ਖੰਨਾ : ਨਕਾਬਪੋਸ਼ ਔਰਤ ਵਲੋਂ ਬਜ਼ੁਰਗ ਬੀਬੀ ਦਾ ਕਤਲ

ਪੰਜਾਬ

ਖੰਨਾ, 3 ਅਕਤੂਬਰ, ਦੇਸ਼ ਕਲਿਕ ਬਿਊਰੋ :
ਖੰਨਾ ਦੇ ਉੱਚਾ ਵੇਹੜਾ ਇਲਾਕੇ ਵਿੱਚ ਰਾਣੀਵਾਲਾ ਛੱਪੜ ਨੇੜੇ ਇੱਕ ਬਜ਼ੁਰਗ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਘਟਨਾ ਬੁੱਧਵਾਰ ਰਾਤ ਦੀ ਦੱਸੀ ਜਾ ਰਹੀ ਹੈ। ਕਮਰੇ ਵਿੱਚ ਖੂਨ ਨਾਲ ਲੱਥਪੱਥ ਲਾਸ਼ ਪਈ ਸੀ। ਮ੍ਰਿਤਕ ਔਰਤ ਦੀ ਪਛਾਣ ਕਮਲੇਸ਼ ਰਾਣੀ (65) ਵਜੋਂ ਹੋਈ ਹੈ। ਪੁਲੀਸ ਨੇ ਕਤਲ ਕਰਨ ਵਾਲੀ ਔਰਤ ਦੀ ਪਛਾਣ ਕਰ ਲਈ ਹੈ। ਉਸ ਦੀ ਭਾਲ ਜਾਰੀ ਹੈ।
ਘਟਨਾ ਦੇ ਸਮੇਂ ਦਾ ਇੱਕ ਸੀਸੀਟੀਵੀ ਸਾਹਮਣੇ ਆਇਆ ਹੈ। ਜਿਸ ‘ਚ ਦੇਖਿਆ ਜਾ ਰਿਹਾ ਹੈ ਕਿ ਬੁੱਧਵਾਰ ਰਾਤ 7.30 ਵਜੇ ਨਕਾਬਪੋਸ਼ ਔਰਤ ਕਮਲੇਸ਼ ਰਾਣੀ ਦੇ ਘਰ ਦਾਖਲ ਹੋਈ। ਉਹ ਕਰੀਬ 2 ਘੰਟੇ ਬਾਅਦ 9.30 ਵਜੇ ਬਾਹਰ ਨਿਕਲਦੀ ਹੈ। ਜਦੋਂ ਅੱਧੀ ਰਾਤ ਕਰੀਬ 12 ਵਜੇ ਕਮਲੇਸ਼ ਦੇ ਲੜਕੇ ਘਰ ਆਏ ਤਾਂ ਉਨ੍ਹਾਂ ਨੂੰ ਕਤਲ ਬਾਰੇ ਪਤਾ ਲੱਗਾ।
ਵਾਰਦਾਤ ਨੂੰ ਅੰਜਾਮ ਦੇਣ ਵਾਲੀ ਔਰਤ ਸੋਨੇ ਦੇ ਗਹਿਣੇ ਲੁੱਟ ਕੇ ਲੈ ਗਈ। ਸੀਸੀਟੀਵੀ ਫੁਟੇਜ ਤੋਂ ਉਸ ਦੀ ਪਛਾਣ ਹੋਈ ਹੈ। ਸਿਟੀ ਥਾਣਾ 2 ਦੇ ਐੱਸਐੱਚਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਕਤਲ ਕਰਨ ਵਾਲੀ ਔਰਤ ਦੀ ਪਛਾਣ ਸ਼ਾਨ ਅੱਬਾਸ ਵਜੋਂ ਹੋਈ ਹੈ। ਉਸ ਦੀ ਭਾਲ ਜਾਰੀ ਹੈ ਤੇ ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Published on: ਅਕਤੂਬਰ 3, 2024 9:28 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।