਸਿਆ ਕਿ ਹੁਣ ਨਗਰ ਕੌਂਸਲ ਦੇ ਪ੍ਰਧਾਨ ਜਗਦੇਵ ਸਿੰਘ ਭਟੋਆ ਅਤੇ ਮੀਤ ਪ੍ਰਧਾਨ ਗੁਰਪ੍ਰੀਤ ਕੌਰ ਦੋਨੋਂ ਆਮ ਆਦਮੀ ਪਾਰਟੀ ਦੇ ਬਣ ਗਏ ਹਨ ਇਸ ਲਈ ਉਹ ਦੋਨੋਂ ਜਿੱਥੇ ਪਾਰਟੀ ਦੀ ਬੇਹਤਰੀ ਲਈ ਕੰਮ ਕਰਨਗੇ ਉੱਥੇ ਹੀ ਸ਼ਹਿਰ ਦੇ ਵਿਕਾਸ ਲਈ ਵੀ ਕੋਈ ਕਸਰ ਬਾਕੀ ਨਹੀਂ ਛੱਡਣਗੇ।  ਵਿਧਾਇਕ ਨੇ ਕਿਹਾ ਕਿ ਸ਼ਹਿਰ ਦੇ ਸਾਰੇ ਵਾਰਡਾਂ ਦੇ ਵਿਕਾਸ ਕਾਰਜ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਅਤੇ ਸਬੰਧਤ ਕੌਂਸਲਰਾਂ ਦੀ ਸਹਿਮਤੀ ਨਾਲ ਕਰਵਾਏ ਜਾਣਗੇ ਅਤੇ ਸ਼ਹਿਰ ਵਿੱਚ ਸਰਪੱਖੀ ਵਿਕਾਸ ਕਰਵਾ ਕੇ ਇਸ ਧਾਰਮਿਕ ਤੇ ਇਤਿਹਾਸਕ ਮਹੱਤਤਾ ਵਾਲੇ ਸ਼ਹਿਰ ਨੂੰ ਨਵੀਂ ਦਿੱਖ ਪ੍ਰਦਾਨ ਕੀਤੀ ਜਾਵੇਗੀ ਇਸ ਮੌਕੇ ਤੇ ਹਲਕਾ ਵਿਧਾਇਕ ਵੱਲੋਂ ਨਵੀਂ ਚੁਣੀ ਗਈ ਮੀਤ ਪ੍ਰਧਾਨ ਗੁਰਪ੍ਰੀਤ ਕੌਰ ਅਤੇ ਉਸ ਨੂੰ ਵੋਟਾਂ ਪਾਉਣ ਵਾਲੇ ਕੌਂਸਲਰਾਂ ਨੂੰ ਸਿਰਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਮੀਤ ਪ੍ਰਧਾਨ ਚੁਣੇ ਜਾਣ ਉਪਰੰਤ ਕੌਂਸਲਰ ਗੁਰਪ੍ਰੀਤ ਕੌਰ ਵੱਲੋਂ ਆਪਣੇ ਸਮਰਥਕਾਂ ਸਮੇਤ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਮੱਥਾ ਟੇਕਿਆ ਗਿਆ।

ਮੀਟਿੰਗ ਵਿੱਚ  ਅੰਮ੍ਰਿਤਪਾਲ ਸਿੰਘ ਖੱਟੜਾ ,ਰਕੇਸ਼ ਕੁਮਾਰ ਬੱਗਾ, ਰਿੰਪੀ ਕੁਮਾਰ ,ਸੁਖਜਿੰਦਰ ਸਿੰਘ ਕਾਕਾ ,ਕੁਸਮ ਲਤਾ ਸ਼ਰਮਾ, ਰਜੇਸ਼ ਕੁਮਾਰ ਸਿਸੋਦੀਆ ਨੇ ਨਵੀਂ ਚੁਣੀ ਪ੍ਰਧਾਨ ਨੂੰ ਮੁਬਾਰਕਬਾਦ ਦਿੰੰਦਿਆਂ ਸ਼ਹਿਰ ਦੇ ਰਹਿੰਦੇ ਵਿਕਾਸ ਕਾਰਜਾਂ ਨੇ ਨੇਪਰੇ ਚੜਨ ਦੀ ਅਪੀਲ ਕੀਤੀ ਅਤੇ ਸ਼ਹਿਰ ਦੇ ਵਿਕਾਸ ਲਈ ਹਰ ਸੰਭਵ ਸਹਿਯੋਗ ਦੇਣ ਦਾ ਦਾਾ ਐਲਾਨ ਕੀਤਾ ਅਤੇ ਕਿਹਾ ਕਿ ਕੌਂਸਲ ਵੱਲੋਂ ਤੇ ਜਾਣ ਵਾਲੇ ਕਿਸੇ ਵੀ ਗਲਤ ਕੰਮ ਦਾ ਉਹ ਡਟ ਕੇ ਵਿਰੋਧ ਕਰਨਗੇ ਇਸੇ ਦੌਰਾਨ ਕਾਂਗਰਸੀ ਕੌਂਸਲਰ ਸ੍ਰੀ ਰਜੇਸ਼ ਸਸੋਦੀਆ ਨੇ ਉਹਨਾਂ ਕਾਂਗਰਸੀ ਕੌਂਸਲਰਾਂ ਤੇ ਹੈਰਾਨੀ ਪ੍ਰਗਟ ਕੀਤੀ ਜਿਨਾਂ ਵੱਲੋਂ ਇਸ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਦਾ ਸਮਰਥਨ ਕੀਤਾ ਗਿਆ ।ਉੱਧਰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਹਲਕਾ ਖਰੜ ਦੇ ਇਨਚਾਰਜ ਸ੍ਰੀ ਵਿਜੇ ਕੁਮਾਰ ਟਿੰਕੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੋਂ ਮੰਗ ਕੀਤੀ ਕਿ ਨਗਰ ਕੌਂਸਲ ਦੀ ਮੀਤ ਪ੍ਰਧਾਨ ਦੀ ਚੋਣ ਵਿੱਚ ਸਰਕਾਰੀ ਧਿਰ ਦਾ ਸਾਥ ਦੇਣ ਵਾਲੇ ਕੌਂਸਲਰਾਂ ਨੂੰ ਕਾਂਗਰਸ ਤੋਂ ਬਾਹਰ ਕੀਤਾ ਜਾਵੇ ।

Leave a Reply

Your email address will not be published. Required fields are marked *