ਆਓ ਹੱਸੀਏ
ਇਕ ਔਰਤ ਕੋਲ ਫੋਨ ਆਇਆ…
ਤੁਹਾਡਾ ਲਾਡਲਾ ਸਾਡੇ ਕੋਲ ਹੈ ਜੇ ਉਸ ਨੂੰ ਛੁਡਵਾਉਣਾ ਹੈ ਤਾਂ 20,000 ਰੁਪਏ ਲੈ ਕੇ ਮੰਦਰ ਦੇ ਪਿੱਛੇ ਆ ਜਾਓ
ਔਰਤ : ਮੈਂ ਹੁਣ ਹੀ ਪੁਲਿਸ ਨੂੰ ਫੋਨ ਕਰਦੀ ਹਾਂ।
ਅਸੀਂ ਪੁਲਿਸ ਵਾਲੇ ਹੀ ਬੋਲ ਰਹੇ ਹਾਂ, ਤੁਹਾਡੇ ਲੜਕੇ ਨੇ ਸ਼ਰਾਬ ਪੀ ਕੇ ਸਿਗਨਲ ਤੋੜਿਆ ਹੈ ਅਤੇ ਗੱਡੀ ਦੇ ਕਾਗਜ਼ ਵੀ ਨਹੀਂ ਉਸ ਕੋਲ
***
ਬੇਟਾ (ਆਪਣੀ ਮਾਂ ਨੂੰ) – ਇਹ ਕਹਾਣੀ ਬਹੁਤ ਪੁਰਾਣੀ ਹੈ, ਕੋਈ ਨਵੀਂ ਸੁਣਾਓ…
ਮਾਂ (ਬਹੁਤ ਪਿਆਰ ਨਾਲ) – ਤੇਰੇ ਡੈਡੀ ਘਰ ਆਉਣ ਵਾਲੇ ਹਨ, ਉਨ੍ਹਾਂ ਨੂੰ ਪੁੱਛਾਂਗੀ ਲੇਟ ਕਿਵੇਂ ਹੋਏ, ਫਿਰ ਵੇਖੀਂ ਇੱਕ ਨਵੀਂ ਕਹਾਣੀ ਸੁਣਨ ਨੂੰ ਮਿਲੇਗੀ…
***
ਮਾਸਟਰ: ਬੱਚਿਓ ਦਸੋ ਬੱਦਲ ਕਾਲੇ ਕਿਓਂ ਹੁੰਦੇ ਨੇ?
ਸ਼ਰਾਰਤੀ ਬੱਚਾ: ਸਾਰੀ ਦਿਹਾੜੀ ਧੁੱਪ ਵਿੱਚ ਘੁੰਮਦੇ ਰਹਿੰਦੇ ਨੇ ਕਾਲੇ ਨੀ ਹੋਣਗੇ ਤਾਂ ਹੋਰ ਕੀ ਹੋਣਗੇ।
***
ਅਧਿਆਪਕ (ਬੱਚਿਆਂ ਨੂੰ) – ਮਾਂ ਅਤੇ ਘਰਵਾਲੀ ਵਿੱਚ ਕੀ ਫਰਕ ਹੈ…?
ਪੱਪੂ – ਮਾਂ ਇਨਸਾਨ ਨੂੰ ਬੋਲਣਾ ਸਿਖਾਉਂਦੀ ਹੈ ਤੇ ਘਰਵਾਲੀ ਚੁੱਪ ਰਹਿਣਾ…
***
ਦੋਸਤ – ਵਿਆਹ ਮਗਰੋਂ ਇਹ ਮੰਗਲਸੂਤਰ ਕਿਉਂ ਪਹਿਨਿਆ ਜਾਂਦਾ ਹੈ…?
ਪੱਪੂ – ਕਿਉਂਕਿ ਵਿਆਹ ਤੋਂ ਬਾਅਦ ‘ਮੰਗਲ’ ਪਤੀ ਪਿੱਛੇ ਲੱਗ ਜਾਂਦਾ ਹੈ ਤੇ ਜ਼ਿੰਦਗੀ ਦੇ ਸਾਰੇ ‘ਸੂਤਰ’ ਘਰਵਾਲੀ ਦੇ ਹੱਥ ਆ ਜਾਂਦੇ ਹਨ…
***
ਮੈਡਮ (ਬੱਚਿਆਂ ਨੂੰ) – ਤੁਹਾਨੂੰ ਪਤਾ ਸਾਡੇ ਪੁਰਖੇ ਬਾਂਦਰ ਸਨ ?
ਬੱਚਿਆਂ ਵਿੱਚੋਂ ਕਿਸੇ ਨੇ ਜਵਾਬ ਨਹੀਂ ਦਿੱਤਾ
ਮੈਡਮ– ਬੋਲੋ ਬੱਚਿਉ, ਤੁਹਾਨੂੰ ਪਤਾ ਜਾਂ ਨਹੀਂ ?
ਭੋਲੂ – ਮੈਡਮ ਜੀ, ਤੁਹਾਡੇ ਹੀ ਹੋਣਗੇ ਬਾਂਦਰ, ਅਸੀਂ ਤਾਂ ਚੌਧਰੀਆਂ ਦੇ ਲਾਣੇ ‘ਚੋਂ ਵੱਜਦੇ ਆਂ
***
(ਇੱਕ ਬਹਾਦਰ ਪਤੀ ਦੀ ਕਹਾਣੀ)
ਪਤਨੀ – ਕਿਵੇਂ ਦੀ ਲੱਗ ਰਹੀ ਹਾਂ, ਹੁਣੇ–ਹੁਣੇ ਬਿਊਟੀ ਪਾਰਲਰ ਤੋਂ ਆਈ ਹਾਂ…
ਪਤੀ – ਕੀ ਗੱਲ ਬਿਊਟੀ ਪਾਰਲਰ ਬੰਦ ਸੀ…?
***