ਨਦੀ ’ਚ ਨਹਾਉਂਦੇ 7 ਬੱਚੇ ਡੁੱਬੇ, 3 ਦੀ ਮੌਤ, 2 ਦੀ ਹਾਲਤ ਗੰਭੀਰ, 2 ਦੀ ਭਾਲ ਜਾਰੀ

ਰਾਸ਼ਟਰੀ

ਪਟਨਾ, 6 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਬਿਹਾਰ ਤੋਂ ਇਕ ਦਰਦਨਾਕ ਖਬਰ ਸਾਹਮਣੇ ਆਏ ਹੈ ਕਿ ਨਦੀ ਵਿੱਚ ਨਹਾਉਣ ਸਮੇਂ 7 ਬੱਚੇ ਡੁੱਬ ਗਏ। ਜਿੰਨਾਂ ਵਿੱਚ 3 ਦੀ ਮੌਤ ਹੋ ਗਈ, ਦੋ ਦੀ ਹਾਲਤ ਗੰਭੀਰ ਹੈ, ਜਦੋਂ ਕਿ 2 ਅਜੇ ਤੱਕ ਲਾਪਤਾ ਹਨ। ਇਹ ਘਟਨਾ ਰੋਹਤਾਸ ਜਿਨ੍ਹੇ ਵਿੱਚ ਵਾਪਰੀ। ਮਿਲੀ ਜਾਣਕਾਰੀ ਅਨੁਸਾਰ ਪਿੰਡ ਤੁੰਬਾ ਦੇ ਇਕ ਪਰਿਵਾਰ ਦੇ ਹੀ 7 ਬੱਚੇ ਸੋਨ ਨਦੀ ਵਿੱਚ ਨਹਾਉਣ ਗਏ ਸਨ। ਨਹਾਉਣ ਸਮੇਂ ਉਹ ਨਦੀ ਵਿੱਚ ਡੁੱਬ ਗਏ। ਆਈਆਂ ਖਬਰਾਂ ਮੁਤਾਬਕ ਪਿੰਡ ਵਾਸੀਆਂ ਨੇ ਦੱਸਿਆ ਕਿ ਸਾਰੇ ਬੱਚੇ ਨਹਾਉਣ ਲਈ ਸੋਨ ਨਦੀ ਵਿੱਚ ਗਏ ਸਨ। ਇਕ ਬੱਚਾ ਪਹਿਲਾਂ ਨਦੀ ਵਿੱਚ ਡੁੱਬ ਗਿਆ ਜਿਸ ਤੋਂ ਬਾਅਦ ਉਸ ਨੂੰ ਬਚਾਉਣ ਲਈ ਬਾਕੀ ਸਾਰੇ ਡੂੰਘੀ ਨਦੀ ਵਿੱਚ ਚਲੇ ਗਏ, ਜਿਸ ਕਾਰਨ ਉਹ ਸਾਰੇ ਡੁੱਬ ਗਏ। ਪਿੰਡ ਵਾਸੀਆਂ ਦੀ ਮਦਦ ਨਾਲ ਬੱਚਿਆਂ ਦੀ ਭਾਲ ਜਾਰੀ ਹੈ।

Leave a Reply

Your email address will not be published. Required fields are marked *