ਚੰਡੀਗ੍ੜ੍ਹ: 06 ਅਕਤੂਬਰ, ਦੇਸ਼ ਕਲਿੱਕ ਬਿਓਰੋ
ਪੰਜਾਬ ਕਾਡਰ ਦੇ 2008 ਬੈਚ ਦੇ ਆਈਏਐਸ ਅਧਿਕਾਰੀ ਅਮਿਤ ਕੁਮਾਰ ਚੰਡੀਗੜ੍ਹ ਦੇ ਨਵੇਂ ਨਗਰ ਨਿਗਮ ਕਮਿਸ਼ਨਰ ਬਣੇ ਹਨ। ਇਸ ਸਬੰਧ ਵਿੱਚ ਗ੍ਰਹਿ ਮੰਤਰਾਲੇ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ। ਇਹ ਅਹੁਦਾ ਆਈਏਐਸ ਆਨੰਦਿਤਾ ਮਿੱਤਰਾ ਦੇ ਤਿੰਨ ਸਾਲ ਦਾ ਕਾਰਜਕਾਰ ਪੂਰਾ ਹੋਣ ਤੋਂ ਬਾਅਦ ਖਾਲੀ ਹੋਇਆ ਸੀ। ਇਸ ਮਗਰੋਂ ਜਦੋਂ ਮਿੱਤਰਾ ਨੇ ਆਪਣੇ ਪਿੱਤਰੀ ਰਾਜ ਪੰਜਾਬ ਵਿਚ ਵਾਪਸੀ ਕਰ ਲਈ ਸੀ ਤਾਂ ਕੇਂਦਰ ਸਰਕਾਰ ਨੇ ਉਹਨਾਂ ਨੂੰ ਤਿੰਨ ਮਹੀਨੇ ਦੀ ਐਕਸਟੈਂਸ਼ਨ ਦੇ ਦਿੱਤੀ ਸੀ ਪਰ ਪੰਜਾਬ ਵੱਲੋਂ ਰਿਲੀਵ ਨਾ ਕਰਨ ਕਾਰਣ ਉਹਨਾਂ ਦੁਬਾਰਾ ਜੁਆਇਨ ਨਹੀਂ ਕੀਤਾ। ਇਸ ਸਮੇਂ ਡੀਸੀ ਵਿਨੈ ਪ੍ਰਤਾਪ ਸਿੰਘ ਨਗਰ ਨਿਗਮ ਕਮਿਸ਼ਨਰ ਦੇ ਅਹੁਦੇ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ।
ਇਹ ਵੀ ਪੜ੍ਹੋ: ਸਰਪੰਚ ਲਈ ‘ਆਪ’ ਉਮੀਦਵਾਰ ਦੇ ਵੱਜੀ ਗੋਲੀ
Published on: ਅਕਤੂਬਰ 6, 2024 10:57 ਪੂਃ ਦੁਃ