ਰਾਏਪੁਰ, 5 ਅਕਤੂਬਰ, ਦੇਸ਼ ਕਲਿਕ ਬਿਊਰੋ :
ਸ਼ੁੱਕਰਵਾਰ ਨੂੰ ਛੱਤੀਸਗੜ੍ਹ ‘ਚ ਨਕਸਲ ਵਿਰੋਧੀ ਸਭ ਤੋਂ ਵੱਡਾ ਆਪਰੇਸ਼ਨ ਹੋਇਆ। 34 ਨਕਸਲੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। 31 ਨਕਸਲੀਆਂ ਦੀਆਂ ਲਾਸ਼ਾਂ ਵੀ ਬਰਾਮਦ ਹੋਈਆਂ ਹਨ। ਇਹ ਮੁਕਾਬਲਾ ਦਾਂਤੇਵਾੜਾ-ਨਰਾਇਣਪੁਰ ਜ਼ਿਲ੍ਹੇ ਦੀ ਸਰਹੱਦ ‘ਤੇ ਹੋਇਆ।
ਓਰਛਾ ਥਾਣਾ ਖੇਤਰ ਦੇ ਨੇਦੂਰ ਅਤੇ ਥੁਲਾਥੁਲੀ ਪਿੰਡਾਂ ਦੇ ਵਿਚਕਾਰ ਜੰਗਲ ‘ਚ 2 ਘੰਟੇ ਤੱਕ ਗੋਲੀਬਾਰੀ ਹੁੰਦੀ ਰਹੀ। ਗੋਲੀਬਾਰੀ ਰੁਕਣ ਤੋਂ ਬਾਅਦ ਤਲਾਸ਼ੀ ਮੁਹਿੰਮ ਚਲਾਈ ਗਈ। ਜਵਾਨਾਂ ਨੇ ਨਕਸਲੀਆਂ ਦੀਆਂ ਲਾਸ਼ਾਂ ਦੇ ਨਾਲ ਏਕੇ-47, ਐਸਐਲਆਰ ਵਰਗੇ ਹਥਿਆਰ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ: ਵਿਜੀਲੈਂਸ ਬਿਊਰੋ ਵੱਲੋਂ 40,000 ਰਿਸ਼ਵਤ ਲੈਂਦਾ ਫਾਇਰ ਅਫ਼ਸਰ ਰੰਗੇ ਹੱਥੀਂ ਕਾਬੂ
ਇਸ ਮੁਕਾਬਲੇ ਵਿੱਚ ਮਹਿਲਾ ਨਕਸਲੀ ਕਮਾਂਡਰ ਨੀਤੀ ਦੇ ਵੀ ਮਾਰੇ ਜਾਣ ਦੀ ਖ਼ਬਰ ਹੈ। ਆਈਜੀ ਸੁੰਦਰਰਾਜ ਨੇ ਇਸ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਨਕਸਲੀ ਆਪਰੇਸ਼ਨ ਦੱਸਿਆ ਹੈ। ਕਰੀਬ 6 ਮਹੀਨੇ ਪਹਿਲਾਂ ਕਾਂਕੇਰ ‘ਚ 29 ਨਕਸਲੀ ਮਾਰੇ ਗਏ ਸਨ।