ਪੰਚਾਇਤੀ ਚੋਣਾਂ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ 

Punjab

ਮੋਰਿੰਡਾ: 5 ਅਕਤੂਬਰ (ਭਟੋਆ )

ਪੰਚਾਇਤੀ ਚੋਣਾਂ ਨੂੰ ਲੈ ਕੇ ਸਰਪੰਚ ਅਤੇ ਪੰਚਾਂ ਦੀਆਂ ਚੋਣਾਂ ਲੜਨ ਦੇ ਚਾਹਵਾਨਾ ਅਤੇ ਉਨਾਂ ਦੇ ਸਮਰਥਕਾਂ ਸਮੇਤ ਆਮ ਲੋਕਾਂ ਵਿੱਚ ਵੀ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ।  ਮੋਰਿੰਡਾ ਦੇ ਐਸਡੀਐਮ ਦਫਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਮੋਰਿੰਡਾ ਬਲਾਕ ਦੀਆਂ 63 ਪੰਚਾਇਤਾਂ ਦੀਆਂ ਚੋਣਾਂ 15 ਅਕਤੂਬਰ ਨੂੰ ਕਰਵਾਈਆਂ ਜਾਣੀਆਂ ਵਾਲੀਆ  ਇਹਨਾਂ ਚੋਣਾਂ ਵਿੱਚ ਸਰਪੰਚ ਅਤੇ ਪੰਚ ਦੀ ਚੋਣ ਲੜਨ ਦੇ ਚਾਹਵਾਨਾਂ ਵੱਲੋਂ ਵੱਡੀ ਗਿਣਤੀ ਵਿੱਚ ਨਾਮਜਦਗੀ ਪੇਪਰ ਦਾਖਲ ਕਰਵਾਏ ਗਏ ਹਨ ਅਤੇ  ਨਾਮਜਦਗੀ ਪੇਪਰ ਦਾਖਲ ਕਰਨ ਦੀ ਪ੍ਰਕਿਰਿਆ ਰਾਤੀ 11 ਵਜੇ ਤੱਕ ਚਲਦੀ ਰਹੀ ਹੈ।ਮੋਰਿੰਡਾ ਦੇ ਐਸਡੀਐਮ ਸੁਖਪਾਲ ਸਿੰਘ ਵੱਲੋਂ ਨਾਮਜਦਗੀ ਪੇਪਰ ਦਾਖਲ ਕਰਨ ਵਾਲਿਆਂ ਤੇ ਉਹਨਾਂ ਦੇ ਸਮਰਥਕਾਂ ਲਈ ਰਾਤ ਦੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਡੀਐਮ ਸ੍ਰੀ ਸੁਖਪਾਲ ਸਿੰਘ ਨੇ ਦੱਸਿਆ ਕਿ ਮੋਰਿੰਡਾ ਬਲਾਕ ਦੀਆਂ 63 ਪੰਚਾਇਤਾਂ ਲਈ ਸਰਪੰਚਾਂ ਅਤੇ ਪੰਚਾਂ ਲਈ ਸਹਾਇਕ ਰਿਟਰਨਿੰਗ ਅਧਿਕਾਰੀਆਂ ਵੱਲੋਂ 836 ਨਾਮਜਦਗੀ ਪੇਪਰ ਵਸੂਲ ਕੀਤੇ ਗਏ ਹਨ, ਜਿਨਾਂ ਵਿੱਚੋਂ ਸਰਪੰਚ ਦੀ ਚੋਣ ਲਈ 231 ਉਮੀਦਵਾਰਾਂ ਵੱਲੋਂ ਅਤੇ ਪੰਚਾਂ ਦੀ ਚੋਣ ਲਈ 605 ਉਮੀਦਵਾਰਾਂ ਵੱਲੋਂ ਆਪੋ ਆਪਣੇ ਨਾਮਜਦਗੀ ਪੇਪਰ ਦਾਖਲ ਕੀਤੇ ਗਏ । ਉਹਨਾਂ ਦੱਸਿਆ ਕਿ ਸਰਪੰਚ ਦੀ ਚੋਣ ਲਈ ਸਭ ਤੋਂ ਵੱਧ 42 ਨਾਮਜਦਗੀ ਪੇਪਰ ਕਲਸਟਰ ਨੰਬਰ 06 ਵਿੱਚ ਅਤੇ ਪੰਚ ਦੀ ਚੋਣ ਲਈ 111 ਨਾਮਜ਼ਦਗੀ ਪੇਪਰ ਕਲਸਟਰ ਨੰਬਰ 07 ਵਿੱਚ ਦਾਖਲ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਡਿਊਟੀ ਤੇ ਤਇਨਤ ਕੀਤੇ ਗਏ ਸਮੂਹ ਸਹਾਇਕ ਰਿਟਰਨਿੰਗ ਅਧਿਕਾਰੀਆਂ ਵੱਲੋਂ  ਵਸੂਲ ਕੀਤੇ ਸਾਰੇ ਪੇਪਰਾਂ ਦੀ ਅੱਜ ਪੜਤਾਲ ਕੀਤੀ ਜਾ ਰਹੀ ਹੈ  ਅਤੇ ਜਿਹੜੇ ਉਮੀਦਵਾਰਾਂ ਦੇ ਪੇਪਰ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਕੀਤੇ ਪੇਪਰਾਂ ਅਨੁਸਾਰ ਸਹੀ ਨਹੀਂ ਪਾਏ ਗਏ,  ਉਹਨਾਂ ਨੂੰ ਰੱਦ ਕਰ ਦਿੱਤਾ ਜਾਵੇਗਾ।

ਇਸੇ ਦੌਰਾਨ ਸ੍ਰੀ ਚਮਕੌਰ ਸਾਹਿਬ ਦੇ ਐਸਡੀਐਮ ਸ੍ਰੀ ਅਮਰੀਕ ਸਿੰਘ ਸਿੱਧੂ ਤੋਂ ਹਾਸਲ ਜਾਣਕਾਰੀ ਅਨੁਸਾਰ ਬਲਾਕ ਸ੍ਰੀ ਚਮਕੌਰ ਸਾਹਿਬ ਦੀਆਂ 75 ਪੰਚਾਇਤਾਂ ਲਈ ਪੰਚਾਂ ਸਰਪੰਚਾਂ ਦੀ ਚੋਣ ਲਈ 963 ਨਾਮਜਦਗੀ ਪੱਤਰ ਹਾਸਿਲ ਕੀਤੇ ਗਏ ਹਨ ਜਿਨਾਂ ਵਿੱਚੋਂ 266 ਸਰਪੰਚ ਦੀ ਚੋਣ ਲਈ ਅਤੇ 697 ਪੰਚਾਂ ਦੀ ਚੋਣ ਲਈ ਨਾਮਜਗੀ ਪੱਤਰ ਵੱਖ ਵੱਖ ਕਲਸਟਰਾਂ ਦੇ  ਅਸਿਸਟੈੰਟ ਰਿਟਰਨਿੰਗ ਅਧਿਕਾਰੀਆਂ ਵੱਲੋਂ ਵਸੂਲ ਕੀਤੇ ਗਏ ਹਨ। ਜਿਨ੍ਹਾਂ ਦੀ ਪੜਤਾਲ ਅੱਜ ਖਬਰ ਲਿਖੇ ਜਾਣ ਤੱਕ ਜਾਰੀ ਸੂੀ। ਦੱਸਣਯੋਗ ਹੈ ਕਿ ਬਲਾਕ ਸ੍ਰੀ ਚਮਕੌਰ ਸਾਹਿਬ ਦੇ 109 ਪਿੰਡ (ਸਮੇਤ ਬੇਚਰਾਗ ਪਿੰਡ) ਲਈ ਕੁੱਲ 75 ਪੰਚਾਇਤਾਂ ਹਨ। ਜਿਨ੍ਹਾਂ 75 ਸਰਪੰਚ ਅਤੇ 437 ਪੰਚਾਂ ਦੀ ਚੋਣ 15 ਅਕਤੂਬਰ ਨੂੰ ਕੀਤੀ ਜਾਣੀ ਹੈ। ਇਨ੍ਹਾਂ ਲਈ 80 ਪੋਲੰਿਗ ਸਟੇਸ਼ਨ ਬਣਾਏ ਗਏ ਹਨ। ਇਨ੍ਹਾਂ ਵਿਚੋਂ ਕੁੱਝ ਪਿੰਡਾਂ ਦੀਆਂ ਸਰਬਸੰਮਤੀਆਂ ਵੀ ਹੋਈਆਂ ਹਨ। ਜਿਨ੍ਹਾਂ ਦੀ ਸਹੀ ਪਤਾ 7 ਅਕਤੂਬਰ ਨੂੰ ਨਾਮਜਦਗੀ ਵਾਪਿਸ ਲੈਣ ਤੋਂ ਬਾਦ ਲੱਗੇਗਾ। ਇਥੇ ਇਹ ਵੀ ਦੱਸਣਯੋਗ ਹੈ ਕਿ ਇਨ੍ਹਾਂ 75 ਪੰਚਾਇਤਾਂ ਲਈ ਕੁੱਲ 48 ਹਜਾਰ 307 ਵੋਟਾਂ ਹਨ। ਜਦੋ ਕਿ ਅੱਜੇ ਵੀ ਨਵੀਆਂ ਵੋਟਾਂ ਬਣਾਈਆ ਜਾ ਰਹੀਆਂ ਹਨ।

Latest News

Latest News

Leave a Reply

Your email address will not be published. Required fields are marked *