ਜੇਰੂਸ਼ਲਮ, 4 ਅਕਤੂਬਰ, ਦੇਸ਼ ਕਲਿਕ ਬਿਊਰੋ :
ਇਜ਼ਰਾਈਲ ਨੇ ਦੱਖਣੀ ਲੇਬਨਾਨ ਵਿੱਚ ਹਿਜ਼ਬੁੱਲਾ ਦੇ ਇੱਕ ਖੇਤਰੀ ਕਮਾਂਡਰ ਨੂੰ ਮਾਰ ਦਿੱਤਾ। ਇਜ਼ਰਾਇਲੀ ਫੌਜ ਇੱਥੇ ਜ਼ਮੀਨੀ ਕਾਰਵਾਈ ਕਰ ਰਹੀ ਹੈ। ਇਜ਼ਰਾਈਲੀ ਡਿਫੈਂਸ ਫੋਰਸਿਜ਼ (ਆਈਡੀਐਫ) ਨੇ ਕਿਹਾ ਕਿ ਹਵਾਈ ਸੈਨਾ ਦੇ ਨਾਲ ਇੱਕ ਸਾਂਝੇ ਆਪਰੇਸ਼ਨ ਵਿੱਚ ਇੱਕ ਹਵਾਈ ਹਮਲੇ ਦੌਰਾਨ ਇੱਕ ਹਿਜ਼ਬੁੱਲਾ ਕਮਾਂਡਰ ਮਾਰਿਆ ਗਿਆ।
ਇਹ ਵੀ ਪੜ੍ਹੋ: CBI ਵੱਲੋਂ ਕੋਲਕਾਤਾ ਦੇ ਆਰਜੀ ਕਰ ਕਾਲਜ ਅਤੇ ਹਸਪਤਾਲ ਦਾ ਡਾਕਟਰ ਗ੍ਰਿਫ਼ਤਾਰ
ਇਸ ਦੇ ਨਾਲ ਹੀ ਲੇਬਨਾਨ ਤੋਂ ਇਜ਼ਰਾਈਲ ‘ਤੇ 200 ਤੋਂ ਵੱਧ ਰਾਕੇਟ ਅਤੇ ਡਰੋਨ ਦਾਗੇ ਗਏ ਹਨ। ਇਹ ਹਮਲਾ ਇਜ਼ਰਾਈਲ ਦੇ ਮੇਤੁਲਾ ਇਲਾਕੇ ‘ਚ ਹੋਇਆ, ਜਿਸ ‘ਚ ਕਈ ਮੋਰਟਾਰ ਵੀ ਦਾਗੇ ਗਏ। ਇਜ਼ਰਾਈਲ ਮੁਤਾਬਕ ਇਨ੍ਹਾਂ ‘ਚੋਂ ਜ਼ਿਆਦਾਤਰ ਰਾਕੇਟ ਨਸ਼ਟ ਕਰ ਦਿੱਤੇ ਗਏ।
ਦੂਜੇ ਪਾਸੇ ਇਜ਼ਰਾਈਲ ਨੇ ਦੱਖਣੀ ਲੇਬਨਾਨ ਦੇ 25 ਪਿੰਡਾਂ ਨੂੰ ਖਾਲੀ ਕਰਨ ਲਈ ਕਿਹਾ ਹੈ। ਉਸ ਨੇ ਲੋਕਾਂ ਨੂੰ ਉੱਤਰ ਵੱਲ ਜਾਣ ਦੀ ਹਦਾਇਤ ਕੀਤੀ ਹੈ।