ਸਰਪੰਚਾਂ ਅਤੇ ਪੰਚਾਂ ਲਈ ਕ੍ਰਮਵਾਰ 52825 ਅਤੇ 166338 ਨਾਮਜ਼ਦਗੀਆਂ ਪ੍ਰਾਪਤ ਹੋਈਆਂ: ਰਾਜ ਕਮਲ ਚੌਧਰੀ

Punjab ਪੰਜਾਬ

ਚੰਡੀਗੜ੍ਹ, 5 ਅਕਤੂਬਰ 2024: ਦੇਸ਼ ਕਲਿੱਕ ਬਿਓਰੋ
04.10.2024 ਤੱਕ ਗ੍ਰਾਮ ਪੰਚਾਇਤ ਚੋਣਾਂ ਵਿੱਚ ਸਰਪੰਚਾਂ ਲਈ ਕੁੱਲ 52825 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ ਅਤੇ ਪੰਚਾਂ ਲਈ 166338 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਦੱਸਿਆ ਕਿ ਕੁੱਲ 13229 ਗ੍ਰਾਮ ਪੰਚਾਇਤਾਂ ਹਨ ਜਿੱਥੇ ਚੋਣਾਂ ਹੋਣੀਆਂ ਹਨ। ਉਨ੍ਹਾਂ ਕਿਹਾ ਕਿ ਸਾਰੇ ਡਿਪਟੀ ਕਮਿਸ਼ਨਰਾਂ ਤੋਂ ਸੂਚਨਾ ਪ੍ਰਾਪਤ ਹੋਣ ਤੋਂ ਬਾਅਦ ਪੜਤਾਲ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਵੱਖਰੇ ਤੌਰ ‘ਤੇ ਸਾਰਣੀ ਤਿਆਰ ਕੀਤੀ ਜਾਵੇਗੀ।
ਜ਼ਿਲ੍ਹੇ ਅਨੁਸਾਰ ਵੰਡ ਹੇਠ ਲਿਖੇ ਅਨੁਸਾਰ ਹੈ:

ਅੰਮ੍ਰਿਤਸਰ ਵਿੱਚ ਸਰਪੰਚਾਂ ਲਈ 3770 ਅਤੇ ਪੰਚਾਂ ਲਈ 14860 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ।

ਬਠਿੰਡਾ ਵਿੱਚ ਸਰਪੰਚਾਂ ਲਈ 1559 ਅਤੇ ਪੰਚਾਂ ਲਈ 5186 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ।

ਬਰਨਾਲਾ ਵਿੱਚ ਸਰਪੰਚਾਂ ਲਈ 774 ਅਤੇ ਪੰਚਾਂ ਲਈ 2297 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ।

ਫ਼ਤਹਿਗੜ੍ਹ ਸਾਹਿਬ ਵਿੱਚ ਸਰਪੰਚਾਂ ਲਈ 1602 ਅਤੇ ਪੰਚਾਂ ਲਈ 4720 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ।

ਫਰੀਦਕੋਟ ਵਿੱਚ ਸਰਪੰਚਾਂ ਲਈ 1118 ਅਤੇ ਪੰਚਾਂ ਲਈ 3377 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ।

ਫਿਰੋਜ਼ਪੁਰ ਵਿੱਚ ਸਰਪੰਚਾਂ ਲਈ 3266 ਅਤੇ ਪੰਚਾਂ ਲਈ 9095 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ।

ਫਾਜ਼ਿਲਕਾ ਵਿੱਚ ਸਰਪੰਚਾਂ ਲਈ 2591 ਅਤੇ ਪੰਚਾਂ ਲਈ 6733 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ।

ਗੁਰਦਾਸਪੁਰ ਵਿੱਚ ਸਰਪੰਚਾਂ ਲਈ 5317 ਅਤੇ ਪੰਚਾਂ ਲਈ 17484 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ।

ਹੁਸ਼ਿਆਰਪੁਰ ਵਿੱਚ ਸਰਪੰਚਾਂ ਲਈ 4419 ਅਤੇ ਪੰਚਾਂ ਲਈ 12767 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ।

ਜਲੰਧਰ ਵਿੱਚ ਸਰਪੰਚਾਂ ਲਈ 3031 ਅਤੇ ਪੰਚਾਂ ਲਈ 10156 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ।

ਕਪੂਰਥਲਾ ਵਿੱਚ ਸਰਪੰਚਾਂ ਲਈ 1811 ਅਤੇ ਪੰਚਾਂ ਲਈ 5953 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ।

ਲੁਧਿਆਣਾ ਵਿੱਚ ਸਰਪੰਚਾਂ ਲਈ 3753 ਅਤੇ ਪੰਚਾਂ ਲਈ 13192 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ।

ਮਾਨਸਾ ਵਿੱਚ ਸਰਪੰਚਾਂ ਲਈ 1125 ਅਤੇ ਪੰਚਾਂ ਲਈ 3466 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ।

ਮਾਲੇਰਕੋਟਲਾ ਵਿੱਚ ਸਰਪੰਚਾਂ ਲਈ 649 ਅਤੇ ਪੰਚਾਂ ਲਈ 2233 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ।

ਮੋਗਾ ਵਿੱਚ ਸਰਪੰਚਾਂ ਲਈ 1237 ਅਤੇ ਪੰਚਾਂ ਲਈ 4688 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ।

ਐਸ.ਏ.ਐਸ.ਨਗਰ ਵਿੱਚ ਸਰਪੰਚਾਂ ਲਈ 1446 ਅਤੇ ਪੰਚਾਂ ਲਈ 3890 ਨਾਮਜ਼ਦਗੀਆਂ ਪ੍ਰਾਪਤ ਹੋਈਆਂ।

ਸ੍ਰੀ ਮੁਕਤਸਰ ਸਾਹਿਬ ਵਿੱਚ ਸਰਪੰਚਾਂ ਲਈ 1626 ਅਤੇ ਪੰਚਾਂ ਲਈ 5223 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ।

ਐਸਬੀਐਸ ਨਗਰ ਵਿੱਚ ਸਰਪੰਚਾਂ ਲਈ 1566 ਅਤੇ ਪੰਚਾਂ ਲਈ 4960 ਨਾਮਜ਼ਦਗੀਆਂ ਪ੍ਰਾਪਤ ਹੋਈਆਂ।

ਪਟਿਆਲਾ ਵਿੱਚ ਸਰਪੰਚਾਂ ਲਈ 4296 ਅਤੇ ਪੰਚਾਂ ਲਈ 11688 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ।

ਪਠਾਨਕੋਟ ਵਿੱਚ ਸਰਪੰਚਾਂ ਲਈ 1877 ਅਤੇ ਪੰਚਾਂ ਲਈ 4261 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ।

ਰੂਪਨਗਰ ਵਿੱਚ ਸਰਪੰਚਾਂ ਲਈ 2192 ਅਤੇ ਪੰਚਾਂ ਲਈ 5490 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ।

ਸੰਗਰੂਰ ਵਿੱਚ ਸਰਪੰਚਾਂ ਲਈ 2016 ਅਤੇ ਪੰਚਾਂ ਲਈ 6099 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ।

ਤਰਨਤਾਰਨ ਵਿੱਚ ਸਰਪੰਚਾਂ ਲਈ 1784 ਅਤੇ ਪੰਚਾਂ ਲਈ 8520 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।