ਪੇਸ਼ਕਸ਼ ਡਾ ਅਜੀਤਪਾਲ ਸਿੰਘ ਐਮ ਡੀ
ਫਲ ਸਾਨੂੰ ਪੌਦਿਆਂ ਤੋਂ ਪ੍ਰਾਪਤ ਹੁੰਦੇ ਹਨ ਤੇ ਸਿਹਮੰਦ ਭੋਜਨ ਵਿੱਚ ਗਿਣੇ ਜਾਂਦੇ ਹਨ। ਪੂਰੀ ਤਰ੍ਹਾਂ ਪੱਕੇ ਫ਼ਲਾਂ ਦੀ ਇੱਕ ਖ਼ਾਸ ਪਛਾਣ ਇਨ੍ਹਾਂ ਦੀ ਮਿਠਾਸ ਹੁੰਦੀ ਹੈ। ਫਲ ਨੂੰ ਇਹ ਖ਼ਾਸ ਮਿਠਾਸ ਉਨ੍ਹਾਂ ਵਿੱਚ ਪਾਈ ਜਾਣ ਵਾਲੀ ਇੱਕ ਖ਼ਾਸ ਕਿਸਮ ਦੀ ਖੰਡ ਤੋਂ ਮਿਲਦੀ ਹੈ। ਇਸ ਖੰਡ ਨੂੰ ਫਰੁਕਟੌਜ਼ ਕਿਹਾ ਜਾਂਦਾ ਹੈ। ਫ਼ਲਾਂ ਵਿੱਚ ਹਾਲਾਂ ਕਿ ਗੁਲੂਕੋਜ਼ ਵੀ ਪਾਇਆ ਜਾਂਦਾ ਹੈ ਪਰ ਬਹੁਤ ਥੋੜ੍ਹੀ ਮਾਤਰਾ ਵਿੱਚ
ਫਰੁਕਟੋਜ਼ ਵੀ ਘਰਾਂ ਵਿੱਚ ਵਰਤੀ ਜਾਣ ਵਾਲੀ ਖੰਡ ਅਤੇ ਕੌਰਨ ਸਿਰਪ ਦਾ ਇੱਕ ਘਟਕ ਹੁੰਦਾ ਹੈ। ਇਸ ਖੰਡ ਨੂੰ ਸੌਸ, ਪ੍ਰੋਸੈਸਡ ਫ਼ੂਡ ਅਤੇ ਹੋਰ ਮਿੱਠੀਆਂ ਵਸਤਾਂ ਵਿੱਚ ਮਿਠਾਸ ਦੇਣ ਲਈ ਵਰਤਿਆ ਜਾਂਦਾ ਹੈ।
ਇੱਥੋਂ ਹੀ ਸਮੱਸਿਆ ਸ਼ੁਰੂ ਹੁੰਦੀ ਹੈ। ਬਹੁਤ ਸਾਰੇ ਅਧਿਐਨਾਂ ਵਿੱਚ ਇਨ੍ਹਾਂ ਉਤਪਾਦਾਂ ਨੂੰ ਪਾਚਨ ਨਾਲ ਜੁੜੀਆਂ ਬਿਮਾਰੀਆਂ, ਮੋਟਾਪਾ, ਡਾਇਬਿਟੀਜ਼, ਫੈਟੀ ਲੀਵਰ, ਅਤੇ ਖੂਨ ਦੀ ਵਿਗੜੀ ਲਿਪਿਡ ਪ੍ਰੋਫ਼ਾਈਲ ਨਾਲ ਜੋੜਿਆ ਗਿਆ ਹੈ।
ਮਾਤਰਾ:
ਜਦੋਂ ਤੁਸੀਂ ਬਹੁਤ ਜ਼ਿਆਦਾ ਮਾਤਰਾ ਵਿੱਚ ਅਜਿਹੀਆਂ ਚੀਜ਼ਾਂ ਖਾਂਦੇ ਹੋ ਜਿਨ੍ਹਾਂ ਵਿੱਚ ਖੰਡ ਬਹੁਤ ਜ਼ਿਆਦਾ ਵਰਤੀ ਗਈ ਹੋਵੇ ਤਾਂ ਤੁਸੀਂ ਕੁਦਰਤੀ ਹੀ ਬਹੁਤ ਜ਼ਿਆਦਾ ਕੈਲੋਰੀਆਂ ਸਰੀਰ ਨੂੰ ਦੇ ਦਿੰਦੇ ਹੋ। ਸਰੀਰ ਜੇ ਇਨ੍ਹਾਂ ਕੈਲੋਰੀਆਂ ਨੂੰ ਸਾੜ ਨਾ ਸਕੇ ਤਾਂ ਇਹ ਚਰਬੀ ਦੇ ਰੂਪ ਵਿੱਚ ਜਮ੍ਹਾਂ ਹੋ ਜਾਂਦੀਆਂ ਹਨ।
ਇਸ ਤੋਂ ਪਾਚਨ ਨਾਲ ਜੁੜੇ ਰੋਗਾਂ ਨੂੰ ਵਿਕਸਿਤ ਹੋਣ ਵਿੱਚ ਮਦਦ ਮਿਲਦੀ ਹੈ।
ਬਦਕਿਸਮਤੀ ਨਾਲ ਉੱਚ-ਕੈਲੋਰੀ ਵਾਲੇ, ਘੱਟ ਫ਼ਲ ਸਬਜ਼ੀਆਂ ਵਾਲੇ ਅਤੇ ਜ਼ਿਆਦਾ ਵਸਾ ਅਤੇ ਇਸ ਕਿਮਸ ਦੀ ਖੰਡ ਦੀ ਭਰਭੂਰਤਾ ਵਾਲੇ ਖਾਣੇ ਦੀ ਖਪਤ ਪੂਰੀ ਦੁਨੀਆਂ ਵਿੱਚ ਬਹੁਤ ਜ਼ਿਆਦਾ ਵਧ ਗਈ ਹੈ।ਦੂਜੇ ਜੇ ਪਾਸੇ ਜੇ ਤੁਸੀਂ ਖਾਣੇ ਅਤੇ ਪੋਸ਼ਣ ਦੇ ਕਿਸੇ ਮਾਹਰ ਨੂੰ ਪੁੱਛੋਂ ਤਾਂ ਉਹ ਤੁਹਾਨੂੰ ਦਿਨ ਵਿੱਚ ਪੰਜ ਵਾਰ ਦੇ ਫਲ ਅਤੇ ਸਬਜ਼ੀਆਂ ਖਾਣ ਦੀ ਸਲਾਹ ਦੇਣਗੇ।
ਸੀਮਤ ਮਾਤਰਾ ਵਿੱਚ ਬਿਨਾਂ ਪ੍ਰੋਸੈਸ ਕੀਤਾ ਭੋਜਨ ਜਿਵੇਂ ਫ਼ਲ ਖਾਣਾ ਸਿਹਤ ਲਈ ਲਾਹੇਵੰਦ ਹੈ। ਇਸਦਾ ਮਤਲਬ ਇਹ ਤਾਂ ਕਤਈ ਨਹੀਂ ਹੈ ਕਿ ਤੁਸੀਂ ਦੋ ਕਿੱਲੋ ਬੱਬੂਗੋਸ਼ੇ ਅਤੇ ਇੱਕ ਖ਼ਰਬੂਜਾ ਖਾਣਾ ਸ਼ੁਰੂ ਕਰ ਲਓ।
ਗੁਣਵੱਤਾ:
ਫਰੁਕਟੋਜ਼ ਲੀਵਰ ਵਿੱਚ ਜਾ ਕੇ ਸੌਖਿਆਂ ਹੀ ਫ਼ੈਟ ਵਿੱਚ ਬਦਲ ਜਾਂਦਾ ਹੈ। ਉਸੇ ਮਾਤਰਾ ਵਿੱਚ ਲਏ ਗਏ ਗੁਲੂਕੋਜ਼ ਦੇ ਮੁਕਾਬਲੇ ਫਰੁਕਟੋਜ਼ ਕਿਤੇ ਜ਼ਿਆਦਾ ਵਸਾ ਪੈਦਾ ਕਰਦਾ ਹੈ।
ਇਸ ਦਾ ਮਤਲਬ ਹੈ ਕਿ ਜੇ ਤੁਸੀਂ ਬਹੁਤ ਜ਼ਿਆਦਾ ਮਾਤਰਾ ਵਿੱਚ ਫਰੁਕਟੋਜ਼ ਲੈਂਦੇ ਹੋ ਤਾਂ ਉਹ ਪਾਚਨ ਪ੍ਰਣਾਲੀ ਵਿੱਚ ਵਿਗਾੜ ਪੈਦਾ ਕਰਕੇ ਗੁਲੂਕੋਜ਼ ਦੇ ਮੁਕਾਬਲੇ ਜ਼ਿਆਦਾ ਬਿਮਾਰ ਕਰਦਾ ਹੈ l
ਸਾਡੇ ਵਡੇਰਿਆਂ ਨੇ ਆਪਣੇ ਆਪ ਨੂੰ ਭਾਂਤ-ਸੁਭਾਂਤੇ ਫ਼ਲ-ਸਬਜ਼ੀਆਂ ਖਾਣ ਲਈ ਢਾਲਿਆ। ਇਹ ਫ਼ਲ-ਸਬਜ਼ੀਆਂ ਉਹ ਦਿਨ ਭਰ ਜੰਗਲਾਂ ਵਿੱਚ ਘੁੰਮ-ਘੁੰਮ ਕੇ ਇਕੱਠੇ ਕਰਦੇ ਸਨ।
ਜਦੋਂ ਅਸੀਂ ਫਰੁਕਟੋਜ਼ ਲੈਂਦੇ ਹਾਂ ਤਾਂ ਇਸ ਨੂੰ ਉਵੇਂ-ਜਿਵੇਂ ਹਜ਼ਮ ਨਹੀਂ ਕਰ ਲੈਂਦੇ। ਸਗੋਂ ਇਹ ਕੁਦਰਤੀ ਕੱਜਣ ਵਿੱਚ ਲੁਕਿਆ ਹੁੰਦਾ ਹੈ। ਇਸ ਕੱਜਣ ਵਿੱਚ ਬਹੁਤ ਜ਼ਿਆਦਾ ਰੇਸ਼ੇ, ਖਣਿਜ ਅਤੇ ਵਿਟਾਮਿਨ ਵਗੈਰਾ ਵੀ ਸ਼ਾਮਲ ਹੁੰਦੇ ਹਨ।
ਇਸ ਲਈ ਅਸੀਂ ਜੋ ਵੀ ਖਾਂਦੇ ਹਾਂ ਉਸ ਦਾ ਹਰ ਨਿਵਾਲਾ ਸਾਨੂੰ ਚੰਗੀ ਤਰ੍ਹਾਂ ਚਿੱਥਣਾ ਚਾਹੀਦਾ ਹੈ।
ਚਿਥਣਾ ਇਸ ਲਈ ਜ਼ਰੂਰੀ ਹੈ ਤਾਂ ਜੋ ਉਸ ਵਿੱਚ ਸਾਡੇ ਮੂੰਹ ਦੀ ਲਾਰ ਅਤੇ ਹੋਰ ਪਾਚਕ ਰਸ ਚੰਗੀ ਤਰ੍ਹਾਂ ਗੁੰਨ੍ਹੇ ਜਾਣ।
ਉਦਯੋਗਿਕ ਖੰਡ ਸਰੀਰ ਵਿੱਚ ਇਸ ਤਰ੍ਹਾਂ ਕੰਮ ਕਰਦੀ ਹੈ :
ਉਪਰੋਕਤ ਦੇ ਮੁਕਾਬਲੇ ਜਦੋਂ ਅਸੀਂ ਫਰੁਕਟੋਜ਼ ਨੂੰ ਤਰਲ ਰੂਪ ਵਿੱਚ ਜੂਸ, ਮਠਿਆਈ, ਚਟਣੀ ਜਾਂ ਆਈਸ ਕ੍ਰੀਮ ਦੇ ਰੂਪ ਵਿੱਚ ਲੈਂਦੇ ਹਾਂ ਤਾਂ ਸਥਿਤੀ ਬਿਲਕੁਲ ਵੱਖਰੀ ਹੁੰਦੀ ਹੈ।ਅਸੀਂ ਆਪਣੀ ਪਾਚਨ ਪ੍ਰਣਾਲੀ ਨੂੰ ਫਰੁਕਟੋਜ਼ ਨਾਲ ਭਰ ਦਿੰਦੇ ਹਾਂ, ਜੋ ਪਾਣੀ ਵਿੱਚ ਘੁਲ ਜਾਂਦਾ ਹੈ। ਇਸ ਨੂੰ ਆਂਦਰਾਂ ਤੁਰੰਤ ਹੀ ਸੋਖ ਲੈਂਦੀਆਂ ਹਨ। ਇਸ ਹੱਦ ਤੱਕ ਇਹ ਉਨ੍ਹਾਂ ਦੇ ਸਮਰੱਥਾ ਤੋਂ ਬਾਹਰ ਹੋ ਜਾਂਦਾ ਹੈ। ਉੱਥੇ ਜਾਂਦਿਆਂ ਹੀ ਇਹ ਚਰਬੀ ਵਿੱਚ ਬਦਲ ਜਾਂਦਾ ਹੈ। ਪਰ ਜਮ੍ਹਾਂ ਹੋਏ ਵਾਧੂ ਚਰਬੀ ਨੂੰ ਪੂਰੇ ਸਰੀਰ ਵਿੱਚ ਵੰਡਣ ਲਈ ਜ਼ਿੰਮੇਵਾਰ ਹੈ। ਜੇ ਇਹ ਕੰਮ ਕਦੇ ਕਦਾਈਂ ਹੋਵੇ ਤਾਂ ਠੀਕ ਹੈ ਪਰ ਜੇ ਸਾਡੇ ਲੀਵਰ ਨੂੰ ‘ਦਿਹਾੜੀ ‘ਤੇ’ ਇਹ ਕੰਮ ਕਰਨਾ ਪਵੇ ਤਾਂ ਕੁਝ ਸਮੇਂ ਬਾਅਦ ਸਿਹਤ ਵਿਗੜਨੀ ਸ਼ੁਰੂ ਹੋ ਸਕਦੀ ਹੈ।
ਸਾਡੇ ਸਰੀਰ ਵਿੱਚ ਜਮ੍ਹਾਂ ਵਾਧੂ ਚਰਬੀ ਮੋਟਾਪੇ, ਸ਼ੂਗਰ,ਹਾਈਪਰ ਕੋਲੇਸਟ੍ਰੋਲੇਮੀਆ (ਖੂਨ ਵਿੱਚ ਕਲੈਸਟਰੋਲ ਦੀ ਮਾਤਰਾ ਦਾ ਖ਼ਤਰਨਾਕ ਪੱਧਰ ਤੱਕ ਵੱਧ ਜਾਣਾ) ਆਦਿ ਦਾ ਕਾਰਨ ਬਣ ਸਕਦੀ ਹੈ।
ਸਮੇਂ ਦੇ ਨਾਲ ਪਾਚਨ ਪ੍ਰਣਾਲੀ ਦੇ ਵਿਗਾੜ, ਦਿਲ ਦੇ ਦੌਰੇ ਜਾਂ ਕੈਂਸਰ ਦਾ ਖ਼ਤਰਾ ਵੀ ਵਧ ਜਾਂਦਾ ਹੈ। ਮਿਸਾਲ ਵਜੋਂ ਹਾਲ ਹੀ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਕੈਂਸਰ ਨੂੰ ਸ਼ੱਕਰ ਦੀ ਲੋੜੋਂ ਵਧੇਰੇ ਖਪਤ ਨਾਲ ਜੋੜਿਆ ਗਿਆ।
ਅਜਿਹਾ ਸਿਰਫ਼ ਤਰਲ ਸ਼ੱਕਰ ਨਾਲ ਹੁੰਦਾ ਹੈ। ਹਾਲਾਂਕਿ ਕੈਂਸਰ ਦਾ ਸੰਬੰਧ ਫ਼ਲਾਂ ਦੇ ਜੂਸ ਨਾਲ ਵੀ ਸਕਾਰਤਮਿਕ ਪਾਇਆ ਗਿਆ l
ਫ਼ਲਾਂ ਦੀ/ਕੁਦਰਤੀ ਖੰਡ ਚੰਗੀ ਹੈ ਜਾਂ ਮਾੜੀ ?
ਫਲ ਖਾਣਾ ਸਿਹਤ ਲਈ ਲਾਭਦਾਇਕ ਹੈ। ਜਦੋਂ ਅਸੀਂ ਪਾਚਨ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਫ਼ਲਾਂ ਨੂੰ ਕੱਟਦੇ ਹਾਂ (ਜੂਸ ਨਹੀਂ ਕੱਢਦੇ), ਖਾਣ ਸਮੇਂ ਚੰਗੀ ਤਰ੍ਹਾਂ ਚਿੱਥ ਕੇ ਨਿਗਲਦੇ ਹਾਂ,ਤਾਂ ਫ਼ਲਾਂ ਦੇ ਤੱਤ ਸਾਡੇ ਸਰੀਰ ਵਿੱਚ ਬਹੁਤ ਹੌਲੀ-ਹੌਲੀ ਪਹੁੰਚਦੇ ਹਨ।
ਜਦ ਕਿ ਜਦੋਂ ਅਸੀਂ ਫ਼ਲਾਂ ਦਾ ਜੂਸ ਪੀਂਦੇ ਹਾਂ, ਭਾਵੇਂ ਇਹ ਕੁਦਰਤੀ ਹੋਵੇ, ਚੀਜ਼ਾਂ ਉਲਟ ਹੋ ਜਾਂਦੀਆਂ ਹਨ।
ਇਸ ਸਥਿਤੀ ਵਿੱਚ ਅਸੀਂ ਬਹੁਤ ਜ਼ਿਆਦਾ ਮਾਤਰਾ ਵਿੱਚ ਫ਼ਲ ਖਾ/ਨਿਗਲ ਜਾਂਦੇ ਹਾਂ। ਜਿੰਨੇ ਸ਼ਾਇਦ ਅਸੀਂ ਛਿੱਲ,ਚਿੱਥ ਵੀ ਨਾ ਸਕਦੇ ਹੋਈਏ।
- ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ
98156 293101
Published on: ਅਕਤੂਬਰ 3, 2024 7:52 ਪੂਃ ਦੁਃ