ਨਵੀਂ ਦਿੱਲੀ, 6 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਦੇਸ਼ ਵਿੱਚ ਨਸ਼ਿਆਂ ਦਾ ਮੁੱਦਾ ਵੱਡਾ ਮਸਲਾ ਹੈ। ਗੁਜਰਾਤ ਏਟੀਐਸ ਅਤੇ ਨਾਂਰਕੋਟਿਕਸ ਕੰਟਰੋਲ ਬਿਓਰੋ ਦੀ ਸਾਂਝੀ ਟੀਮ ਵੱਲੋਂ ਇਕ ਡਰੱਗ ਫੈਕਟਰੀ ਦਾ ਪਰਦਾਫਾਸ ਕੀਤਾ ਗਿਆ ਹੈ। ਇਸ ਫੈਕਟਰੀ ਵਿਚੋਂ 1800 ਕਰੋੜ ਰੁਪਏ ਤੋਂ ਜ਼ਿਆਦਾ ਦੀ ਡਰੱਗ ਬਰਾਮਦ ਕੀਤੀ ਗਈ ਹੈ ਅਤੇ ਦੋ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਗੁਜਰਾਤ ਏਟੀਐਸ ਦੇ ਡੀਆਈਜੀ ਸੁਨੀਲ ਜੋਸ਼ੀ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਜਰਾਤ ਏਟੀਐਸ ਨੂੰ ਸੂਚਨਾ ਮਿਲੀ ਸੀ ਕਿ ਭੁਪਾਲ ਦੇ ਰਹਿਣ ਵਾਲੇ ਅਮਿਤ ਚੁਤਰਵੇਦੀ ਅਤੇ ਨਾਸਿਕ ਦੇ ਰਹਿਣ ਵਾਲੇ ਬਾਨੇ ਸੰਨਿਆਲ ਨੇ ਭੋਪਾਲ ਵਿੱਚ ਇਕ ਡਰੱਗ ਫੈਕਟਰੀ ਬਣਾਈ ਹੈ ਅਤੇ ਇਸ ਵਿੱਚ ਐਮਡੀ ਡਰੱਗ ਦਾ ਪ੍ਰੋਡਕੇਸ਼ਨ ਕੀਤਾ ਜਾ ਰਿਹਾ ਹੈ। ਸੂਚਨਾ ਸਹੀ ਪਾਏ ਜਾਣ ਉਤੇ ਇਕ ਟੀਮ ਬਣਾਈ ਗਈ ਅਤੇ ਇਸ ਜਾਣਕਾਰੀ ਨੂੰ ਐਨਸੀਬੀ ਨਾਲ ਸਾਂਝਾ ਕੀਤਾ ਗਿਆ।
ਇਹ ਵੀ ਪੜ੍ਹੋ : ਪੰਚਾਇਤੀ ਚੋਣਾਂ : ਪੈਟਰੋਲ ਦੀ ਬੋਤਲ ਲੈ ਕੇ ਪਾਣੀ ਵਾਲੀ ਟੈਂਕੀ ਉਤੇ ਚੜ੍ਹਿਆ ਉਮੀਦਵਾਰ
ਉਨ੍ਹਾਂ ਦੱਸਿਆ ਕਿ ਏਟੀਐਸ ਅਤੇ ਐਨਸੀਬੀ ਦੀ ਸਾਂਝੀ ਟੀਮ ਨੇ 5 ਅਕਤੂਬਰ ਨੂੰ ਬਗਰੋਦਾ ਇੰਡਸਟਰੀਅਲ ਏਰੀਆ ਵਿੱਚ ਛਾਪਾ ਮਾਰਿਆ। ਇਹ ਫੈਕਟਰੀ ਭੋਪਾਲ ਦੇ ਬਾਹਰੀ ਖੇਤਰ ਵਿੱਚ ਸੀ ਅਤੇ ਇਸ ਨਸ਼ੀਲੀ ਦਵਾਈ ਮੇਫੇਡ੍ਰੋਨ (ਐਮਡੀ) ਬਣਾਉਣ ਦੀ ਪ੍ਰਕਿਰਿਆ ਚਲ ਰਹੀ ਸੀ।
ਇਸ ਦੌਰਾਲ ਕੁਲ 907.09 ਕਿਲੋਗ੍ਰਾਮ ਮੇਫੇਡ੍ਰੋਨ (ਠੋਸ ਅਤੇ ਤਰਲ ਦੋਵੇਂ) ਮਿਲੇ ਹਨ। ਉਨ੍ਹਾਂ ਦੱਸਿਆ ਕਿ ਇਸ ਦੀ ਕੌਮਾਂਤਰੀ ਬਾਜ਼ਾਰ ਵਿੱਚ ਅੰਦਾਜ਼ਨ ਕੀਮਤ ਕਰੀਬ 1814.18 ਕਰੋੜ ਰੁਪਏ ਹੈ।
ਜਬਤ ਕੀਤੀ ਗਈ ਫੈਕਟਰੀ ਕਰੀਬ 2500 ਗਜ ਦੇ ਸ਼ੈਡ ਵਿੱਚ ਚਲ ਰਹੀ ਸੀ ਅਤੇ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਨਜਾਇਜ਼ ਡਰੱਗ ਫੈਕਟਰੀ ਹੈ। ਇਸ ਵਿੱਚ ਰੋਜ਼ਾਨਾ ਕਰੀਬ 25 ਕਿਲੋਗ੍ਰਾਮ ਮੇਫੇਡ੍ਰੋਨ (ਐਮਡੀ) ਤਿਆਰ ਹੁੰਦਾ ਸੀ।