ਲੁਧਿਆਣਾ, 6 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਬੀਤੇ ਰਾਤ ਆਈ ਤੇਜ਼ ਹਨ੍ਹੇਰੀ ਕਾਰਨ ਚੱਲ ਰਹੇ ਜਾਗਰਣ ਦਾ ਪੰਡਾਲ ਪੁੱਟਿਆ ਗਿਆ। ਪੰਡਾਲ ਵਿੱਚ ਲੱਗੇ ਲੋਹੇ ਦੇ ਢਾਂਚੇ ਕਾਰਨ ਦੋ ਦੀ ਮੌਤ ਹੋ ਗਈ ਜਦੋਂ ਕਿ 15 ਦੇ ਕਰੀਬ ਹੋਰ ਜ਼ਖਮੀ ਹੋ ਗਏ।
ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਹੰਬੜਾ ਰੋਡ ਉਤੇ ਬਣੇ ਸ੍ਰੀ ਗੋਵਿੰਦ ਗੋਧਾਮ ਮੰਦਿਰ ਨੇ ਨੇੜੇ ਇਹ ਹਾਦਸਾ ਵਾਪਰਿਆ। ਦਵਾਰਕਾ ਇਨਕਲੇਵ ਦੇ ਲੋਕਾਂ ਵੱਲੋਂ ਮੰਦਰ ਦੇ ਪਿੱਛੇ ਪਈ ਖਾਲੀ ਥਾਂ ਉਤੇ ਦੇਵੀ ਦਾ ਜਾਗਰਣ ਕਰਵਾਇਆ ਜਾ ਰਿਹਾ ਸੀ। ਇਸ ਜਾਗਰਣ ਵਿੱਚ ਗਾਇਕ ਪੱਲਵੀ ਰਾਵਤ ਭਾਜਨ ਗਾਉਣ ਲਈ ਪਹੁੰਚੇ ਸਨ।
ਇਹ ਵੀ ਪੜ੍ਹੋ : ਔਰਤ ਨੇ ਪ੍ਰੇਮੀ ਨੂੰ ਕੀਤੀ ਨਾਂਹ, ਵਿਅਕਤੀ ਨੇ ਕਰੰਟ ਲਗਾ ਕੇ ਮਾਰਨ ਦੀ ਕੀਤੀ ਕੋਸ਼ਿਸ਼
ਚਲਦੇ ਜਾਗਰਣ ਦੌਰਾਨ ਆਈ ਤੇਜ਼ ਹਨ੍ਹੇਰੀ ਕਾਰਨ ਪੰਡਾਲ ਡਿੱਗ ਗਿਆ। ਇਸ ਦੌਰਾਨ ਬੈਠੇ ਲੋਕ ਹੇਠ ਦੱਬ ਗਏ। ਢਾਂਚਾ ਲੋਹੇ ਦਾ ਹੋਣ ਕਾਰਨ ਲੋਕਾਂ ਦੀ ਸੱਟਾਂ ਲੱਗੀਆਂ। ਇਸ ਹਾਦਸੇ ਵਿੱਚ 2 ਔਰਤਾਂ ਦੀ ਮੌਤ ਹੋ ਗਈ ਅਤੇ 15 ਦੇ ਕਰੀਬ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਸ ਹਾਦਸੇ ਦਾ ਪਤਾ ਚਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।