ਪਟਿਆਲ਼ਾ, 7 ਅਕਤੂਬਰ, ਦੇਸ਼ ਕਲਿਕ ਬਿਊਰੋ :
ਪਟਿਆਲਾ ਵਿੱਚ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ (ਆਰਜੀਐਨਯੂਐਲ) ਦੇ ਵਾਈਸ ਚਾਂਸਲਰ (ਵੀਸੀ) ਅਤੇ ਵਿਦਿਆਰਥੀਆਂ ਵਿਚਾਲੇ ਚੱਲ ਰਿਹਾ ਵਿਵਾਦ ਹੋਰ ਡੂੰਘਾ ਹੋ ਗਿਆ ਹੈ। ਵਿਦਿਆਰਥੀ ਵੀਸੀ ਨੂੰ ਹਟਾਉਣ ਦੀ ਮੰਗ ’ਤੇ ਅੜੇ ਹੋਏ ਹਨ। ਉਨ੍ਹਾਂ ਦੋਸ਼ ਲਾਇਆ ਕਿ 17 ਦਿਨ ਬੀਤ ਜਾਣ ’ਤੇ ਵੀ ਇਸ ਮਾਮਲੇ ’ਤੇ ਕੋਈ ਕਾਰਵਾਈ ਨਹੀਂ ਹੋਈ। ਅਜਿਹੇ ‘ਚ ਵਿਦਿਆਰਥੀਆਂ ਨੇ ਹੁਣ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ।ਵਿਦਿਆਰਥੀਆਂ ਨੇ ਮੂੰਹ ‘ਤੇ ਮਾਸਕ ਪਾਏ ਹੋਏ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਪਿੱਛੇ ਨਹੀਂ ਹਟਣਗੇ।
ਇਹ ਵੀ ਪੜ੍ਹੋ: ED ਵੱਲੋਂ ਪੰਜਾਬ ਦੇ AAP ਰਾਜ ਸਭਾ ਮੈਂਬਰ ਦੇ ਘਰ ਛਾਪਾ
ਜਿਕਰਯੋਗ ਹੈ ਕਿ ਇਹ ਵਿਵਾਦ 22 ਸਤੰਬਰ ਨੂੰ ਸ਼ੁਰੂ ਹੋਇਆ ਸੀ। ਵਿਦਿਆਰਥਣਾਂ ਨੇ ਦੋਸ਼ ਲਾਇਆ ਕਿ ਵਾਈਸ ਚਾਂਸਲਰ ਨੇ ਕੁਝ ਸਮਾਂ ਪਹਿਲਾਂ ਲੜਕੀਆਂ ਦੇ ਹੋਸਟਲ ਦੀ ਚੈਕਿੰਗ ਕੀਤੀ ਸੀ।ਵਿਦਿਆਰਥਣਾਂ ਦਾ ਦੋਸ਼ ਹੈ ਕਿ ਉਸ ਦੇ ਨਾਲ ਕੋਈ ਮਹਿਲਾ ਸਟਾਫ਼ ਨਹੀਂ ਸੀ। ਉਹ ਨਾ ਸਿਰਫ਼ ਉਸ ਨੂੰ ਦੱਸੇ ਬਿਨਾਂ ਹੋਸਟਲ ਵਿੱਚ ਦਾਖ਼ਲ ਹੋਏ ਅਤੇ ਉਨ੍ਹਾਂ ਦੇ ਨਿੱਜਤਾ ਦੇ ਅਧਿਕਾਰ ਦੀ ਉਲੰਘਣਾ ਕੀਤੀ ਸਗੋਂ ਉਨ੍ਹਾਂ ਦੇ ਛੋਟੇ ਕੱਪੜਿਆਂ ‘ਤੇ ਟਿੱਪਣੀ ਵੀ ਕੀਤੀ।
ਉਸ ਸਮੇਂ ਉਪ ਕੁਲਪਤੀ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਕੁਝ ਵਿਦਿਆਰਥਣਾਂ ਵੱਲੋਂ ਸ਼ਿਕਾਇਤਾਂ ਮਿਲੀਆਂ ਸਨ ਕਿ ਲੜਕੀਆਂ ਦੇ ਹੋਸਟਲ ਵਿੱਚ ਅੱਧੀ ਰਾਤ ਤੋਂ ਬਾਅਦ ਕੁਝ ਲੜਕੀਆਂ ਸਿਗਰਟ ਅਤੇ ਸ਼ਰਾਬ ਪੀਂਦੀਆਂ ਹਨ।