“ ਬੇਟੀ ਬਚਾਓ ਬੇਟੀ ਪੜ੍ਹਾਓ” ਸਕੀਮ ਅਧੀਨ ਲੋੜਵੰਦ ਲੜਕੀਆਂ ਲਈ ਕਿੱਤਾਮੁੱਖੀ ਕੋਰਸ ਸਬੰਧੀ ਸਿਖਲਾਈ ਕੈਪ ਜਾਰੀ 

ਪੰਜਾਬ

ਫ਼ਰੀਦਕੋਟ 05 ਅਕਤੂਬਰ,2024 , ਦੇਸ਼ ਕਲਿੱਕ ਬਿਓਰੋ

 ਡਿਪਟੀ ਕਮਿਸ਼ਨਰ ਫ਼ਰੀਦਕੋਟ ਸ੍ਰੀ ਵਿਨੀਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸ੍ਰੀਮਤੀ ਰਤਨਦੀਪ ਸੰਧੂ ਜਿਲ੍ਹਾ ਪ੍ਰੋਗਰਾਮ ਅਫਸਰ, ਫ਼ਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਵਿਖੇ ਆਰ ਸੈਟੀ ਵਿਭਾਗ ਦੇ ਸਹਿਯੋਗ ਨਾਲ   ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਦੇ ਬੈਨਰ ਹੇਠ ਜਿਲ੍ਹੇ ਦੀਆਂ ਲੋੜਵੰਦ ਲੜਕੀਆਂ ਲਈ ਕਿੱਤਾਮੁੱਖੀ  ਕੋਰਸਾਂ ਸਬੰਧੀ  ਸਿਖਲਾਈ ਕੈਂਪ ਸ਼ੁਰੂ ਕੀਤੇ ਗਏ ਹਨ। ਇਸ ਸਬੰਧੀ ਪਿੰਡ ਚਹਿਲ ਵਿਖੇ ਸਿਲਾਈ ਕੋਰਸ ਅਤੇ ਪਾਰਲਰ ਕੋਰਸ ਸਬੰਧੀ ਬੈਚ ਚੱਲ ਰਹੇ ਹਨ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਪ੍ਰੋਗਰਾਮ ਅਫਸਰ ਨੇ ਦੱਸਿਆ ਕਿ ਇਸ ਸਬੰਧੀ ਇਕ ਸਿਖਲਾਈ ਕੈਪ ਜੋ ਪਿੰਡ ਬੇਗੂਵਾਲਾ ਵਿਖੇ ਪੂਰਾ ਕੀਤਾ ਜਾ ਚੁੱਕਾ ਹੈ ਜਿਸ ਅਧੀਨ 29 ਲੜਕੀਆਂ ਨੂੰ ਆਰ ਸੈਟੀ ਵਿਭਾਗ ਦੇ ਸਹਿਯੋਗ ਨਾਲ ਫਾਸਟ ਫੂਡ ਸਬੰਧੀ ਸਿਖਲਾਈ ਦੇ ਕੇ ਸਰਟੀਫਿਕੇਟ ਦਿੱਤੇ ਗਏ ਹਨ ਅਤੇ ਇਸ ਸਬੰਧੀ ਇਕ ਸਿਖਲਾਈ ਕੈਂਪ ਕੋਠੇ ਢਾਬ ਗੁਰੂ ਕੀ ਵਿਖੇ ਚਲ ਰਿਹਾ ਹੈ ਜਿਸ ਅਧੀਨ 30 ਲੜਕੀਆਂ ਸਿਲਾਈ ਕੋਰਸ ਦੀ ਸਿਖਲਾਈ ਪ੍ਰਾਪਤ ਕਰ ਰਹੀਆਂ ਹਨ। 

 ਇਸ ਮੌਕੇ ਸ੍ਰੀ ਪਰਮਜੀਤ ਸਿੰਘ , ਡਾਇਰੈਕਟਰ ਆਰ ਸੈਟੀ, ਸ੍ਰੀ ਅਮਨਦੀਪ ਸਿੰਘ, ਸ੍ਰੀਮਤੀ  ਅਰਵਿੰਦਰ ਕੌਰ ਫੈਕਲਿਟੀ ਆਰ. ਸੀ.ਟੀ ਵਿਭਾਗ ,ਸ੍ਰੀਮਤੀ ਰਾਜਪਾਲ ਕੌਰ ਸਰਕਲ ਸੁਪਰਵਾਈਜਰ ਚਹਿਲ  ਹਾਜ਼ਰ ਸਨ।

Published on: ਅਕਤੂਬਰ 5, 2024 12:07 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।