ਕੋਲਕਾਤਾ, 2 ਅਕਤੂਬਰ, ਦੇਸ਼ ਕਲਿਕ ਬਿਊਰੋ :
ਕੋਲਕਾਤਾ ਦੇ ਆਰਜੀ ਕਰ ਕਾਲਜ ਅਤੇ ਹਸਪਤਾਲ ਵਿੱਚ ਇੱਕ ਸਿਖਿਆਰਥੀ ਡਾਕਟਰ ਦੇ ਬਲਾਤਕਾਰ-ਕਤਲ ਮਾਮਲੇ ਦੇ ਸਬੰਧ ਵਿੱਚ ਜੂਨੀਅਰ ਡਾਕਟਰ ਅੱਜ ਬੁੱਧਵਾਰ ਨੂੰ ਮੁੜ ਰੋਸ ਮਾਰਚ ਕਰਨਗੇ। ਇਹ ਮਾਰਚ ਕੋਲਕਾਤਾ ਦੇ ਕਾਲਜ ਚੌਕ ਤੋਂ ਧਰਮਤਲਾ ਤੱਕ ਕੱਢਿਆ ਜਾਵੇਗਾ।
ਜੂਨੀਅਰ ਡਾਕਟਰਾਂ ਨੇ 1 ਅਕਤੂਬਰ ਤੋਂ ਮੁੜ ਹੜਤਾਲ ਸ਼ੁਰੂ ਕਰ ਦਿੱਤੀ ਹੈ। ਸੂਬਾ ਸਰਕਾਰ ‘ਤੇ ਦਬਾਅ ਬਣਾਉਣ ਲਈ ਕੰਮਕਾਜ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ ਹੈ।ਡਾਕਟਰਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਪੂਰੀ ਸੁਰੱਖਿਆ ਦਿੱਤੀ ਜਾਵੇ।
ਇਸ ਤੋਂ ਪਹਿਲਾਂ ਜੂਨੀਅਰ ਡਾਕਟਰਾਂ ਨੇ 10 ਅਗਸਤ ਤੋਂ 42 ਦਿਨਾਂ ਤੱਕ ਧਰਨਾ ਜਾਰੀ ਰੱਖਿਆ। 21 ਸਤੰਬਰ ਨੂੰ ਸਰਕਾਰੀ ਹਸਪਤਾਲਾਂ ਵਿੱਚ ਡਿਊਟੀ ’ਤੇ ਪਰਤੇ ਸਨ।
ਸੋਮਵਾਰ ਨੂੰ ਸੁਪਰੀਮ ਕੋਰਟ ਨੇ ਹਸਪਤਾਲਾਂ ਦੀ ਸੁਰੱਖਿਆ ‘ਚ ਢਿੱਲ ਨੂੰ ਲੈ ਕੇ ਮਮਤਾ ਸਰਕਾਰ ਦੀ ਖਿਚਾਈ ਕੀਤੀ ਅਤੇ 15 ਦਿਨਾਂ ਦੇ ਅੰਦਰ ਸਾਰੇ ਹਸਪਤਾਲਾਂ ‘ਚ ਸੀ.ਸੀ.ਟੀ.ਵੀ. ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ।
Published on: ਅਕਤੂਬਰ 2, 2024 7:23 ਪੂਃ ਦੁਃ