ਪੁਣੇ, 2 ਅਕਤੂਬਰ, ਦੇਸ਼ ਕਲਿਕ ਬਿਊਰੋ :
ਮਹਾਰਾਸ਼ਟਰ ਦੇ ਪੁਣੇ ‘ਚ ਬਾਵਧਨ ਨੇੜੇ ਅੱਜ ਬੁੱਧਵਾਰ ਨੂੰ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ‘ਚ 3 ਲੋਕਾਂ ਦੀ ਮੌਤ ਹੋ ਗਈ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਹੈਲੀਕਾਪਟਰ ‘ਚ ਤਿੰਨ ਲੋਕ ਸਵਾਰ ਸਨ।
ਇਹ ਹਾਦਸਾ ਬਾਵਧਨ ਇਲਾਕੇ ਦੇ ਕੇਕੇ ਰਾਓ ਪਹਾੜੀ ਇਲਾਕੇ ਵਿੱਚ ਸਵੇਰੇ 6:30 ਤੋਂ 7 ਵਜੇ ਦਰਮਿਆਨ ਵਾਪਰਿਆ। ਹਾਦਸੇ ਤੋਂ ਬਾਅਦ ਹੈਲੀਕਾਪਟਰ ਨੂੰ ਅੱਗ ਲੱਗ ਗਈ। ਇਸ ਕਾਰਨ ਤਿੰਨੋ ਲਾਸ਼ਾਂ ਬੁਰੀ ਤਰ੍ਹਾਂ ਸੜ ਗਈਆਂ।
ਇਹ ਵੀ ਪੜ੍ਹੋ : ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਮੁਖੀ ਆਇਆ ਜੇਲ੍ਹੋਂ ਬਾਹਰ
Published on: ਅਕਤੂਬਰ 2, 2024 9:10 ਪੂਃ ਦੁਃ