ਅੱਜ ਦਾ ਇਤਿਹਾਸ

ਪੰਜਾਬ ਰਾਸ਼ਟਰੀ


5 ਅਕਤੂਬਰ 1880 ਨੂੰ ਅਲੋਂਜ਼ੋ ਟੀ ਕਰਾਸ ਨੇ ਪਹਿਲੀ ਬਾਲ ਪੁਆਇੰਟ ਪੈੱਨ ਦਾ ਪੇਟੈਂਟ ਕਰਵਾਇਆ ਸੀ
ਚੰਡੀਗੜ੍ਹ, 5 ਅਕਤੂਬਰ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆਂ ਵਿੱਚ 5 ਅਕਤੂਬਰ ਦਾ ਇਤਿਹਾਸ ਕਈ ਅਹਿਮ ਘਟਨਾਵਾਂ ਦਾ ਗਵਾਹ ਰਿਹਾ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਚਾਨਣਾ ਪਾਵਾਂਗੇ 5 ਅਕਤੂਬਰ ਦੇ ਇਤਿਹਾਸ ਉੱਤੇ :-

  • 2011 ਵਿੱਚ ਅੱਜ ਦੇ ਦਿਨ ਐਪਲ ਨੇ ਸਿਰਫ ਬੋਲ ਕੇ ਐਸਐਮਐਸ ਅਤੇ ਈ-ਮੇਲ ਭੇਜਣ ਦੇ ਸਮਰੱਥ ਆਈਫੋਨ 4S ਨੂੰ ਜਾਰੀ ਕੀਤਾ ਸੀ।
  • 5 ਅਕਤੂਬਰ 2011 ਨੂੰ ਭਾਰਤ ਵਿੱਚ 2,250 ਰੁਪਏ ਦੀ ਕੀਮਤ ਵਾਲਾ ਦੁਨੀਆ ਦਾ ਸਭ ਤੋਂ ਸਸਤਾ ਟੈਬਲੇਟ PC ‘ਆਕਾਸ਼’ ਰਿਲੀਜ਼ ਕੀਤਾ ਗਿਆ ਸੀ। 
  • ਅੱਜ ਦੇ ਦਿਨ 2008 ਵਿੱਚ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ‘ਸੇਤੂ ਸਮੁੰਦਰਮ ਪ੍ਰਾਜੈਕਟ’ ਲਈ ਹੋਰ ਥਾਵਾਂ ਦੀ ਜਾਂਚ ਸ਼ੁਰੂ ਕੀਤੀ ਸੀ।
  • 2005 ‘ਚ 5 ਅਕਤੂਬਰ ਨੂੰ ਖੁਸ਼ਮਿਜ਼ਾਜ਼ੀ ‘ਚ ਭਾਰਤ ਚੌਥੇ ਨੰਬਰ ‘ਤੇ ਸੀ।
  • ਅੱਜ ਦੇ ਦਿਨ 2004 ਵਿਚ ਅਮਰੀਕਾ ਨੇ ਪੱਛਮੀ ਏਸ਼ੀਆ ‘ਤੇ ਅਰਬ ਦੇਸ਼ਾਂ ਦੇ ਪ੍ਰਸਤਾਵ ਦਾ ਵਿਰੋਧ ਕੀਤਾ ਸੀ।
  • 5 ਅਕਤੂਬਰ, 2001 ਨੂੰ ਪਾਕਿਸਤਾਨ ਦੇ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੇ ਫੌਜ ਮੁਖੀ ਵਜੋਂ ਆਪਣੇ ਕਾਰਜਕਾਲ ਨੂੰ ਅਣਮਿੱਥੇ ਸਮੇਂ ਲਈ ਵਧਾ ਦਿੱਤਾ ਸੀ।
  • ਅੱਜ ਦੇ ਦਿਨ 2000 ਵਿਚ ਯੂਗੋਸਲਾਵੀਆ ਦੇ ਰਾਸ਼ਟਰਪਤੀ ਮਿਲੋਸੇਵਿਕ ਵਿਰੁੱਧ ਬਗਾਵਤ ਹੋ ਗਈ ਸੀ।
  • 5 ਅਕਤੂਬਰ 1999 ਨੂੰ ਭਾਰਤ ਨੇ ਵਿਆਪਕ ਪ੍ਰਮਾਣੂ ਪ੍ਰੀਖਣ ਪਾਬੰਦੀ ਸੰਧੀ (ਸੀਟੀਬੀਟੀ) ‘ਤੇ ਵਿਸ਼ੇਸ਼ ਬੈਠਕ ਵਿਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਸੀ।
  • ਅੱਜ ਦੇ ਦਿਨ 1989 ਵਿੱਚ ਮੀਰਾ ਸਾਹਿਬ ਬੀਵੀ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਬਣੀ ਸੀ।
  • ਬ੍ਰਾਜ਼ੀਲ ਦੀ ਸੰਵਿਧਾਨ ਸਭਾ ਨੇ 5 ਅਕਤੂਬਰ 1988 ਨੂੰ ਸੰਵਿਧਾਨ ਨੂੰ ਮਨਜ਼ੂਰੀ ਦਿੱਤੀ ਸੀ।
  • ਅੱਜ ਦੇ ਦਿਨ 1962 ‘ਚ ਜੇਮਸ ਬਾਂਡ ਸੀਰੀਜ਼ ਦੀ ਪਹਿਲੀ ਫਿਲਮ ‘ਡਾ. ਨੋ’ ਰਿਲੀਜ ਹੋਈ ਸੀ।
  • ਪਹਿਲਾ ਕਾਨਸ ਫਿਲਮ ਫੈਸਟੀਵਲ 5 ਅਕਤੂਬਰ 1946 ਨੂੰ ਸਮਾਪਤ ਹੋਇਆ ਸੀ।
  • ਅੱਜ ਦੇ ਦਿਨ 1944 ਵਿੱਚ ਫਰਾਂਸ ਵਿੱਚ ਔਰਤਾਂ ਨੂੰ ਵੋਟ ਦਾ ਅਧਿਕਾਰ ਮਿਲਿਆ ਸੀ।
  • ਬੁਲਗਾਰੀਆ ਨੇ 5 ਅਕਤੂਬਰ 1915 ਨੂੰ ਪਹਿਲੇ ਵਿਸ਼ਵ ਯੁੱਧ ਵਿਚ ਹਿੱਸਾ ਲਿਆ ਸੀ।
  • ਅੱਜ ਦੇ ਦਿਨ 1910 ਵਿੱਚ ਪੁਰਤਗਾਲ ਵਿੱਚ ਰਾਜਾਸ਼ਾਹੀ ਦਾ ਅੰਤ ਹੋਇਆ ਅਤੇ ਗਣਰਾਜ ਦੀ ਸਥਾਪਨਾ ਹੋਈ ਸੀ।
  • 5 ਅਕਤੂਬਰ 1880 ਨੂੰ ਅਲੋਂਜ਼ੋ ਟੀ ਕਰਾਸ ਨੇ ਪਹਿਲੀ ਬਾਲ ਪੁਆਇੰਟ ਪੈੱਨ ਦਾ ਪੇਟੈਂਟ ਕਰਵਾਇਆ ਸੀ।
  • ਅੱਜ ਦੇ ਦਿਨ 1796 ਵਿੱਚ ਸਪੇਨ ਨੇ ਇੰਗਲੈਂਡ ਵਿਰੁੱਧ ਜੰਗ ਦਾ ਐਲਾਨ ਕੀਤਾ ਸੀ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।