ਡਬਲ ਇੰਜਣ ਸਰਕਾਰ ਦਾ ਮਤਲਬ ਮਹਿੰਗਾਈ, ਭ੍ਰਿਸ਼ਟਾਚਾਰ ਤੇ ਬੇਰੁਜ਼ਗਾਰੀ : ਕੇਜਰੀਵਾਲ

ਦਿੱਲੀ ਰਾਸ਼ਟਰੀ

ਕਿਹਾ, ਮੋਦੀ ਜੀ ਸਿਰਫ ਇਹ ਕੰਮ ਦੇਣ ਮੈਂ ਭਾਜਪਾ ਦਾ ਪ੍ਰਚਾਰ ਕਰਾਂਗਾ

ਨਵੀਂ ਦਿੱਲੀ, 6 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਭਾਜਪਾ ਉਤੇ ਵੱਡਾ ਹਮਲਾ ਬੋਲਿਆ ਹੈ। ਅਰਵਿੰਦ ਕੇਜਰੀਵਾਲ ਨੇ ਭਾਜਪਾ ਉਤੇ ਹਮਲੇ ਬੋਲਦੇ ਹੋਏ ਕਿਹਾ ਕਿ ਡਬਲ ਇੰਜਣ ਸਰਕਾਰ ਦਾ ਮਤਲਬ ਹੈ ਮਹਿੰਗਾਈ, ਭ੍ਰਿਸ਼ਟਾਚਾਰ ਤੇ ਬੇਰੁਜ਼ਗਾਰੀ। ਉਨ੍ਹਾਂ ਕਿਹਾ ਹੁਣ ਡਬਲ ਇੰਜਣ ਦੀਆਂ ਸਰਕਾਰਾਂ ਜਾ ਰਹੀਆਂ ਹਨ। ਕੇਜਰੀਵਾਲ ‘ਜਨਤਾ ਦੀ ਅਦਾਲਤ’ ਸਮਾਗਮ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਦਾ ਪਿਆਰ, ਸਮਰਥਨ ਅਤੇ ਵਿਸ਼ਵਾਸ ਹੀ ਮੇਰੀ ਇਮਾਨਦਾਰੀ ਦਾ ਪ੍ਰਮਾਣ ਬਣੇਗਾ। ਉਨ੍ਹਾਂ ਕਿਹਾ ਕਿ ਹਰਿਆਣਾ ਅਤੇ ਜੰਮੂ ਕਸ਼ਮੀਰ ਵਿੱਚ ਭਾਜਪਾ ਦੀ ‘ਡਬਲ ਇੰਜਣ’ ਦੀਆਂ ਸਰਕਾਰਾਂ ਦਾ ਅੰਤ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਵਿੱਚ ਮੇਰੀ ਇੰਸੁਲੀਨ ਦੇ ਟੀਕੇ ਬੰਦ ਕਰ ਦਿੱਤੇ ਗਏ, ਮੇਰੀ ਕਿਡਨੀ ਖਰਾਬ ਹੋ ਸਕਦੀ ਸੀ।

ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਚੋਣਾਂ ਹੋਣ ਵਾਲੀਆਂ ਹਨ, ਉਹ ਇੱਥੇ ਕਹਿਣਗੇ ਡਬਲ ਇੰਜਣ ਸਰਕਾਰ ਬਣਾ ਦਿਓ, ਇਨ੍ਹਾਂ ਨੂੰ ਪੁੱਛਣਾ ਕੀ ਹਰਿਆਣਾ ਵਿੱਚ ਆਈ ਤੁਹਾਡੀ ਡਬਲ ਇੰਜਣ ਸਰਕਾਰ? ਹਰਿਆਣਾ ਵਿੱਚ 10 ਸਾਲ ਤੱਕ ਇਨ੍ਹਾਂ ਦੀ ਸਰਕਾਰ ਸੀ ਅਤੇ ਹੁਣ ਭਾਜਪਾ ਵਾਲਿਆਂ ਨੂੰ ਲੋਕ ਪਿੰਡ ਘੁੰਮਣ ਨਹੀਂ ਦਿੰਦੇ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਮੋਦੀ ਜੀ ਇਕ ਸਾਲ ਬਾਅਦ ਤੁਸੀਂ ਸੇਵਾ ਮੁਕਤ ਹੋ ਜਾਓਗੇ, ਇਸ ਇਕ ਸਾਲ ਵਿੱਚ ਤਾਂ ਚੰਗਾ ਕਰ ਦਿਓ। ਉਨ੍ਹਾਂ ਕਿਹਾਕਿ ਜੇਕਰ ਮੋਦੀ ਜੀ 22 ਸੂਬਿਆਂ ਵਿੱਚ ਬਿਜਲੀ ਮੁਫਤ ਕਰ ਦੇਣਗੇ ਤਾਂ ਮੈਂ ਖੁਦ ਉਨ੍ਹਾਂ ਲਈ ਚੋਣ ਪ੍ਰਚਾਰ ਕਰਾਂਗਾ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।