ਵਿਰੋਧੀਆਂ ਵੱਲੋਂ ਪੰਚਾਇਤੀ ਚੋਣਾਂ ਵਿੱਚ ਕਾਗਜ਼ ਰੱਦ ਕਰਵਾਉਣ ਦੇ ਦੋਸ਼ ਬੇਬੁਨਿਆਦ

ਚੋਣਾਂ

ਪਾਰਟੀਬਾਜ਼ੀ ਤੋਂ ਉੱਪਰ ਉਠ ਕੇ ਗ੍ਰਾਮ ਪੰਚਾਇਤਾਂ ਦੀ ਕੀਤੀ ਜਾਵੇ ਚੋਣ: ਨੀਨਾ ਮਿੱਤਲ

ਰਾਜਪੁਰਾ, 7 ਅਕਤੂਬਰ (ਕੁਲਵੰਤ ਸਿੰਘ ਬੱਬੂ): 

ਰਾਜਪੁਰਾ ਦੇ ਵਿੱਚ ਜਬਰੀ ਕਾਗਜ਼ ਰੱਦ ਕਰਵਾਉਣ ਦੇ ਇਲਜ਼ਾਮ ਲਾਉਂਦਿਆ ਆਮ ਆਦਮੀ ਪਾਰਟੀ ਦੀਆਂ ਵਿਰੋਧੀ ਪਾਰਟੀਆਂ ਵੱਲੋਂ ਗਗਨ ਚੌਂਕ ‘ਤੇ ਲਗਾਏ ਧਰਨੇ ਤੋਂ ਤੁਰੰਤ ਬਾਅਦ ਹਲਕਾ ਰਾਜਪੁਰਾ ਦੀ ਵਿਧਾਇਕਾ ਨੇ ਆਪਣੇ ਨਿਵਾਸ ਸਥਾਨ ‘ਤੇ ਸੱਦੀ ਪ੍ਰੈਸ ਕਾਂਨਫਰੰਸ ਵਿਚ ਕਿਹਾ ਕਿ ਕਾਂਗਰਸੀ,ਭਾਜਪਾ ਅਤੇ ਅਕਾਲੀਆਂ ਵੱਲੋਂ ਲਗਾਏ ਜਾ ਰਹੇ ਦੋਸ਼ ਬੇਬੁਨਿਆਦ ਹਨ ਅਤੇ ਉਹ ਧਰਨੇ ਲਗਾ ਕੇ ਜਾਣ ਬੁੱਝ ਕੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਹਾਈਵੇ ਜਾਮ ਕਰਨ ਦੀ ਕਾਰਵਾਈ ਦੀ ਉਹ ਨਿੰਦਾ ਕਰਦੇ ਹਨ।ਉਨ੍ਹਾਂ ਕਿਹਾ ਕਿ ਜੇਕਰ ਆਪਣਾ ਰੋਸ ਪ੍ਰਗਟ ਕਰਨਾ ਹੈ ਤਾਂ ਐਸਡੀਐਮ ਦਫਤਰ ਦੇ ਬਾਹਰ ਵੀ ਕੀਤਾ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਚੋਣਾਂ ਵਿਚ ਲੋਕਾਂ ਨਾਲ ਧੱਕਾ ਕਰਨ ਵਾਲ਼ੇ ਸਾਬਕਾ ਵਿਧਾਇਕ ਅੱਜ ਧਰਨਾ ਲਗਾ ਰਹੇ ਹਨ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਪੀਲ ਸਦਕਾ ਪਿੰਡਾਂ ਦੇ ਲੋਕ ਵੱਧ ਤੋਂ ਵੱਧ ਸਹਿਮਤੀਆਂ ਬਣਾ ਰਹੇ ਹਨ, ਜਿਹੜੇ ਪਿੰਡਾਂ ਵਿਚ ਸਹਿਮਤੀਆਂ ਹੋ ਰਹੀਆਂ ਹਨ, ਉਸ ਪਿੰਡ ਵਿਚ ਜਾ ਕੇ ਸਾਬਕਾ ਵਿਧਾਇਕ ਲੋਕਾਂ ਨੂੰ ਸਰਪੰਚ ਦੀ ਚੋਣ ਵਿਚ ਖੜਾ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੇ ਨਾਮਜ਼ਦਗੀਆਂ ਕੈਂਸਲ ਕਰਵਾਉਣੀਆਂ ਸਨ ਤਾਂ ਸਾਰੇ ਪਿੰਡਾ ਦੀਆਂ ਕਰਵਾਉਂਦੇ । ਜਿਹੜੀਆਂ 5-10 ਫੀਸਦੀ ਨਾਮਜ਼ਦੀਆਂ ਕੈਂਸਲ ਹੋਈਆਂ ਹਨ, ਉਨ੍ਹਾਂ ਦੇ ਕਾਗਜਾਂ ਵਿਚ ਕਮੀਆਂ ਪਾਈਆਂ ਗਈਆਂ ਹਨ।ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਪੰਚੀ ਦੀਆਂ ਚੋਣਾ ‘ਚ ਗੜਬੜੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸਮੂਹ ਹਲਕੇ ਦੇ ਦਿਹਾਤੀ ਖੇਤਰਾਂ ਨੂੰ ਅਪੀਲ ਕੀਤੀ ਕਿ ਉਹ ਵਿਰੋਧੀਆਂ ਦੀਆਂ ਗੱਲਾਂ ਵਿਚ ਨਾ ਆਉਣ। ਸਗੋਂ ਪਾਰਟੀਬਾਜੀ ਤੋ ਉਪਰ ਉਠ ਕੇ ਪਿੰਡ ਦੇ ਵਿਕਾਸ ਕਾਰਜ ਪ੍ਰਤੀ ਸੁਹਿਰਦਤਾ ਨਾਲ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਗ੍ਰਾਮ ਪੰਚਾਇਤ ਦੀ ਜ਼ਿੰਮੇਵਾਰੀ ਸੌਪਣ।

Leave a Reply

Your email address will not be published. Required fields are marked *