ਬਟਾਲਾ: 03 ਅਕਤੂਬਰ, ਨਰੇਸ਼ ਕੁਮਾਰ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਮੁਖੀ ਡਾਕਟਰ ਦਰਸ਼ਨ ਪਾਲ ਵੱਲੋਂ ਬਟਾਲਾ ਵਿਖੇ ਕਿਸਾਨ ਪੰਚਾਇਤ ਕੀਤੀ ਗਈ ਅਤੇ ਲਖੀਮਪੁਰ ਖੀਰੀ ਦੇ ਤਿੰਨ ਸਾਲ ਹੋਣ ਤੇ ਜਿੱਥੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਉੱਥੇ ਸਰਕਾਰ ਅੱਗੇ ਮੰਗਾਂ ਵੀ ਰੱਖੀਆਂ ਗਈਆਂ।ਇਸ ਮੌਕੇ ਬੋਲਦਿਆਂ ਡਾਕਟਰ ਦਰਸ਼ਨ ਪਾਲ ਨੇ ਕਿਹਾ ਕਿ ਸਾਡੇ ਝੋਨੇ ਦੀ ਫਸਲ ਖਰਾਬ ਹੋ ਰਹੀ ਹੈ, ਉਸ ਨੂੰ ਚੁੱਕਿਆ ਨਹੀਂ ਜਾ ਰਿਹਾ। ਉਨਾਂ ਕਿਹਾ ਕਿ ਅਤੇ ਹੋਰ ਵੀ ਭਖਦੀਆਂ ਮੰਗਾਂ ਨੂੰ ਲੈ ਕੇ ਅੱਜ ਜਿੱਥੇ ਅਸੀਂ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰਿਹਾ ਉੱਥੇ ਕਿਸਾਨ ਪੰਚਾਇਤ ਕਰ ਕੇ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਉਹ ਹੱਕ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ।