ਚੰਡੀਗੜ੍ਹ ਤੋਂ ਉਡਿਆ ਜਹਾਜ਼ ਹੋਇਆ ਸੀ ਕਰੈਸ਼, 56 ਸਾਲ ਬਾਅਦ ਮਿਲੀਆਂ 4 ਫੌਜੀਆਂ ਦੀਆਂ ਲਾਸ਼ਾਂ

ਚੰਡੀਗੜ੍ਹ ਪੰਜਾਬ ਰਾਸ਼ਟਰੀ

ਨਵੀਂ ਦਿੱਲੀ, 1 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਚੰਡੀਗੜ੍ਹ ਤੋਂ ਲੇਹ ਜਾਂਦੇ ਜਹਾਜ਼ ਕਰੈਸ ਹੋਣ ਕਾਰਨ ਯਾਤਰੀਆਂ ਦੀ ਜਾਨ ਚਲੀ ਗਈ, ਜੋ ਹੁਣ 56 ਸਾਲ ਬਾਅਦ ਲਾਸ਼ਾ ਮਿਲੀਆਂ ਹਨ। 7 ਫਰਵਰੀ 1968 ਨੂੰ ਭਾਰਤੀ ਹਵਾਈ ਸੈਨਾ ਦਾ ਏਐਨ-12 ਚੰਡੀਗੜ੍ਹ ਤੋਂ 102 ਫੌਜੀਆਂ ਨੂੰ ਲੈ ਕੇ ਲੇਹ ਲਈ ਰਵਾਨਾ ਹੋਇਆ ਸੀ। ਜੋ ਹਿਮਾਚਲ ਪ੍ਰਦੇਸ਼ ਵਿੱਚ ਰੋਹਤਾਂਗ ਦੱਰੇ ਦੇ ਨੇੜੇ ਕਰੈਸ ਹੋ ਗਿਆ ਸੀ।

ਇਸ ਹਾਦਸੇ ਤੋਂ ਬਾਅਦ ਮ੍ਰਿਤਕਾਂ ਦੀਆਂ ਲਾਸ਼ਾਂ ਦੀ ਭਾਲ ਕੀਤੀ ਗਈ, ਪ੍ਰੰਤੂ ਲਾਸ਼ਾਂ ਨਹੀਂ ਮਿਲੀਆਂ ਸਨ। ਹੁਣ 4 ਲਾਸ਼ਾਂ ਮਿਲੀਆਂ ਹਨ।

ਇਹ ਵੀ ਪੜ੍ਹੋ : ਸਰਪੰਚੀ ਲਈ 2 ਕਰੋੜ ਰੁਪਏ ਦੀ ਬੋਲੀ ਲਗਾਉਣ ਵਾਲੇ ਵਿਅਕਤੀ ਨੇ ਕੀਤਾ ਚੋਣ ਲੜਨ ਦਾ ਐਲਾਨ

ਇਸ ਸਬੰਧੀ ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਚਾਰੇ ਲਾਸ਼ਾਂ ਭਾਰਤੀ ਫੌਜ ਦੇ ਡੋਗਰਾ ਸਕਾਊਟਸ ਅਤੇ ਤਿਰੰਗਾ ਮਾਊਂਟ ਰੈਸਕਿਊ ਸੈਨਿਕਾਂ ਨੇ ਜੰਗਲ ਦੇ ਵਿਚਕਾਰੋਂ ਬਰਾਮਦ ਕੀਤੀਆਂ ਹਨ। ਦੱਸਿਆ ਜਾ ਰਿਹਾ ਹੈ ਕਿ  ਡਬਲ ਇੰਜਣ ਵਾਲਾ ਟਰਬੋਪ੍ਰੌਪ ਜਹਾਜ਼ 102 ਯਾਤਰੀਆਂ ਨੂੰ ਲੈ ਕੇ ਚੰਡੀਗੜ੍ਹ ਤੋਂ ਲੇਹ ਜਾ ਰਿਹਾ ਸੀ, ਪਰ ਅੱਧ ਵਿਚਾਲੇ ਹੀ ਖਰਾਬ ਹੋ ਗਿਆ ਅਤੇ ਰੋਹਤਾਂਗ ਦੱਰੇ ‘ਤੇ ਹਾਦਸਾਗ੍ਰਸਤ ਹੋ ਗਿਆ। 2003 ਵਿੱਚ, ਅਟਲ ਬਿਹਾਰੀ ਵਾਜਪਾਈ ਇੰਸਟੀਚਿਊਟ ਆਫ ਮਾਊਂਟੇਨੀਅਰਿੰਗ ਦੇ ਪਰਬਤਾਰੋਹੀਆਂ ਨੇ ਮਲਬੇ ਦੀ ਖੋਜ ਕੀਤੀ। ਇਸ ਤੋਂ ਬਾਅਦ ਸਰਚ ਆਪਰੇਸ਼ਨ ‘ਚ ਭਾਰਤੀ ਫੌਜ ਖਾਸ ਕਰਕੇ ਡੋਗਰਾ ਸਕਾਊਟਸ ਨੂੰ ਤਾਇਨਾਤ ਕੀਤਾ ਗਿਆ। ਡੋਗਰਾ ਸਕਾਊਟਸ ਨੇ 2005, 2006, 2013 ਅਤੇ ਫਿਰ 2019 ਵਿੱਚ ਆਪਣੀ ਜ਼ਿੰਮੇਵਾਰੀ ਸੰਭਾਲੀ ਸੀ।

ਇਹ ਵੀ ਪੜ੍ਹੋ : ਪੰਜਾਬ ਪੁਲਿਸ ਦੇ SHO ਵੱਲੋਂ ਥਾਣੇ ‘ਚ ਤਾਇਨਾਤ ਮਹਿਲਾ ਕਾਂਸਟੇਬਲ ਨਾਲ ਬਲਾਤਕਾਰ

ਇਸ ਸਬੰਧੀ ਅਧਿਕਾਰੀਆਂ ਨੇ ਕਿਹਾ ਕਿ ਜਿੱਥੇ ਇਹ ਹਾਦਸਾ ਹੋਇਆ, ਉੱਥੇ ਸਥਿਤੀ ਬਹੁਤ ਮੁਸ਼ਕਲ ਸੀ। 2019 ਤੱਕ ਸਿਰਫ਼ ਪੰਜ ਲਾਸ਼ਾਂ ਹੀ ਬਰਾਮਦ ਹੋ ਸਕੀਆਂ ਸਨ। ਹੁਣ ਚਾਰ ਹੋਰ ਲਾਸ਼ਾਂ ਬਰਾਮਦ ਕੀਤੀਆਂ ਹਨ, ਜਿਸ ਨਾਲ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਥੋੜੀ ਰਾਹਤ ਮਿਲੇਗੀ। ਹੁਣ ਮਿਲੀਆਂ ਲਾਸ਼ਾਂ ਵਿੱਚੋਂ ਤਿੰਨ ਦੀ ਪਛਾਣ ਹੋ ਗਈ ਹੈ। ਇਨ੍ਹਾਂ ਦੇ ਨਾਂ ਮੱਖਣ ਸਿੰਘ, ਕਾਂਸਟੇਬਲ ਨਰਾਇਣ ਸਿੰਘ ਅਤੇ ਕਾਰੀਗਰ ਥਾਮਸ ਚਰਨ ਹਨ, ਜਦੋਂ ਕਿ ਚੌਥੇ ਦੀ ਅਜੇ ਪਛਾਣ ਨਹੀਂ ਹੋ ਸਕੀ। ਕ੍ਰਾਫਟਮੈਨ ਥਾਮਸ ਚਰਨ ਕੇਰਲ ਦੇ ਪਠਾਨਮਥਿੱਟਾ ਜ਼ਿਲ੍ਹੇ ਦੇ ਏਲਾਂਥੂਰ ਦਾ ਰਹਿਣ ਵਾਲਾ ਸੀ। ਉਸ ਦੇ ਪਰਿਵਾਰ ਨੂੰ ਸੂਚਨਾ ਭੇਜ ਦਿੱਤੀ ਗਈ ਹੈ। ਕਾਂਸਟੇਬਲ ਨਰਾਇਣ ਸਿੰਘ ਫੌਜ ਦੀ ਮੈਡੀਕਲ ਟੀਮ ਵਿੱਚ ਕੰਮ ਕਰਦਾ ਸੀ। ਇਸ ਦੀ ਪੁਸ਼ਟੀ ਹੋਈ ਹੈ। ਉਹ ਉੱਤਰਾਖੰਡ ਦੇ ਗੜ੍ਹਵਾਲ ਦੀ ਚਮੋਲੀ ਤਹਿਸੀਲ ਦੇ ਕੋਲਪੜੀ ਪਿੰਡ ਦਾ ਰਹਿਣ ਵਾਲਾ ਸੀ।

Published on: ਅਕਤੂਬਰ 1, 2024 1:57 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।