ਗੁਰਦਾਸਪੁਰ, 8 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਗੁਰਦਾਸਪੁਰ ਸ਼ਹਿਰ ਵਿੱਚ ਹਲਕਾਏ ਕੁੱਤੇ ਨੇ 15 ਤੋਂ ਵੱਧ ਲੋਕਾਂ ਨੂੰ ਵੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਦਾਸਪੁਰ ਦੇ ਗੀਤਾ ਭਵਨ ਮੁਹੱਲਾ ਵਿੱਚ ਨਾਥ ਚਾਰਟ ਹਾਉਸ ਵਾਲੀ ਗਲੀ ਦੇ ਨੇੜੇ ਬੀਤੀ ਸ਼ਾਮ ਨੂੰ ਬਾਜ਼ਾਰ ਵਿੱਚ ਇਕ ਅਵਾਰਾ ਕੁੱਤਾ ਹਲਕਾ ਗਿਆ, ਜਿਸ ਨੇ ਲੋਕਾਂ ਨੂੰ ਵੱਢਣਾ ਸ਼ੁਰੂ ਕਰ ਦਿੱਤਾ। ਲੋਕਾਂ ਮੁਤਾਬਕ ਕੁੱਤੇ ਦੇ ਮੂੰਹ ਵਿਚੋਂ ਖੂਨ ਨਿਕਲ ਰਿਹਾ ਸੀ ਅਤੇ ਉਹ ਲੋਕਾਂ ਨੂੰ ਵੱਢਦਾ ਜਾ ਰਿਹ ਸੀ। ਲੋਕਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਨਗਰ ਕੌਂਸਲ ਗੁਰਦਾਸਪੁਰ ਨੂੰ ਸੂਚਿਤ ਕੀਤਾ ਗਿਆ। ਪ੍ਰੰਤੂ ਉਥੇ ਕੋਈ ਵੀ ਮੁਲਾਜ਼ਮ ਨਾ ਪਹੁੰਚਿਆ ਜੋ ਕੁੱਤੇ ਨੂੰ ਉਥੋਂ ਕੱਢਦੇ।
ਇਹ ਵੀ ਪੜ੍ਹੋ : PGI ‘ਚ ਮਹਿਲਾ ਡਾਕਟਰ ਨਾਲ ਕੁੱਟਮਾਰ, ਐਮਰਜੈਂਸੀ ਸੇਵਾਵਾਂ ਠੱਪ, ਮਰੀਜ਼ ਦੀ ਮੌਤ
ਇਸ ਤੋਂ ਬਾਅਦ ਲੋਕਾਂ ਨੇ ਆਪ ਹੀ ਅਵਾਰਾ ਕੁੱਤੇ ਨੂੰ ਗੁਰਦਾਸਪੁਰ ਦੇ ਬਾਟਾ ਚੌਂਕ ਵਿੱਚ ਘੇਰ ਕੇ ਮਾਰ ਦਿੱਤਾ। ਲੋਕਾਂ ਨੇ ਹਿਕਾ ਕਿ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦੀ ਦਹਿਸ਼ਤ ਦਿਨੋ ਦਿਨ ਵਧਦੀ ਜਾ ਰਹੀ ਹੈ, ਪ੍ਰੰਤੂ ਇਸ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ।