ਮੁੰਬਈ, 1 ਅਕਤੂਬਰ, ਦੇਸ਼ ਕਲਿਕ ਬਿਊਰੋ :
ਬਾਲੀਵੁੱਡ ਅਦਾਕਾਰ ਗੋਵਿੰਦਾ ਦੇ ਪੈਰ ‘ਚ ਗੋਲੀ ਲੱਗਣ ਨਾਲ ਉਹ ਜ਼ਖਮੀ ਹੋ ਗਿਆ ਹੈ। ਉਨ੍ਹਾਂ ਨੂੰ ਖੁਦ ਦੀ ਪਿਸਤੌਲ ਨਾਲ ਹੀ ਗੋਲੀ ਲੱਗੀ ਹੈ। ਘਟਨਾ ਅੱਜ ਮੰਗਲਵਾਰ ਸਵੇਰੇ 4.45 ਵਜੇ ਦੇ ਕਰੀਬ ਵਾਪਰੀ।
ਸੂਤਰਾਂ ਮੁਤਾਬਕ ਗੋਵਿੰਦਾ ਨੂੰ ਗੰਨ ਦੀ ਸਫਾਈ ਕਰਦੇ ਸਮੇਂ ਮਿਸ ਫਾਇਰਿੰਗ ਕਾਰਨ ਗੋਲੀ ਲੱਗ ਗਈ। ਮੁੰਬਈ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਉਸ ਦੀ ਗੰਨ ਜ਼ਬਤ ਕਰ ਲਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਗੋਲੀ ਲੱਗਣ ਕਾਰਨ ਉਸ ਦੀ ਲੱਤ ਵਿੱਚੋਂ ਕਾਫੀ ਖੂਨ ਵਹਿ ਗਿਆ, ਜਿਸ ਕਾਰਨ ਉਨ੍ਹਾਂ ਦੀ ਹਾਲਤ ਨਾਜ਼ੁਕ ਬਣ ਗਈ। ਫਿਲਹਾਲ ਉਨ੍ਹਾਂ ਨੂੰ ਇਲਾਜ ਲਈ ਅੰਧੇਰੀ ਦੇ ਕ੍ਰਿਤੀ ਕੇਅਰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਤਿਉਹਾਰੀ ਸੀਜਨ ‘ਚ ਮਹਿੰਗਾਈ ਦਾ ਝਟਕਾ, LPG ਸਿਲੰਡਰਾਂ ਦੀ ਕੀਮਤ ‘ਚ ਭਾਰੀ ਵਾਧਾ
Published on: ਅਕਤੂਬਰ 1, 2024 9:42 ਪੂਃ ਦੁਃ