ਜ਼ਮੀਨੀ ਘੋਲ ਤੇਜ਼ ਕਰਨ ਦਾ ਸੱਦਾ ਦਿੰਦਿਆਂ ਦਲਿਤ ਮੁਕਤੀ ਮਾਰਚ ਸੇਖਾ ਵਿਖੇ ਸਮਾਪਤ

ਪੰਜਾਬ

ਤੋਲਾਵਾਲ ਤੋਂ ਆਰੰਭਿਆ ਗਿਆ ਸੀ ਮਾਰਚ

ਦਲਜੀਤ ਕੌਰ 

ਬਰਨਾਲਾ, 6 ਅਕਤੂਬਰ, 2024: ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ 20 ਅਗਸਤ ਨੂੰ ਮਾਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਤੋਲੇਵਾਲ ਤੋਂ ਆਰੰਭਿਆ ਦਲਿਤ ਮੁਕਤੀ ਮਾਰਚ 300 ਪਿੰਡਾਂ ਵਿੱਚ ‘ਜ਼ਮੀਨੀ ਘੋਲ ਤੇਜ਼ ਕਰਨ ਲਈ ਲਾਮਬੰਦੀ ਦਾ ਸੱਦਾ ਦਿੰਦਿਆਂ ਅੱਜ 47ਵੇਂ ਦਿਨ ਬਰਨਾਲਾ ਜ਼ਿਲ੍ਹੇ ਦੇ ਪਿੰਡ ਸੇਖਾ ਦੀ ਨਜ਼ੂਲ ਜ਼ਮੀਨ ਵਿੱਚ ਝੰਡਾ ਲਹਿਰਾਉਣ ਤੋਂ ਬਾਅਦ ਸਮਾਪਤ ਕੀਤਾ ਗਿਆ। 

ਇਸ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਸੰਬੋਧਨ ਨੇ ਸੰਬੋਧਨ ਮਾਰਚ ਦੌਰਾਨ ਪਿੰਡਾਂ ਵਿੱਚ ਇਕੱਠਾਂ ਨੂੰ ਸੰਬੋਧਨ ਕਰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਪ੍ਰਧਾਨ ਮੁਕੇਸ਼ ਮਲੌਦ ਅਤੇ ਮੀਤ ਪ੍ਰਧਾਨ ਧਰਮਵੀਰ ਹਰੀਗੜ੍ਹ ਨੇ ਕਿਹਾ ਕਿ ਦਲਿਤ ਅੱਜ ਵੀ ਬੇਜ਼ਮੀਨੇ ਹੋਣ ਅਤੇ ਜਾਤੀ ਦਾਬੇ ਦਾ ਸੰਤਾਪ ਭੋਗਦਿਆਂ ਬਿਲਕੁਲ ਹਾਸ਼ੀਏ ‘ਤੇ ਧੱਕੇ ਹੋਏ ਹਨ। ਆਗੂਆਂ ਨੇ ਕਿਹਾ ਕਿ ਦਲਿਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਆਟਾ-ਦਾਲ ਅਤੇ ਮਨਰੇਗਾ ਵਰਗੀਆਂ ਸਕੀਮਾਂ ‘ਤੇ ਵੀ ਲਗਾਤਾਰ ਕੱਟ ਲਾਇਆ ਜਾ ਰਿਹਾ ਹੈ। ਦਲਿਤਾਂ ਨੂੰ ਇਸ ਗ਼ੁਰਬਤ ਦੀ ਜ਼ਿੰਦਗੀ ਵਿੱਚੋਂ ਬਾਹਰ ਨਿਕਲਣ ਲਈ ਜ਼ਮੀਨ ਦੀ ਕਾਣੀ ਵੰਡ ਅਤੇ ਜਾਤੀ ਦਾਬੇ ਖ਼ਿਲਾਫ਼ ਪਿੰਡ ਪੱਧਰੀ ‘ਜ਼ਮੀਨੀ ਘੋਲ ਉਸਾਰਨ ਦੀ ਲੋੜ ‘ਤੇ ਜ਼ੋਰ ਦੇਣ ਦੀ ਲੋੜ ਹੈ। 

ਇਸ ਮੌਕੇ ਜ਼ੋਨਲ ਸੈਕਟਰੀ ਗੁਰਵਿੰਦਰ ਸਿੰਘ ਬੌੜਾ ਤੇ ਜਗਤਾਰ ਸਿੰਘ ਤੋਲੇਵਾਲ ਨੇ ਦੱਸਿਆ ਕਿ ਮੰਗਾਂ ਨੂੰ ਲੈ ਕੇ ਆਉਣ ਵਾਲੇ ਦਿਨਾਂ ਵਿੱਚ ਵੱਡਾ ਇਕੱਠ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਗਠਨ ਸੇਖਾ ਪਿੰਡ ਦੀ ਨਜ਼ੂਲ ਜ਼ਮੀਨ ਦੀ ਪ੍ਰਾਪਤੀ ਤੋਂ ਸ਼ੁਰੂ ਹੋਇਆ ਸੀ। ਅੰਤ ਵਿੱਚ ਸ਼ਿੰਗਾਰਾ ਸਿੰਘ ਹੇੜੀਕੇ ਵੱਲੋਂ ਦਲਿਤ ਮੁਕਤੀ ਮਾਰਚ ਨੂੰ ਸਫ਼ਲ ਬਣਾਉਣ ਲਈ ਸਮੁੱਚੇ ਲੋਕਾਂ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *