ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਬੀ ਡੀ ਓ ਦਫ਼ਤਰ ਅੱਗੇ ਧਰਨਾ

Punjab

ਡੇਰਾ ਬਾਬਾ ਨਾਨਕ, 1 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਹਲਕਾ ਡੇਰਾ ਬਾਬਾ ਨਾਨਕ ਦੇ ਵਿੱਚ ਆਮ ਆਦਮੀ ਪਾਰਟੀ ਦੇ ਧੱਕੇ ਸਾਹੀ ਵਿਰੁੱਧ ਸ੍ਰ. ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ ਅਤੇ ਜਨਰਲ ਸਕੱਤਰ ਇੰਚਾਰਜ ਰਾਜਸਥਾਨ ਕਾਂਗਰਸ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਉਦੇਵੀਰ ਸਿੰਘ ਰੰਧਾਵਾ ਸੀਨੀਅਰ ਕਾਂਗਰਸੀ ਆਗੂ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਤੇ ਉਹਨਾਂ ਦੀ ਪਾਰਟੀ ਦੇ ਸਮੁੱਚੀ ਸਿਰਕੱਢ ਆਗੂਆਂ ਨੇ ਆਮ ਆਦਮੀ ਪਾਰਟੀ ਵਿਰੁੱਧ ਮੋਰਚਾ ਖੋਲ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰ. ਉਦੇਵੀਰ ਸਿੰਘ ਰੰਧਾਵਾ ਸੀਨੀਅਰ ਕਾਂਗਰਸੀ ਆਗੂ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ, ਜਸਦੀਪ ਸਿੰਘ ਜੱਸ ਵਾਈਸ ਚੇਅਰਮੈਨ ਮਿਲਕਫ਼ੈਡ ਪੰਜਾਬ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਸਵਿੰਦਰ ਸਿੰਘ ਭੰਮਰਾ,ਜਿਲਾ ਮੀਤ ਪ੍ਰਧਾਨ ਪ੍ਰੀਤਮ ਸਿੰਘ ਧਾਲੀਵਾਲ ਰਾਜੇਕੇ, ਪੰਚਾਇਤ ਸੰਮਤੀ ਡੇਰਾ ਬਾਬਾ ਨਾਨਕ ਦੇ ਸਾਬਕਾ ਚੇਅਰਮੈਨ ਨਰਿੰਦਰ ਸਿੰਘ ਬਾਜਵਾ, ਹਰਦੀਪ ਸਿੰਘ ਤਲਵੰਡੀ ਗੁਰਾਇਆ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ , ਅਸ਼ੋਕ ਕੁਮਾਰ ਗੋਗੀ ਚੇਅਰਮੈਨ, ਬਲਵਿੰਦਰ ਸਿੰਘ ਰੰਧਾਵਾ ਵਾਈਸ ਚੇਅਰਮੈਨ ਮਿਲਕ ਪਲਾਂਟ ਗੁਰਦਾਸਪੁਰ, ਸਿਮਰਜੀਤ ਸਿੰਘ ਸਾਹ ਯੂਥ ਕਾਂਗਰਸੀ ਆਗੂ, ਮੁਨੀਸ਼ ਮਹਾਜ਼ਨ ਮਨੀ ਡੇਰਾ ਬਾਬਾ ਨਾਨਕ, ਮਹਿੰਗਾ ਰਾਮ ਗਰੀਬ ਸੀਨੀਅਰ ਕਾਂਗਰਸੀ ਆਗੂ, ਪਾਲੀ ਬੇਦੀ ਸਾਬਕਾ ਕੌਂਸਲਰ ਡੇਰਾ ਬਾਬਾ ਨਾਨਕ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਕਿਸ਼ਨ ਚੰਦਰ ਮਹਾਜਨ ਨੇ ਦੱਸਿਆ ਕਿ ਬੀ.ਡੀ.ਓ ਦਫਤਰ ਡੇਰਾ ਬਾਬਾ ਨਾਨਕ ਵੱਲੋਂ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਣ ਵਾਲੇ ਸਾਰੇ ਉਮੀਦਵਾਰਾਂ ਨਾਲ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦੇ ਇਸ਼ਾਰੇ ਤੇ ਧੱਕੇਸ਼ਾਹੀ ਕਰਨ ਦਾ ਮਨ ਬਣਾ ਲਿਆ ਹੈ । ਉਸਦੇ ਵਿਰੋਧ ਵਜੋਂ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਰਹਿਣਮਾਈ ਹੇਠ ਡੇਰਾ ਬਾਬਾ ਨਾਨਕ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਧੱਕੇਸ਼ਾਹੀਆਂ ਵਿਰੋਧ ਮੋਰਚਾ ਖੋਲ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਜਾਣ ਬੁੱਝ ਕੇ ਚੁੱਲਾ ਟੈਕਸ ਦਾ ਬੇਬਾਕੀ ਸਰਟੀਫਿਕੇਟ , ਪਿੰਡਾਂ ਦੀਆਂ ਵੋਟਰ ਲਿਸਟਾਂ ਕਾਂਗਰਸ ਦੇ ਵਰਕਰਾਂ ਨੂੰ ਨਹੀਂ ਦਿੱਤੀਆਂ ਜਾ ਰਹੀਆਂ ਜਿਸ ਦੇ ਰੋਸ ਵਜੋਂ ਆਮ ਆਦਮੀ ਪਾਰਟੀ ਦੇ ਵਿਰੁੱਧ ਲੋਕਾਂ ਦੇ ਵਿੱਚ ਸਖਤ ਗੁੱਸਾ ਪਾਇਆ ਜਾ ਰਿਹਾ ਹੈ । ਉਹਨਾਂ ਨੇ ਕਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਨਾ ਧੱਕੇਸ਼ਾਹੀ ਕਰਨ ਦੀ ਕਸਮਾਂ ਖਾ ਕਿ ਸਤਾ ਵਿੱਚ ਆਈ ਹੈ ਉਸ ਨੇ ਧੱਕੇਸ਼ਾਹੀ ਦੇ ਸਾਰੇ ਰਿਕਾਰਡ ਕਾਇਮ ਕਰ ਦਿੱਤੇ ਹਨ ਬੀ ਡੀ ਪੀ ਉ ਅਤੇ ਪੰਚਾਇਤ ਸੈਕਟਰੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦੀਆਂ ਕਠਪੁਤਲੀਆਂ ਬਣੇ ਹੋਏ ਹਨ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਅਤੇ ਸੀਨੀਅਰ ਕਾਂਗਰਸੀ ਆਗੂ ਉਦੇਵੀਰ ਸਿੰਘ ਰੰਧਾਵਾ ਨੇ ਕਿਹਾ ਕਿ ਅਜਿਹੇ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਕਾਂਗਰਸ ਸਰਕਾਰ ਬੱਨਣ ਤੇ ਪਾਈ ਪਾਈ ਦਾ ਹਿਸਾਬ ਲਿਆ ਜਾਵੇਗਾ ਅਤੇ ਇਹਨਾ ਉਤੇ ਸਵਿਧਾਨ ਦੇ ਦਾਇਰੇ ਵਿੱਚ ਰਹਿ ਕਿ ਸਖ਼ਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਸਮੇਂ ਹੋਰਨਾ ਤੋਂ ਜਿਲ੍ਹਾ ਪ੍ਰੀਸ਼ਦ ਮੈਂਬਰ ਦਲਬੀਰ ਸਿੰਘ ਕੋਟਲੀ , ਤੇਜਬੀਰ ਸਿੰਘ ਭਿੱਟੇਵਡ, ਸਾਬਕਾ ਸਰਪੰਚ ਪਿੰਡ ਮੰਮਣ ਬਿਕਰਮਜੀਤ ਸਿੰਘ ਬਿੱਕਾ ਜਿਲਾ ਮੀਤ ਪ੍ਰਧਾਨ ਗੁਰਮੇਸ਼ ਸਿੰਘ ਦਰਗਾਬਾਦ, ਸਰਪੰਚ ਕੋਮਲਦੀਪ ਸਿੰਘ ਰੰਧਾਵਾ ਬੰਬ, ਗੋਲਡੀ ਭੰਮਰਾ ਸਰਕਲ ਪ੍ਰਧਾਨ ,ਜਸਪ੍ਰੀਤ ਸਿੰਘ ਜਿਲਾ ਵਾਈਸ ਪ੍ਰਧਾਨ, ਸਰਪੰਚ ਗੁਰਪ੍ਰੀਤ ਸਿੰਘ ਗੋਪੀ ਧਿਆਨਪੁਰ ਸਰਕਲ ਪ੍ਰਧਾਨ ,ਸ੍ਰ. ਬਰਾਜਿੰਦਰਾ ਸਿੰਘ ਐਡਵੋਕੇਟ ਸਰਪੰਚ ਸ਼ਿਕਾਰ,ਸ੍ਰ. ਸਰਬਜੀਤ ਸਿੰਘ ਰੰਧਾਵਾ ਅਲੀਨੰਗਲ, ਸਰਪੰਚ ਬਿਕਰਮਜੀਤ ਸਿੰਘ ਬਿੱਕਾ ਮੰਮਣ, ਹਰਵਿੰਦਰ ਸਿੰਘ ਰਣਸੀਕਾ ਤਲਾ, ਸਰਪੰਚ ਜਸਵੰਤ ਸਿੰਘ ਗਿੱਲਾਂਵਾਲੀ ,ਸਰਪੰਚ ਨਰਿੰਦਰ ਸੋਨੀ ਮੇਹਲੋਵਾਲੀ, ਸਰਪੰਚ ਸੁਖਜਿੰਦਰ ਸਿੰਘ ਸਾਬੀ ਮਹਿਮੇ ਚੱਕ, ਬਾਬਾ ਸੁਖਜਿੰਦਰ ਸਿੰਘ ਬੇਦੀ ਰਊਵਾਲ ,ਸ਼ਰਨਜੀਤ ਸਿੰਘ ਬੇਦੀ ਐਡਵੋਕੇਟ ਰਊਵਾਲ, ਅਵਤਾਰ ਸਿੰਘ ਮੋਹਲੋਵਾਲੀ ,ਸਰਪੰਚ ਸੁਖਜਿੰਦਰ ਸਿੰਘ ਢਿਲਵਾਂ, ਸੁਖਵਿੰਦਰ ਸਿੰਘ ਮੱਲੀ ਡੇਰਾ ਪਠਾਣਾ, ਲੰਬਰਦਾਰ ਬਲਬੀਰ ਸਿੰਘ ਗਜੀਨੰਗਲ ,ਸਰਪੰਚ ਨਿਰਮਲ ਸਿੰਘ ਸੰਗਤੂਵਾਲ, ਸਰਪੰਚ ਅਵਤਾਰ ਸਿੰਘ ਕੋਟਲੀ, ਸਾਬਕਾ ਸਰਪੰਚ ਉਦੋਵਾਲੀ ਕਲਾ ਹਰਬਿੰਦਰ ਸਿੰਘ ਰੰਧਾਵਾ, ਸਾਬਕਾ ਜਿਲਾ ਪ੍ਰੀਸ਼ਦ ਮੈਂਬਰ ਬਲਕਾਰ ਸਿੰਘ ਉਦੋਵਾਲੀ, ਹਰਦੇਵ ਸਿੰਘ ਗੋਲਡੀ ਭੰਮਰਾ,ਦੀਦਾਰ ਸਿੰਘ ਦੋਲੋਵਾਲ,ਅਵਤਾਰ ਸਿੰਘ ਡੇਰਾ ਪਠਾਣਾ ਮੁਨਣਾਂ ਵਾਲੀਆ ,ਕਾਮਰੇਡ ਸੁਖਦੇਵ ਸਿੰਘ , ਸਾਬਕਾ ਸਰਪੰਚ ਜਸਵੰਤ ਸਿੰਘ ਕੋਟਲੀ, ਪ੍ਰਧਾਨ ਪਲਵਿੰਦਰ ਸਿੰਘ ਆੜਤੀ ਕੋਟਲੀ, ਬਿੱਟੂ ਸਾਬਕਾ ਸਰਪੰਚ ਧਰਮਾਬਾਦ ,ਨਰੇਸ਼ ਰਾਣੀ ਸਰਪੰਚ ਰਊਵਾਲ, ਸਾਬਕਾ ਸਰਪੰਚ ਧਿਆਨਪੁਰ ਗੁਰਪ੍ਰੀਤ ਸਿੰਘ ਗੋਪੀ,ਸੁਰਜੀਤ ਸਿੰਘ ਬਸਤੀ ਬਾਜੀਗਰ,ਹਰਵਿੰਦਰ ਸਿੰਘ ਬੇਦੀ ਰਉਵਾਲ, ਸੈਮਸੂਨ ਮਸੀਹ ਦੋਲੋਵਾਲ, ਕੁਲਦੀਪ ਸਿੰਘ ਡੇਰਾ ਪਠਾਣਾ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ ਮੀਡੀਆ ਨਾਲ ਇਹ ਜਾਣਕਾਰੀ ਸੀਨੀਅਰ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਪੱਤਰਕਾਰਾਂ ਨਾਲ ਸਾਂਝੀ ਕੀਤੀ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।