ਮੁੰਬਈ, 6 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਅੱਜ ਸਵੇਰੇ ਹੀ ਕਰੀਬ 4-5 ਵਜੇ ਇਕ ਘਰ ਨੂੰ ਅੱਗ ਲੱਗਣ ਕਾਰਨ ਵਾਪਰੀ ਘਟਨਾ ਵਿੱਚ ਇਕ ਹੀ ਪਰਿਵਾਰ ਦੇ 7 ਮੈਂਬਰਾਂ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮੁੰਬਈ ਦੇ ਚੇਂਬੂਰ ਦੇ ਸਿਧਾਰਥ ਕਾਲੋਨੀ ਵਿੱਚ ਅੱਜ ਸਵੇਰੇ ਇਕ ਘਰ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਅੱਗ ਲੱਗਣ ਕਾਰਨ ਇਕ ਬੱਚੀ ਅਤੇ ਇਕ 10 ਸਾਲ ਦਾ ਬੱਚੇ ਸਮੇਤ 5 ਮੈਂਬਰਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਚੋਣ ਸਰਵਿਆਂ ਮੁਤਾਬਕ ਹਰਿਆਣਾ ‘ਚ BJP ਦੀ ਹਾਰ, ਕਾਂਗਰਸ ਬਣਾਏਗੀ ਸਰਕਾਰ
Published on: ਅਕਤੂਬਰ 6, 2024 9:11 ਪੂਃ ਦੁਃ