ਬੈਂਗਲੁਰੂ, 2 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਨੀਂਦ ਸਿਹਤ ਲਈ ਬਹੁਤ ਜ਼ਰੂਰੀ ਹੈ। ਪਰ ਸੌਂ ਕੇ ਵੀ ਪੈਸੇ ਕਮਾਏ ਜਾ ਸਕਦੇ ਹਨ ਅਜਿਹਾ ਕਰਕੇ ਦਿਖਾਇਆ ਬੈਂਗਲੁਰੂ ਦੀ ਇਕ ਔਰਤ ਨੇ, ਜਿਸ ਨੇ ਸੌਂ ਕੇ 9 ਲੱਖ ਰੁਪਏ ਕਮਾ ਲਏ। ਇਕ ਸਟਾਰਟਅਪ ਕੰਪਨੀ ਵੱਲੋਂ ਸਲੀਪ ਚੈਂਪੀਅਨ ਕੰਪੀਟੈਸ਼ਨ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਸੈਸ਼ਵਰੀ ਪਾਟਿਲ ਨਾਂ ਦੀ ਔਰਤ ਨੇ ਹਿੱਸਾ ਲਿਆ, ਜੋ ਜੇਤੂ ਰਹੀ।
ਵੇਕਫਿਟ ਨਾਮ ਦੀ ਸਟਾਰਟਅਪ ਕੰਪਨੀ ਨੇ ਬੇਂਗਲੁਰੂ ਵਿੱਚ ਸਲੀਪ ਚੈਂਪੀਅਨ ਮੁਕਾਬਲੇ ਦਾ ਆਯੋਜਨ ਕੀਤਾ ਸੀ। ਇਸ ਮੁਕਾਬਲੇ ਵਿੱਚ ਸਲੀਪ ਇੰਟਰਨ ਵਜੋਂ ਬੇਂਗਲੁਰੂ ਬੇਸਡ ਇਵੇਸਟਮੈਂਟ ਬੈਂਕਰ ਸੈਸ਼ਵਰੀ ਪਾਟਿਲ ਤੋਂ ਇਲਾਵਾ 11 ਹੋਰ ਨੇ ਭਾਗ ਲਿਆ। ਇਹ ਵੇਕਫਿਟ ਸਟਾਰਟ ਅਪ ਦੇ ਪਹਿਲੇ ਸਲੀਪ ਇੰਟਰਨਸ਼ਿਪ ਪ੍ਰੋਗਰਾਮ ਦਾ ਤੀਜਾ ਸੀਜਨ ਹੈ। ਇਸ ਪ੍ਰੋਗਰਾਮ ਵਿੱਚ ਚੰਗੀ ਨੀਂਦ ਦੀ ਚਾਹਤ ਰੱਖਣ ਵਾਲੇ ਲੋਕ ਜੋ ਕੰਮ ਸਮੇਤ ਕਈ ਹੋਰ ਕਾਰਨਾਂ ਦੇ ਚਲਦਿਆਂ ਨਹੀਂ ਕਰ ਸਕਦੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਸਾਰਿਆਂ ਨੂੰ ਦਿਨ ਵਿੱਚ 20 ਮਿੰਟ ਦਾ ਪਾਵਰ ਨੈਪ ਲੈਣ ਲਈ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ। ਦ ਹਿੰਦੂ ਦੀ ਰਿਪੋਰਟ ਮੁਤਾਬਕ, ਸਲੀਪ ਕੁਆਲਟੀ ਨੂੰ ਵਧੀਆ ਕਰਨ ਲਈ ਹਿੱਸਾ ਲੈਣ ਵਾਲੇ ਸਾਰਿਆਂ ਨੂੰ ਗੱਦਾ ਅਤੇ ਇਕ ਕਾਂਟੈਕਟ ਲੇਸ ਸਲੀਪ ਟ੍ਰੈਕਰ ਵੀ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ‘ਚ ਮੁਲਾਜ਼ਮਾਂ ਦੀਆਂ ਛੁੱਟੀਆਂ ‘ਤੇ ਲੱਗੀ ਪਾਬੰਦੀ
ਸੈਸ਼ਵਰੀ ਪਾਟਿਲ ਨੇ ਦੱਸਿਆ ਕਿ ਕਰੋਨਾ ਤੋਂ ਬਾਅਦ, ਉਸ ਦੀ ਰੁਟੀਨ ਬਹੁਤ ਖਰਾਬ ਹੋ ਗਈ ਸੀ ਅਤੇ ਨੌਕਰੀ ਕਰਨ ਕਾਰਨ, ਉਹ ਨੀਂਦ ਦੀ ਕਮੀ ਤੋਂ ਵੀ ਪੀੜਤ ਸੀ। ਉਸ ਨੇ ਦੱਸਿਆ ਕਿ ਇਸ ਮੁਕਾਬਲੇ ਨੇ ਉਸ ਨੂੰ ਅਨੁਸ਼ਾਸਿਤ ਸਲੀਪਰ ਬਣਨ ਦਾ ਤਰੀਕਾ ਸਿਖਾਇਆ। ਸੈਸ਼ਵਰੀ ਨੇ ਮੰਨਿਆ ਕਿ ਮੁਕਾਬਲਾ ਜਿੱਤਣ ਦਾ ਤਣਾਅ ਅਤੇ ਦਬਾਅ ਨੀਂਦ ‘ਤੇ ਵੀ ਅਸਰ ਪਾ ਸਕਦਾ ਹੈ।
Published on: ਅਕਤੂਬਰ 2, 2024 10:24 ਪੂਃ ਦੁਃ