ਈਟੀਟੀ ਅਧਿਆਪਕ ਭਰਤੀ ਸਬੰਧੀ ਗਲਤ ਅੰਕੜੇ ਦੇਣ ਵਾਲੇ ਅਧਿਕਾਰੀਆਂ ਖਿਲਾਫ ਹੋਵੇ ਵਿਭਾਗੀ ਕਰਵਾਈ : ਸਲਾਣਾ, ਦੁੱਗਾਂ, ਨਬੀਪੁਰ

Punjab

ਮੋਹਾਲੀ, 5 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਅੱਜ ਐੱਸ ਸੀ ਬੀ ਸੀ ਅਧਿਆਪਕ ਯੂਨੀਅਨ ਪੰਜਾਬ ਵਲੋਂ ਡਾਇਰੈਕਟਰ ਸਕੂਲ ਐਲੀਮੈਂਟਰੀ ਸਿੱਖਿਆ ਪੰਜਾਬ ਨਾਲ ਮੀਟਿੰਗ ਕਰਕੇ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਕਿ ਆਪ ਜੀ ਦੇ ਦਫਤਰ ਵਲੋਂ ਰੋਸਟਰ ਰਜਿਸਟਰਾਂ ਵਿੱਚ ਰਾਖਵੀ ਸ਼੍ਰੇਣੀ ਉਮੀਦਵਾਰਾਂ ਦੇ ਅੰਕੜ੍ਹੇ ਸਹੀ ਕਰਨ ਲਈ ਲਿਖਿਆ ਪੱਤਰ ਮਿਲਣ ਦੇ ਬਾਵਜੂਦ ਕੁੱਝ ਜਿਲ੍ਹਾ ਸਿੱਖਿਆ ਦਫ਼ਤਰ, ਜਿਲ੍ਹੇ ਵਿੱਚ ਮੌਜੂਦ ਈ ਟੀ ਟੀ ਕਾਡਰ ਦੀਆਂ ਪੋਸਟਾਂ ਦੀ ਨਿਯੁਕਤੀ ਦੀ ਕੈਟਾਗਰੀ ਸਹੀ ਨਹੀਂ ਭਰ ਰਹੇ ਹਨ । ਇਸ ਸੰਬੰਧੀ ਪੰਜਾਬ ਦੇ ਕਈ ਬਲਾਕ ਸਿੱਖਿਆ ਅਧਿਕਾਰੀਆਂ ਵਲੋਂ ਅਧਿਆਪਕਾਂ ਨੂੰ ਆਪਣਾ ਡਾਟਾ ਭਰਨ ਸੰਬਧੀ ਗੁੰਮਰਾਹ ਕਰਕੇ ਗਲਤ ਡਾਟਾ ਭਰਨ ਲਈ ਕਿਹਾ ਜਾ ਰਿਹਾ ਹੈl ਇਸ ਉੱਤੇ ਡਾਇਰੈਕਟਰ ਸਕੂਲ ਸਿੱਖਿਆ ਵੱਲੋ ਵਿਸ਼ਵਾਸ਼ ਦਿਵਾਇਆ ਗਿਆ ਕਿ ਅੰਕੜੇ ਹਰ ਹਾਲਤ ਵਿੱਚ ਸਹੀ ਕਰਵਾਏ ਜਾਣਗੇ l ਸਲਾਣਾ ਨੇ ਪ੍ਰੈੱਸ ਨੂੰ ਦੱਸਿਆ ਕਿ ਜੇਕਰ ਇਹ ਸਿਲਸਿਲਾ ਦਰੁਸਤ ਨਾ ਹੋਇਆ ਤਾਂ ਜਥੇਬੰਦੀ ਅਜਿਹੇ ਅਧਿਕਾਰੀਆਂ ਖ਼ਿਲਾਫ਼ ਵਿਭਾਗੀ ਐਕਸ਼ਨ ਕਰਵਾਉਣ ਲਈ ਸੰਘਰਸ਼ ਕਰਨ ਤੋਂ ਗੁਰੇਜ਼ ਨਹੀਂ ਕਰੇਗੀI
ਜ਼ਿਕਰਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੇ ਗੇਟ ਦੇ ਅੱਗੇ ਦਰੀਆਂ ਵਿਛਾਈ ਬੈਠੇ 2364 ਬੇਰੁਜ਼ਗਾਰ ਅਧਿਆਪਕ ਪਿਛਲੇ ਲੰਮੇ ਸਮੇਂ ਤੋਂ ਰੁਜ਼ਗਾਰ ਮਿਲ਼ਣ ਦੀ ਆਸ ਵਿੱਚ ਹਨ । ਜਿਨ੍ਹਾਂ ਨੂੰ ਸਰਕਾਰ ਦੀ ਟਾਲ ਮਟੋਲ ਨੀਤੀ ਦੇ ਚਲਦਿਆਂ ਨਿੱਤ ਖੱਜਲ ਖੁਆਰ ਹੋਣਾ ਪੈ ਰਿਹਾ ਹੈ।
ਸੂਬਾ ਕਾਰਜਕਾਰੀ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾਂ ਤੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ ਨੇ ਕਿਹਾ ਕਿ ਇਹ 2364 ਬੇਰੁਜ਼ਗਾਰ ਉਹ ਅਧਿਆਪਕ ਹਨ ਜੋ 2020 ਤੋਂ ਲਗਾਤਾਰ ਸੰਘਰਸ਼ ਲੜ ਰਹੇ ਹਨ ਤੇ ਪੰਜਾਬ ਹਰਿਆਣਾ ਹਾਈਕੋਰਟ ਤੋਂ ਇਸ ਭਰਤੀ ਨੂੰ ਭਰਵਾਉਣ ਲਈ ਕੇਸ ਜਿੱਤ ਕੇ ਆਏ ਹਨ। ਇਹ ਸਾਥੀ ਭਰਤੀ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ। ਇਨ੍ਹਾਂ ਦੀ ਸਟੇਸ਼ਨ ਚੁਆਇਸ ਵੇਲੇ ਸਿਰਫ ਐੱਸ ਸੀ ਤੇ ਬੀ ਸੀ ਸਾਥੀਆਂ ਨੂੰ ਨਾਂਹ ਮਿਲ ਜਾਂਦੀ ਹੈ। ਅਖੇ ਤੁਹਾਡੀਆਂ ਸੀਟਾਂ ਉਪਲਬਧ ਨਹੀਂ ਹਨ।
ਸੂਬਾ ਮੀਤ ਪ੍ਰਧਾਨ ਪਰਵਿੰਦਰ ਭਾਰਤੀ ਤੇ ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੁਰੂ ਨੇ ਕਿਹਾ ਕਿ ਜੇਕਰ ਪਿਛਲੀਆਂ ਪੰਜ ਕੁ ਭਰਤੀਆਂ ਦੀ ਨਿਯੁਕਤੀ ਵੇਲੇ ਰਿਜ਼ਰਵੇਸ਼ਨ ਪਾਲਿਸੀ ਨੂੰ ਵਾਚੀਏ ਤਾਂ ਸੰਬੰਧਿਤ ਬੇਰੁਜ਼ਗਾਰ ਅਧਿਆਪਕ ਤਾਂ ਇੱਕ ਹੀ ਜ਼ਿਲੇ ਵਿੱਚ ਨਿਕਲ ਰਹੇ ਬੈਕਲਾਗ ਤੇ ਭਰਤੀ ਹੋ ਜਾਣਗੇ। ਬਸ਼ਰਤੇ ਸਰਕਾਰ ਤੇ ਅਧਿਕਾਰੀਆਂ ਦੀ ਮਨਸ਼ਾ ਇਮਾਨਦਾਰੀ ਵਾਲ਼ੀ ਹੋਵੇ।
ਮੌਜੂਦਾ ਹਾਲਾਤ ਇਹ ਹਨ ਕਿ ਈ ਟੀ ਟੀ ਕਾਡਰ ਦੀਆਂ ਪਹਿਲਾਂ ਦੀਆਂ ਭਰਤੀਆਂ ਦੌਰਾਨ ਸਰਕਾਰਾਂ ਤੇ ਅਧਿਕਾਰੀਆਂ ਦੀਆਂ ਧੱਕੇਸ਼ਾਹੀਆਂ ਕਾਰਨ ਰਿਜ਼ਰਵੇਸ਼ਨ ਦੀਆਂ ਧੱਜੀਆਂ ਉਡਾਈਆਂ ਗਈਆਂ। ਐੱਸ ਸੀ ਤੇ ਬੀ ਸੀ ਵਰਗ ਦੇ ਉਹ ਅਧਿਆਪਕ ਜੋ ਆਪਣੀ ਮੈਰਿਟ ਦੇ ਆਧਾਰ ਤੇ ਜਨਰਲ/ਓਪਨ ਵਰਗ ਵਿੱਚ ਸਿਲੈਕਟ ਹੋਣੇ ਬਣਦੇ ਸਨ, ਉਹਨਾਂ ਨੂੰ ਰੋਸਟਰ ਨੁਕਤਿਆਂ ਤੇ ਭਰਤੀ ਕਰਕੇ ਐੱਸ ਸੀ ਤੇ ਬੀ ਸੀ ਵਰਗ ਦੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਪੋਸਟਾਂ ਭਰ ਦਿੱਤੀਆਂ ਗਈਆਂ। ਜਿਸ ਦਾ ਖਮਿਆਜ਼ਾ ਅਜਿਹੇ 2364 ਵਰਗੇ ਬੇਰੁਜ਼ਗਾਰਾਂ ਨੂੰ ਭੁਗਤਣਾ ਪੈ ਰਿਹਾ ਹੈ।ਜੇਕਰ ਇਹ ਦਰੁਸਤ ਨਹੀਂ ਹੁੰਦਾ ਤਾਂ 5994 ਉਮੀਦਵਾਰਾਂ ਨੂੰ ਵੀ ਵਿਭਾਗ ਵਿੱਚ ਸੀਟਾਂ ਨਾ ਹੋਣ ਦੇ ਕਾਰਨ ਹਾਜ਼ਰ ਕਰਵਾਉਣ ਵਿੱਚ ਨਾ ਨੁਕਰ ਦੀ ਨੀਤੀ ਵਰਤੀ ਜਾ ਸਕਦੀ ਹੈ l
ਹੁਣ ਮਿਤੀ 1/10/2024 ਨੂੰ ਡੀ ਪੀ ਆਈ ਐਲੀਮੈਂਟਰੀ ਵਲੋਂ ਸੂਬੇ ਦੇ ਸਾਰੇ ਜ਼ਿਲਾ ਅਧਿਕਾਰੀਆਂ ਨੂੰ ਪੱਤਰ ਲਿਖਿਆ ਜਾਂਦਾ ਹੈ ਕਿ ਇਸ ਸੰਬੰਧੀ ਦਰੁਸਤ ਰਿਪੋਰਟ ਭੇਜੀ ਜਾਵੇ। ਬਾਵਜੂਦ ਇਸ ਦੇ ਕਈ ਜ਼ਿਲਿਆਂ ਵਲੋਂ ਅਜੇ ਵੀ ਐੱਸ ਸੀ ਤੇ ਬੀ ਸੀ ਅਧਿਆਪਕਾਂ ਪ੍ਰਤੀ ਅਣਗਹਿਲੀ ਤੇ ਧੱਕੇਸ਼ਾਹੀ ਵਰਤੀ ਜਾ ਰਹੀ ਹੈ। ਜਿਸ ਨੂੰ ਐੱਸ ਸੀ ਬੀ ਸੀ ਅਧਿਆਪਕ ਯੂਨੀਅਨ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗੀ। ਲੋੜ ਪਈ ਤਾਂ ਸਬੰਧਤ ਅਧਿਕਾਰੀ ਦੇ ਖਿਲਾਫ ਸਖ਼ਤ ਐਕਸ਼ਨ ਲੈਣ ਲਈ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਤੱਕ ਪੁਹੰਚ ਕੀਤੀ ਜਾਵੇਗੀ ।ਇਸ ਸਮੇਂ 2364 ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਹਰਜੀਤ ਸਿੰਘ, ਅਵਤਾਰ ਸਿੰਘ, ਕੁਲਵਿੰਦਰ ਸਿੰਘ ਬਿੱਟੂ ਜ਼ਿਲ੍ਹਾ ਪ੍ਰੈੱਸ ਸਕੱਤਰ ਰੂਪਨਗਰ, ਹਰਜਿੰਦਰ ਸਿੰਘ ਅਰਜ਼ ਬਲਾਕ ਪ੍ਰਧਾਨ ਸਲੌਰਾ ਰੂਪਨਗਰ ਤੇ ਰਣਜੀਤ ਹਠੂਰ ਲੁਧਿਆਣਾ ਆਦਿ ਹਾਜ਼ਰ ਸਨ ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।