ਧੱਕੇਸ਼ਾਹੀ ਨਾਲ ਪੰਚਾਇਤੀ ਚੋਣਾ ਨਹੀਂ ਜਿੱਤੀਆ ਜਾ ਸਕਦੀਆਂ : ਸੁਖਜਿੰਦਰ ਰੰਧਾਵਾ

ਪੰਜਾਬ

ਗੁਰਦਾਸਪੁਰ, 4 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਅੱਜ ਇਕ ਬਜ਼ੁਰਗ ਜੋ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦੇ ਪਿਉ ਦੇ ਬਰਾਬਰ ਦੀ ਉਮਰ ਦਾ ਹੈ ਉਸ ਨੂੰ ਧੱਕੇ ਮਾਰ ਕੇ ਬੀ ਡੀ ਉ ਦਫ਼ਤਰ ਕਲਾਨੌਰ ਵਿਚੋਂ ਇਸ ਲ‌ਈ ਕੱਢਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦਾ ਵਰਕਰ ਨਹੀਂ ਅਤੇ ਪੰਚਾਇਤੀ ਚੋਣਾਂ ਲੜਨ ਦਾ ਚਾਹਵਾਨ ਸੀ। ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਧੱਕੇ ਮਾਰ ਕੇ, ਜਨਤਾ ਨੂੰ ਜ਼ਲੀਲ ਕਰਕੇ ਅਤੇ ਗੁੰਡਾਗਰਦੀ ਨਾਲ ਚੌਣਾਂ ਨਹੀਂ ਜਿਤੀਆਂ ਜਾ ਸਕਦੀਆਂ ਇਹ ਲੋਕਤੰਤਰ ਦੇ ਵਿਰੁੱਧ ਹੈ ਇਸ ਗੁੰਡਾਗਰਦੀ ਕਰਨ ਕਰਕੇ ਆਮ ਆਦਮੀ ਪਾਰਟੀ ਦੀਆਂ ਜਮਾਨਤਾਂ ਜਬਤ ਹੋਣਗੀਆਂ। ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਹਲਕਾ ਡੇਰਾ ਬਾਬਾ ਨਾਨਕ ਜਿਲਾ ਪ੍ਰਸ਼ਾਸਨ ਦੀ ਸਹਿ ਉਤੇ ਗੁੰਡਾਗਰਦੀ ਦਾ ਮੈਦਾਨ ਬਣ ਚੁੱਕਾ ਹੈ ਉਹਨਾ ਕਿਹਾ ਕਿ ਬੀ ਡੀ ਉ ਦਫ਼ਤਰ ਵਿਚੋਂ ਆਮ ਆਦਮੀ ਪਾਰਟੀ ਦੇ ਗੁੰਡਿਆਂ ਵੱਲੋਂ ਧੱਕੇ ਮਾਰ ਕਿ ਦਫਤਰ ਤੋਂ ਬਾਹਰ ਕੱਢਣ ਵਾਲੇ ਬਜ਼ੁਰਗ ਦਾ ਕੀ ਕਸੂਰ ਸੀ ਉਹਨਾਂ ਡੀ ਜੀ ਪੀ ਪੰਜਾਬ ਨੂੰ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਲੋਕਾਂ ਦੇ ਮਨਾਂ ਵਿੱਚੋਂ ਡਰ ਦੀ ਭਾਵਨਾ ਨੂੰ ਖਤਮ ਕੀਤਾ ਜਾ ਸੱਕੇ ਤੇ ਲੋਕਤੰਤਰ ਦਾ ਜੋ ਜਨਾਜ਼ਾ ਸੱਤਾਧਾਰੀ ਪਾਰਟੀ ਜਿਲਾ ਪ੍ਰਸ਼ਾਸਨ ਦੀ ਸਹਿ ਉਤੇ ਕੱਢ ਰਹੀ ਹੈ ਉਸ ਤੋਂ ਜਨਤਾ ਨੂੰ ਨਿਜਾਤ ਮਿਲ ਸੱਕੇ ਮੀਡੀਆ ਨੂੰ ਇਹ ਜਾਣਕਾਰੀ ਸੀਨੀਅਰ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਦਿੱਤੀ।

Published on: ਅਕਤੂਬਰ 4, 2024 4:58 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।