ਪਟਨਾ, 2 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਚੋਣਾਂਵੀ ਰਣਨੀਤੀਕਾਰ ਤੋਂ ਸਿਆਸਤ ਵਿੱਚ ਆਏ ਪ੍ਰਸ਼ਾਂਤ ਕਿਸ਼ੋਰ ਨੇ ਅੱਜ ਪਟਨਾ ਵਿਖੇ ਆਪਣੀ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਪ੍ਰਸ਼ਾਤ ਕਿਸ਼ੋਰ ਨੇ ਆਪਣੀ ਪਾਰੀ ‘ਜਨ ਸੁਰਾਜ ਪਾਰਟੀ’ (Jan Suraaj Party) ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ‘ਜਨ ਸੁਰਾਜ ਅਭਿਆਨ-2-3’ ਸਾਲਾਂ ਤੋਂ ਚਲਾਇਆ ਜਾ ਰਿਹਾ ਹੈ। ਲੋਕ ਪੁੱਛ ਰਹੇ ਸਨ ਕਿ ਅਸੀਂ ਪਾਰਟੀ ਕਦੋਂ ਬਣਾਵਾਂਗੇ। ਅੱਜ ਚੋਣ ਕਮਿਸ਼ਨ ਨੇ ਅਧਿਕਾਰਤ ਤੌਰ ਉਤੇ ਜਨ ਸੁਰਾਜ ਨੂੰ ਜਨ ਸੁਰਾਜ ਪਾਰਟੀ ਦੇ ਰੂਪ ਵਿੱਚ ਸਵੀਕਾਰ ਕਰ ਲਿਆ ਹੈ।
ਇਸ ਮੌਕੇ ਉਨ੍ਹਾਂ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ ਬਿਹਾਰ ਵਿੱਚ ਸਾਡੀ ਸਰਕਾਰ ਬਣੀ ਤਾਂ ਇਕ ਘੰਟੇ ਵਿੱਚ ਸ਼ਰਾਬ ਬੰਦੀ ਦੀ ਨੀਤੀ ਨੂੰ ਉਖਾੜ ਕੇ ਸੁੱਟ ਦੇਣਗੇ। ਉਨ੍ਹਾਂ ਕਿਹਾ ਕਿ ਇਸ ਪੈਸੇ ਦੀ ਵਰਤੋਂ ਬਿਹਾਰ ਵਿੱਚ ਸਿੱਖਿਆ ਅਤੇ ਬੁਨਿਆਦੀ ਸੁਧਾਰ ਲਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਰਾਬ ਬੰਦੀ ਨਾਲ ਹਰ ਸਾਲ ਬਿਹਾਰ ਨੂੰ 20,000 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ।
Published on: ਅਕਤੂਬਰ 2, 2024 9:19 ਬਾਃ ਦੁਃ