ਪਠਾਨਕੋਟ : ਨਦੀ ਵਿੱਚ ਡੁੱਬੇ ਪਿਓ ਪੁੱਤ, ਇਕ ਦੀ ਲਾਸ਼ ਮਿਲੀ

Punjab

ਪਠਾਨਕੋਟ, 3 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਪੰਜਾਬ ਵਿੱਚ ਪੂਜਾ ਦੀ ਸਮੱਗਰੀ ਨਦੀ ਵਿੱਚ ਤਾਰਨ ਗਏ ਪਿਓ-ਪੁੱਤ ਡੁੱਬ ਗਏ। ਪਠਾਨਕੋਟ ਵਿੱਚ ਪਿਤਾ ਤੇ ਪੁੱਤ ਪੂਜਾ ਸਮੱਗਰੀ ਵਹਾਉਣ ਗਏ ਸਨ। ਇਸ ਦੌਰਾਨ ਪੈਰ ਤਿਲਕ ਗਿਆ ਜੋ ਨਦੀ ਵਿੱਚ ਡੁੱਬ ਗਏ। ਜਾਣਕਾਰੀ ਅਨੁਸਾਰ ਬਸੰਤ ਕਾਲੋਨੀ ਦੇ ਰਹਿਣ ਵਾਲੇ ਵਿਨੈ ਮਹਾਜਨ ਤੇ ਉਸਦਾ 12 ਸਾਲਾ ਪੁੱਤ ਔਜਸ ਮਹਾਜਨ ਨਾਲ ਪਠਾਨਕੋਟ ਦੇ ਚੱਕੀ ਦਰੀਆ ਨਦੀ ਵਿੱਚ ਪੂਜਾ ਸਮੱਗਰੀ ਬਹਾਉਣ ਗਏ ਸਨ। ਪਰਿਵਾਰ ਨੇ ਜਦੋਂ ਸ਼ਾਮ ਤੱਕ ਦੇਖਿਆ ਕਿ ਉਹ ਵਾਪਸ ਨਹੀਂ ਆਏ ਤਾਂ ਮੁਹੱਲੇ ਦੇ ਲੋਕਾਂ ਨਾਲ ਚੱਕੀ ਪੁਲ ਪਹੁੰਚੇ। ਜਿਸ ਤੋਂ ਬਾਅਦ ਪੁਲਿਸ ਅਤੇ ਐਨਡੀਆਰਐਫ ਦੀਆਂ ਟੀਮਾਂ ਨੂੰ ਜਾਣਕਾਰੀ ਦਿੱਤੀ ਗਈ।

ਵਿਨੈ ਮਹਾਜਨ ਦੀ ਲਾਸ਼ ਬਰਾਮਦ ਕਰ ਲਈ ਹੈ। ਨਦੀ ਵਿੱਚ ਡੁੱਬੇ ਪੁੱਤਰ ਦਾ ਅਜੇ ਪਤਾ ਨਹੀਂ ਲੱਗਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।