ਚੰਡੀਗੜ੍ਹ, 2 ਅਕਤੂਬਰ, ਦੇਸ਼ ਕਲਿਕ ਬਿਊਰੋ :
ਚੰਡੀਗੜ੍ਹ ਦੇ ਸੈਕਟਰ-32 ਸਥਿਤ ਜੀਐਮਸੀਐਚ ਦੇ ਬਾਹਰ ਸਥਿਤ ਟੈਕਸੀ ਸਟੈਂਡ ‘ਤੇ ਅੱਧੀ ਰਾਤ ਨੂੰ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਇੱਕ ਦੇ ਹੱਥ ਵਿੱਚ ਅਤੇ ਦੂਜੇ ਦੇ ਗਰਦਨ ਵਿੱਚ ਗੋਲੀ ਲੱਗੀ ਹੈ।
ਘਟਨਾ ਪਿੱਛੇ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ। ਜ਼ਖ਼ਮੀਆਂ ਦੀ ਪਛਾਣ ਰਾਜੇਸ਼ ਉਰਫ਼ ਰੌਕ ਵਾਸੀ ਨਵਾਂਗਾਓਂ ਅਤੇ ਹਨੀ ਭਾਰਦਵਾਜ ਵਾਸੀ ਸੈਕਟਰ-41 ਵਜੋਂ ਹੋਈ ਹੈ।ਦੋਵਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਹਸਪਤਾਲ ਦੇ ਬਾਹਰ ਗੋਲੀਬਾਰੀ, ਦੋ ਨੌਜਵਾਨ ਜ਼ਖਮੀ
Published on: ਅਕਤੂਬਰ 2, 2024 1:56 ਬਾਃ ਦੁਃ