ਬਾਲਮੀਕ ਮੰਦਿਰ ਸੁਧਾਰ ਕਮੇਟੀ ਦੀ ਮੀਟਿੰਗ ਹੋਈ

Punjab

ਮੋਹਾਲੀ, 5 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਬਾਲਮੀਕ ਮੰਦਿਰ ਸੁਧਾਰ ਕਮੇਟੀ ਪਿੰਡ ਕੁੰਭੜਾ ਦੀ ਅਹਿਮ ਮੀਟਿੰਗ ਨੈਬ ਸਿੰਘ ਕੁੰਭੜਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਅਕਤੂਬਰ ਮਹੀਨੇ ਵਿੱਚ ਆਉਣ ਵਾਲੇ ਬਾਲਮੀਕ ਦਿਵਸ ਦੀ ਤਿਆਰੀ ਸਬੰਧੀ ਚਰਚਾ ਕੀਤੀ ਗਈ। ਮੀਟਿੰਗ ਵਿੱਚ ਬਾਲਮੀਕ ਦਿਵਸ ਮੌਕੇ ਵੱਡੀ ਪੱਧਰ ਉਤੇ ਮਨਾਉਣ ਦਾ ਫੈਸਲਾ ਕੀਤਾ ਅਤੇ ਤਿਆਰੀ ਵਿੱਚ ਜੁਟ ਜਾਣ ਦਾ ਸੱਦਾ ਦਿੱਤਾ। ਮੀਟਿੰਗ ਵਿੱਚ ਕਮੇਟੀ ਦੀ ਸਹਿਮਤ ਨਾਲ ਦੋ ਨਵੇਂ ਮੈਂਬਰਾਂ ਨੂੰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ। ਇਸ ਮੀਟਿੰਗ ਵਿੱਚ ਜਸਵਿੰਦਰ ਸਿੰਘ, ਮਨਜੀਤ ਸਿੰਘ, ਜਗਜੀਵਨ ਸਿੰਘ, ਅਮਰੀਕ ਸਿੰਘ, ਗੁਰਨਾਮ ਸਿੰਘ, ਜਵਾਲਾ ਸਿੰਘ, ਵਵਿੰਦਰ ਸਿੰਘ, ਕਲੇਸ਼ ਰਾਣੀ, ਨੀਤੂ ਬਾਲਾ, ਬਲਵੀਰ ਕੌਰ, ਕ੍ਰਿਸ਼ਨਾ, ਦਿਲਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਹੈਪੀ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਮੈਂਬਰ ਸ਼ਾਮਲ ਸਨ।

Leave a Reply

Your email address will not be published. Required fields are marked *