ਨਵੀਂ ਦਿੱਲੀ, 8 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਹਰਿਆਣਾ ਵਿਧਾਨ ਸਭਾ ਅਤੇ ਜੰਮੂ ਕਸ਼ਮੀਰ ਚੋਣਾਂ ਦੇ ਅੱਜ ਨਤੀਜੇ ਆ ਰਹੇ ਹਨ। ਹੁਣ ਤੱਕ ਹਰਿਆਣਾ ਵਿੱਚ ਭਾਜਪਾ ਅਤੇ ਜੰਮੂ ਕਸ਼ਮੀਰ ਵਿੱਚ ਐਨਸੀ ਗਠਜੋੜ ਸਰਕਾਰ ਬਣਾਉਂਦਾ ਦਿਖਾਈ ਦੇ ਰਿਹਾ ਹੈ। ਆ ਰਹੇ ਰੁਝਾਂਨਾ ਦੇ ਵਿਚਕਾਰ ਕਾਂਗਰਸ ਨੇ ਚੋਣ ਕਮਿਸ਼ਨ ਕੋਲ ਪਹੁੰਚ ਕੀਤੀ ਹੈ। ਕਾਂਗਰਸ ਨੇ ਚੋਣ ਕਮਿਸ਼ਨ ਨੂੰ ਮਿਲਕੇ ਮੰਗ ਪੱਤਰ ਦਿੱਤਾ ਤੇ ਮੰਗ ਕੀਤੀ ਕਿ ਸੱਚੇ ਅਤੇ ਸਹੀ ਅੰਕੜੇ ਤੁਰੰਤ ਅਪਡੇਟ ਕਰਨ ਦੇ ਹੁਕਮ ਜਾਰੀ ਕੀਤੇ ਜਾਣ।
ਹਰਿਆਣਾ ਵਿਧਾਨ ਸਭਾ ਚੋਣ ਨਤੀਜੇ : ਭਾਜਪਾ ਦੀ ਬਣੇਗੀ ਸਰਕਾਰ
ਕਾਂਗਰਸੀ ਆਗੂ ਜੈ ਰਾਮ ਰਮੇਸ਼ ਨੇ ਕਿਹਾ ਕਿ ਅਸੀਂ ਮੰਗ ਪੱਤਰ ਦੇ ਕੇ ਸ਼ਿਕਾਇਤ ਕੀਤੀ ਹੈ ਅਤੇ ਸਾਨੂੰ ਉਮੀਦ ਹੈ ਕਿ ਚੋਣ ਕਮਿਸ਼ਨ ਸਾਡੇ ਸਵਾਲਾਂ ਦਾ ਜਵਾਬ ਦੇਣ, ਕਿਉਂਕਿ 11-12 ਰਾਊਂਡ ਦੇ ਨਤੀਜੇ ਆ ਚੁੱਕੇ ਹਨ, ਪ੍ਰੰਤੂ ਜੋ ਅਪਡੇਟ ਕੀਤਾ ਗਿਆ ਹੈ ਉਸ ਵਿੱਚ ਕੇਵਲ 4 ਤੋਂ 5 ਰਾਊਂਡ ਦੇ ਨਤੀਜੇ ਦਿਖਾਏ ਜਾ ਰਹੇ ਹਨ। ਅਜਿਹਾ ਲੋਕ ਸਭਾ ਚੋਣਾਂ ਵਿੱਚ ਵੀ ਹੋਇਆ ਸੀ। ਅਸੀਂ ਉਮੀਦ ਕਰਦੇ ਹਾਂ ਕਿ ਚੋਣ ਕਮਿਸ਼ਨ ਜੋ ਇਕ ਸੰਵਿਧਾਨਕ ਸੰਸਥਾ ਹੈ, ਨਿਰਪੱਖ ਸੰਸਥਾ ਹੈ ਉਹ ਪ੍ਰਸ਼ਾਸਨ ਉਤੇ ਦਬਾਅ ਨਾ ਬਣਾਏ। ਹਤਾਸ਼ ਹੋਣ ਦੀ ਕੋਈ ਲੋੜ ਨਹੀਂ ਹੈ, ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ। ਇਹ ਸਭ ‘ਮਾਈਂਡ ਗੇਮ’ ਹੈ…।