ਕਿਹਾ, ਦਿਖਾਈ ਜਾ ਰਹੀ ਹੈ ਜਾਅਲੀ ਹਾਜ਼ਰੀ, ਉਲੰਘਣਾ ਲਈ ਸਕੂਲ ਮੁੱਖੀ ਦੀ ਹੋਵੇਗੀ ਜ਼ਿੰਮੇਵਾਰੀ
ਮੋਹਾਲੀ, 7 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਸਕੂਲ ਵਿੱਚ ਵਿਦਿਆਰਥੀਆਂ ਨੂੰ ਦਿੱਤੇ ਜਾ ਰਹੇ ਮਿਡ ਡੇ ਮੀਲ ਨੂੰ ਲੈ ਕੇ ਸਿੱਖਿਆ ਵਿਭਾਗ ਵੱਲੋਂ ਇਕ ਪੱਤਰ ਜਾਰੀ ਕੀਤਾ ਗਿਆ ਹੈ। ਇਸ ਪੱਤਰ ਵਿੱਚ ਕਿਹਾ ਗਿਆ ਹੈ ਕਿ ਸਕੂਲਾਂ ਵਿੱਚ ਮਿਡ ਡੇ ਮੀਲ ਨਿਧਾਰਤ ਮੀਨੂੰ ਮੁਤਾਬਕ ਨਹੀਂ ਦਿੱਤਾ ਜਾ ਰਿਹਾ। ਵਿਭਾਗ ਨੇ ਕਿਹਾ ਕਿ ਦੁਪਹਿਰ ਦਾ ਭੋਜਨ ਮੀਨੂੰ ਅਨੁਸਾਰ ਨਹੀਂ ਬਣਾਇਆ ਜਾਂਦਾ, ਵਿਦਿਆਰਥੀਆਂ ਨੂੰ ਮੌਸਮੀ ਫਲ ਤੋਂ ਵਾਂਝਾ ਰੱਖਿਆ ਜਾਂਦਾ ਹੈ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਜਾਅਲੀ ਦਿਖਾਈ ਜਾਂਦੀ ਹੈ। ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਸਕੂਲ ਵਿੱਚ ਉਲੰਘਣਾ ਪਾਈ ਗਈ ਤਾਂ ਉਸਦੀ ਨਿਰੋਲ ਜ਼ਿੰਮੇਵਾਰੀ ਸਕੂਲ ਮੁੱਖੀ ਦੀ ਹੋਵੇਗੀ।