ਨਗਰ ਕੌਂਸਲ ਮੋਰਿੰਡਾ ਦੀ ਕਾਰਜਕਾਰੀ ਹਮੇਸ਼ਾ ਚਰਚਾ ਵਿੱਚ ਰਹੀ

ਪੰਜਾਬ

ਮੋਰਿੰਡਾ 7 ਅਕਤੂਬਰ ( ਭਟੋਆ)

ਨਗਰ ਕੌਂਸਲ ਮੋਰਿੰਡਾ ਦੀ ਕਾਰਜਗਾਰੀ ਹਮੇਸ਼ਾ ਹੀ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ, ਭਾਵੇਂ ਇਹ ਚਰਚਾ ਸ਼ਹਿਰ ਵਿੱਚ ਕਰੋੜਾਂ ਰੁਪਏ ਖਰਚ ਕੇ ਲਗਾਈਆਂ ਗਈਆਂ ਬਹੁਤੀਆਂ ਸਟਰੀਟ ਲਾਈਟਾਂ ਅਤੇ ਸ਼ਹਿਰ ਦੇ ਵੱਖ-ਵੱਖ ਦਾਖਲਾ ਪੁਆਇੰਟਾਂ ਤੇ ਲਗਾਏ ਕੈਮਰਿਆਂ ਵਿੱਚੋਂ ਬਹੁਤਿਆਂ ਦੇ ਬੰਦ ਹੋਣ ਸਬੰਧੀ ਹੋਵੇ ਜਾਂ ਫਿਰ ਨਗਰ ਕੌਂਸਲ ਦੇ ਸਫਾਈ ਵਿੰਗ ਵੱਲੋਂ  ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸਫਾਈ ਨਾ ਕਰਨ ਕਾਰਨ ਡਾਇਰੀਆ ਫੈਲਣ  ਸਬੰਧੀ ਹੋਵੇ ਜਾਂ ਫਿਰ ਥਾਂ ਥਾਂ ਲੱਗੇ ਗੰਦਗੀ ਦੇ ਢੇਰਾਂ ਕਾਰਨ ਲੋਕਾਂ ਨੂੰ ਝੱਲਣੀ ਪੈ ਰਹੀ ਪਰੇਸ਼ਾਨੀ  ਦਾ  ਹੋਵੇ ਜਾਂ ਫਿਰ  ਗੰਦੇ ਪਾਣੀ ਦੀ ਨਿਕਾਸੀ ਲਈ  ਬਣਾਏ ਗਏ ਨਾਲੇ ਨਾਲੀਆਂ ਦੀ ਸਫਾਈ  ਹੋਵੇ, ਜਾਂ ਫਿਰ ਸਰਕਾਰੀ ਮਸ਼ੀਨਰੀ ਦੇ ਦੁਰਉਪਯੋਗ ਦੀ ਹੋਵੇ , ਨਗਰ ਕੌਂਸਲ  ਲਗਾਤਾਰ ਕਿਸੇ ਰੂਪ ਵਿੱਚ ਚਰਚਾ ਵਿੱਚ  ਰਹਿੰਦੀ ਹੈ।

ਤਾਜ਼ਾ ਮਾਮਲਾ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਸ੍ਰੀ ਅਮ੍ਰਿਤਪਾਲ ਸਿੰਘ ਖੱਟੜਾ, ਸਾਬਕਾ ਕੌਂਸਲਰ ਜਗਪਾਲ ਸਿੰਘ ਜੌਲੀ, ਧਰਮਿੰਦਰ ਸਿੰਘ ਕੋਟਲੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਕੌਸਲਰ ਰਾਕੇਸ਼ ਕੁਮਾਰ ਬੱਗਾ, ਸੁਖਜਿੰਦਰ ਸਿੰਘ ਕਾਕਾ, ਰਜੇਸ਼ ਕੁਮਾਰ ਸਿਸੋਦੀਆ,  ਰਿੰਪੀ ਕੁਮਾਰ ਅਤੇ ਸਾਥੀਆਂ ਨੇ ਸਾਹਮਣੇ ਲਿਆਂਦਾ ਹੈ, ਜਿਸ ਦੌਰਾਨ ਉਨਾਂ ਨੇ ਪਿੰਡ ਦਤਾਰਪੁਰ ਨੇੜੇ ਕੌਂਸਲ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਸਰਕਾਰੀ ਮਸ਼ੀਨਰੀ ਨੂੰ  ਕਥਿਤ ਦੁਰਵਰਤੋਂ ਅਤੇ ਦੁਰਪਯੋਗ ਕਰਦੇ ਹੋਏ ਕੌਸਲ ਦੇ ਪਾਣੀ ਵਾਲੇ ਟੈਂਕਰ ਨੂੰ  ਕਿਸੇ ਨਿੱਜੀ ਕੰਮ ਲਈ ਵਰਤੇ ਜਾਣ ਦਾ ਮਾਮਲਾ ਸਾਹਮਣੇ ਲਿਆਂਦਾ ਹੈ। ਉਨਾਂ ਦੱਸਿਆ ਕਿ ਨਾ ਤਾਂ ਪੰਜਾਬ ਸਰਕਾਰ ਦੇ ਨਿਯਮ ਅਤੇ ਨਾ ਹੀ ਮਿਉਂਸੀਪਲ ਕਮੇਟੀ ਨਿਯਮ  , ਕਿਸੇ ਵੀ ਤਰਾਂ ਦੀ ਸਰਕਾਰੀ ਅਤੇ ਮਿਉਂਸੀਪਲ ਕਮੇਟੀ ਨਾਲ ਸਬੰਧਿਤ ਕਿਸੇ ਵੀ ਤਰਾਂ ਵਾਹਨ ਜਾਂ ਮਸ਼ੀਨਰੀ ਨੂੰ ਕਿਸੇ ਵੀ ਸਰਕਾਰੀ ਅਧਿਕਾਰੀ ਕਰਮਚਾਰੀ ਜਾਂ  ਕਮੇਟੀ ਦੇ ਪ੍ਰਧਾਨ ਜਾਂ ਮੈਂਬਰਾਂ ਨੂੰ ਸਰਕਾਰੀ ਅਤੇ ਮਿਊਨਸੀਪਲ ਕਮੇਟੀ ਨਾਲ ਸੰਬੰਧਿਤ ਕਿਸੇ ਵੀ ਵਾਹਨ ਜਾਂ ਮਸ਼ੀਨਰੀ ਨੂੰ ਨਿੱਜੀ ਤੌਰ ਤੇ ਵਰਤਣ ਦੀ ਆਗਿਆ ਦਿੰਦਾ ਹੈ । ਪਰੰਤੂ ਫਿਰ ਵੀ ਨਗਰ ਕੌਂਸਲ ਦੀ ਸਫਾਈ ਵਿੰਗ ਦੇ  ਅਧਿਕਾਰੀ ਤੇ ਕਰਮਚਾਰੀ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਲਈ ਜਾਂ ਕਥਿਤ ਤੌਰ ਤੇ ਆਪਣੀ ਜੇਬ ਗਰਮ ਕਰਨ ਲਈ ਨਗਰ ਕੌਂਸਲ ਨਾਲ ਸੰਬੰਧਿਤ ਪਾਣੀ   ਵਾਲੇ ਟੈਂਕਰ ਦੀ ਵਰਤੋਂ ਕਰਨ ਤੋ ਬਾਜ ਨਹੀ ਆਉਂਦੇ ।  

ਉਹਨਾਂ ਕਿਹਾ ਕਿ ਨਗਰ ਕੌਂਸਲ ਦੇ  ਅਧਿਕਾਰੀਆਂ ਵੱਲੋਂ ਪਾਣੀ ਦਾ ਟੈਂਕਰ ਵੀ ਕਰਾਏ ਤੇ ਦਿੱਤਾ ਜਾਣ ਲੱਗਾ ਹੈ। ਜਦ ਕਿ ਆਮ ਲੋਕਾਂ ਦੀ ਸਹੂਲਤ ਲਈ ਨਗਰ ਕੌਂਸਲ ਦੇ ਅਧਿਕਾਰੀ ਪਾਣੀ ਦਾ ਟੈਂਕਰ ਨਹੀਂ ਭੇਜਦੇ।ਜਦਕਿ ਇਸ ਤਰਾਂ ਭੇਜੇ ਗਏ ਟੈਂਕਰ ਦਾ ਵਸੂਲਿਆ ਗਿਆ ਕਿਰਾਇਆ ਜਾਂ ਤਾਂ ਕੌਂਸਲ ਦੇ ਖਾਤੇ ਵਿੱਚ ਜਮਾਂ ਹੀ ਨਹੀਂ ਕਰਵਾਇਆ ਜਾਂਦਾ ਜਾਂ ਫਿਰ ਨਾਮਾਤਰ ਜਮਾਂ ਕਰਵਾਉਣ ਕੇ ਖਾਨਾਪੂਰਤੀ ਕੀਤੀ ਜਾਂਦੀ ਹੈ।

ਸਾਬਕਾ  ਮੀਤ ਪ੍ਰਧਾਨ ਸ੍ਰੀ ਅਮ੍ਰਿਤਪਾਲ ਸਿੰਘ ਖੱਟੜਾ ਤੇ ਸਾਥੀਆਂ ਨੇ ਕਿਹਾ ਕਿ  ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਨਿੱਜੀ ਕੰਮਾਂ ਲਈ ਇਕੱਲਾ ਸਰਕਾਰੀ  ਟੈਂਕਰ ਹੀ ਨਹੀਂ ਭੇਜਿਆ ਜਾਂਦਾ ਸਗੋਂ ਟੈਂਕਰ, ਪਾਣੀ ਨਾਲ ਭਰ ਕੇ ਭੇਜਿਆ ਜਾਂਦਾ ਹੈ। ਜਿਸ ਨਾਲ ਜਿੱਥੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਹੁੰਦੀ ਹੈ ਉੱਥੇ ਹੀ ਨਗਰ ਕੌਂਸਲ ਦੇ ਸਿਰ ਟੈਂਕਰ ਵਾਲੇ ਟਰੈਕਟਰ ਅਤੇ ਲੇਬਰ ਦਾ ਹਜ਼ਾਰਾਂ ਰੁਪਏ ਦਾ ਤੇਲ ਦਾ ਖਰਚਾ ਵੀ ਪੈਂਦਾ ਹੈ। 

ਉਧਰ ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਪਰਮਿੰਦਰ ਸਿੰਘ ਭੱਟੀ ਨਾਲ ਗੱਲ  ਕੀਤੀ ਤਾਂ ਉਹਨਾਂ ਕਿਹਾ ਕਿ ਉਹ ਪੰਚਾਇਤੀ ਚੋਣਾਂ ਵਿੱਚ ਰੁੱਝੇ ਹੋਏ ਹਨ ਅਤੇ ਚੋਣਾਂ ਤੋ ਬਾਅਦ ਸਬੰਧਿਤ ਕਰਮਚਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ, ਪ੍ਰੰਤੂ ਉਨਾ ਸਪੱਸ਼ਟ ਕਿਹਾ ਕਿ ਨਗਰ ਕੌਂਸਲ ਦੇ ਕਿਸੇ ਵੀ ਵਾਹਨ ਨੂੰ ਪ੍ਰਾਈਵੇਟ ਤੌਰ ਤੇ ਨਹੀਂ ਵਰਤਿਆ ਜਾ ਸਕਦਾ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।