ਪੰਜਾਬ ਸਾਹਿਤ ਅਕਾਦਮੀ ਦੀ ਜਨਰਲ ਕੌਂਸਲ ਦਾ ਗਠਨ ਅਤੇ ਸਮਾਗਮਾਂ ਦੀ ਰੂਪ-ਰੇਖਾ ਕੀਤੀ ਤਿਆਰ

ਸਾਹਿਤ

ਚੰਡੀਗੜ੍ਹ: 06 ਅਕਤੂਬਰ, ਦੇਸ਼ ਕਲਿੱਕ ਬਿਓਰੋ

ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਦੀ ਜਨਰਲ ਕੌਂਸਲ ਦੀ ਮੀਟਿੰਗ, ਕਲਾ ਭਵਨ ਸੈਕਟਰ 16 ਵਿਖੇ, ਪੰਜਾਬ ਕਲਾ ਪਰਿਸ਼ਦ ਦੇ ਪ੍ਰਧਾਨ ਸਵਰਨਜੀਤ ਸਵੀ, ਆਤਮ ਸਿੰਘ ਰੰਧਾਵਾ ਤੇ ਡਾ. ਰਵੇਲ ਸਿੰਘ ਦੀ ਰਾਹਨੁਮਾਈ ਹੇਠ ਹੋਈ,ਜਿਸ ਵਿਚ ਪੰਜਾਬੀ ਸਾਹਿਤ ਅਕਾਦਮੀ ਦੀ ਜਨਰਲ ਕੌਂਸਲ ਦਾ ਗਠਨ ਕੀਤਾ ਗਿਆ। ਇਸ ਦੌਰਾਨ ਡਾ. ਅਮਰਜੀਤ ਸਿੰਘ, ਜਨਰਲ ਸਕੱਤਰ ਵਜੋਂ ਤੇ ਅਰਵਿੰਦਰ ਸਿੰਘ ਢਿੱਲੋਂ ਦੀ ਉਪ ਪ੍ਰਧਾਨ ਵਜੋਂ ਚੋਣ ਕੀਤੀ ਗਈ। ਇਸ ਤੋਂ ਇਲਾਵਾ ਜਨਰਲ ਕੌਸਲ ਤੇ ਕਰਜਕਾਰਨੀ ਦਾ ਨਿਰਮਾਣ ਵੀ ਕੀਤਾ ਗਿਆ। ਜਨਰਲ ਕੌਸਲ ਵਿਚ ਜਸਵੰਤ ਸਿੰਘ ਜ਼ਫ਼ਰ ਤੇ ਡਾ. ਗੁਰਮੁਖ ਸਿੰਘ ਨੂੰ ਅਡਵਾਈਜ਼ਰ ਤੇ ਮੈਂਬਰਾਂ ਵਿਚ ਸ਼ਾਇਰ ਗੁਰਪ੍ਰੀਤ,ਕਵੀ, ਵਾਰਤਕਕਾਰ ਜਗਦੀਪ ਸਿੱਧੂ, ਡਾ. ਗੁਰਬੀਰ ਸਿੰਘ ਬਰਾੜ, (ਸੰਪਾਦਕ, ਸੁਰਤਿ), ਡਾ. ਸੰਦੀਪ ਕੌਰ(ਦਿੱਲੀ), ਡਾ਼ ਦਯਾ ਸਿੰਘ, ਕਹਾਣੀਕਾਰ ਦੀਪ ਦਵਿੰਦਰ, ਅਕਾਲ ਅੰਮ੍ਰਤ ਕੌਰ ਤੇ ਡਾ. ਸਰਬਜੀਤ ਸਿੰਘ ਨੂੰ ਲਿਆ ਗਿਆ।
ਇਸ ਉਪਰੰਤ ਸੰਬੋਧਨ ਕਰਦੇ ਹੋਏ, ਅਕਾਦਮੀ ਦੇ ਪ੍ਰਧਾਨ ਡਾ. ਆਤਮ ਰੰਧਾਵਾ ਨੇ 2024-25 ਵਿਚ ਕਰਵਾਏ ਜਾਣ ਸਮਾਗਮਾਂ ਦੀ ਰੂਪ-ਰੇਖਾ ਸਾਂਝੀ ਕਰਦੇ ਹੋਏ ਕਿਹਾ ਕਿ ਅਕਾਦਮੀ ਆਪਣੇ ਕਾਰਜਾਂ ਨੂੰ ਆਮ ਲੋਕਾਂ, ਪਿੰਡਾਂ ਦੀਆਂ ਸੱਥਾਂ ਤਕ ਲੈ ਕੇ ਜਾਵੇਗੀ। ਉਹਨਾਂ ਅੱਗੇ ਕਿਹਾ ਕਿ ਅਕਾਦਮੀ ਪੁਸਤਕ ਪ੍ਰਕਾਸ਼ਨ, ਕੋਮਾਂਤਰੀ ਮਾਂ ਬੋਲੀ ਨੂੰ ਸਮਰਪਿਤ ਮਿਆਰੀ ਸਮਾਗਮ, ਪੰਜਾਬ ਸਾਹਿਤ ਉਤਸਵ, ਸਰਬ ਭਾਰਤੀ ਕਵੀ ਦਰਬਾਰ, ਸਾਂਝੇ ਪੰਜਾਬ ਵਿਚ ਪੰਜਾਬੀ ਸਮਾਗਮ, ਪ੍ਰਮੁੱਖ ਲੇਖਕਾਂ ਦੀਆਂ ਜਨਮ ਸ਼ਤਾਬਦੀਆਂ ਨੂੰ ਸਮਰਪਿਤ ਸਮਾਗਮ, ਮਹੀਨਾਵਾਰ “ਬਾਰਾਮਹ ਸਿਰਜਣਾ ਸਮਾਗਮ” ਡਿਜ਼ੀਟਲ ਦੌਰ ਵਿਚ ਗੁਰਮੁਖੀ ਤੇ ਸ਼ਾਹਮੁਖੀ ਦੀ ਵਰਤੋਂ, ਚੁਣੌਤੀਆਂ ਤੇ ਸੰਭਾਵਨਾਵਾਂ ਸੰਬੰਧੀ ਵਰਕਸ਼ਾਪਾਂ ਦਾ ਆਯੋਜਨ, ਸਾਹਿਤਕਾਰਾਂ ਤੇ ਵਿਦਵਾਨਾਂ ਨਾਲ ਸਾਹਿਤਕ ਰੁਚੀਆਂ ਵਾਲ਼ੇ ਬਾਲਾਂ/ਵਿਦਿਆਰਥੀਆਂ/ਖੋਜਾਰਥੀਆਂ ਲਈ ਪੰਜ ਵਿਦਿਅਕ ਟੂਰ, ਪੰਜਾਬੀ ਭਾਸ਼ਾ ਦੇ ਕੰਪਿਊਟਰੀਟਰਨ ਤੇ ਏ. ਆਈ. ਦੀਆਂ ਵਰਕਸ਼ਾਪਾਂ ਅਤੇ ਪ੍ਰੋਜੈਕਟ, ਸੈਮੀਨਰਾਂ ਤੇ ਭਾਸ਼ਾਵਾਂ ਦੀਆਂ ਆਡੀਓ-ਵੀਡੀਓ ਵੈਬਸਾਈਟ/ ਯੂ-ਟਿਊਬ ਉਪਰ ਅਪਲੋਡ, “ਸੁਰਜੀਤ ਪਾਤਰ ਨਵ-ਸਿਰਜਣਾ ਸੰਗਤ” ਦੇ ਤਹਿਤ ਤਿੰਨ-ਰੋਜ਼ਾ “ਪੰਜਾਬੀ ਯੁਵਾ ਸਾਹਿਤ ਉਤਸਵ”, ਪੰਜਾਬ ਭਰ ਵਿਚ ਵੱਖ-ਵੱਖ ਸੰਸਥਾਵਾਂ/ ਯੂਨੀਵਰਸਿਟੀਆਂ, ਕਾਲਜਾਂ ਵੱਲੋਂ ਕਰਵਾਏ ਜਾਂਦੇ “ਸਾਹਿਤ ਉਤਸਵਾਂ ਤੇ ਪੁਸਤਕ ਮੇਲਿਆਂ” ਵਿਚ ਭਾਗੀਦਾਰੀ/ਸਹਿਯੋਗ, ਡਿਜ਼ੀਟਲ ਯੁਗ ਦੇ ਹਾਣਦਾ ਹੋਣ ਲਈ “ਪੰਜਾਬ ਸਾਹਿਤ ਅਕਾਦਮੀ” ਦੀ ਐਪ ਬਣਾਉਣ ਅਤੇ ਵੈਬਸਾਈਟ ਤਿਆਰ/ਅਪਗ੍ਰੇਡ ਕਰਨ ਸੰਬੰਧੀ, ਕਾਰਜ ਕਰਵਾਏ ਜਾਣਗੇ। ਜਨਰਲ ਕੌਂਸਲ ਵਿੱਚੋਂ ਉੱਘੇ ਕਵੀ ਗੁਰਪ੍ਰੀਤ, ਕਵੀ ਤੇ ਵਾਰਤਕਕਾਰ ਜਗਦੀਪ ਸਿੱਧੂ, ਡਾ. ਗੁਰਬੀਰ ਸਿੰਘ ਬਰਾੜ, (ਸੰਪਾਦਕ, ਸੁਰਤਿ), ਡਾ. ਸੰਦੀਪ ਕੌਰ(ਦਿੱਲੀ), ਡਾ਼ ਗੁਰਮੁਖ ਸਿੰਘ, ਕਹਾਣੀਕਾਰ ਦੀਪ ਦਵਿੰਦਰ ਆਦਿ ਸ਼ਾਮਿਲ ਹੋਏ।

Latest News

Latest News

Leave a Reply

Your email address will not be published. Required fields are marked *