ਨਵੀਂ ਦਿੱਲੀ, 3 ਅਕਤੂਬਰ, ਦੇਸ਼ ਕਲਿਕ ਬਿਊਰੋ :
ਦਿੱਲੀ ਦੇ ਕਾਲਿੰਦੀ ਕੁੰਜ ਥਾਣੇ ਅਧੀਨ ਪੈਂਦੇ ਜੈਤਪੁਰ ਦੇ ਨੀਮਾ ਹਸਪਤਾਲ ਵਿੱਚ ਡਾਕਟਰ ਜਾਵੇਦ ਅਖਤਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮੁਲਜ਼ਮਾਂ ਦੀ ਪਛਾਣ ਲਈ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
ਦਿੱਲੀ ਪੁਲਿਸ ਮੁਤਾਬਕ ਦੋ ਵਿਅਕਤੀ ਮਰੀਜ਼ ਬਣ ਕੇ ਹਸਪਤਾਲ ਆਏ ਸਨ ਦਵਾਈ ਲੈਣ ਤੋਂ ਬਾਅਦ ਉਨ੍ਹਾਂ ਨੇ ਡਾਕਟਰ ਨੂੰ ਮਿਲਣ ਦੀ ਮੰਗ ਕੀਤੀ ਅਤੇ ਉਸਦੇ ਕੈਬਿਨ ਵਿੱਚ ਦਾਖਲ ਹੁੰਦੇ ਹੀ ਉਸਨੂੰ ਗੋਲੀਆਂ ਮਾਰ ਦਿੱਤੀਆਂ।
Published on: ਅਕਤੂਬਰ 3, 2024 9:25 ਪੂਃ ਦੁਃ