ਅੱਜ ਦਾ ਇਤਿਹਾਸ

ਪੰਜਾਬ ਰਾਸ਼ਟਰੀ

8 ਅਕਤੂਬਰ 2004 ਨੂੰ ਭਾਰਤੀ ਕਣਕ ‘ਤੇ ਮੌਨਸੈਂਟੋ ਦਾ ਪੇਟੈਂਟ ਰੱਦ ਕਰ ਦਿੱਤਾ ਗਿਆ ਸੀ
ਚੰਡੀਗੜ੍ਹ, 8 ਅਕਤੂਬਰ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 8 ਅਕਤੂਬਰ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਰਿਹਾ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਰੌਸ਼ਨੀ ਪਾਵਾਂਗੇ 8 ਅਕਤੂਬਰ ਦੇ ਇਤਿਹਾਸ ਬਾਰੇ :-

  • ਅੱਜ ਦੇ ਦਿਨ 2004 ਵਿੱਚ ਕੀਨੀਆ ਦੇ ਵਾਤਾਵਰਣ ਪ੍ਰੇਮੀ ਵਾਂਗਾਰੀ ਮਥਾਈ ਨੂੰ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
  • 8 ਅਕਤੂਬਰ 2004 ਨੂੰ ਭਾਰਤੀ ਕਣਕ ‘ਤੇ ਮੌਨਸੈਂਟੋ ਦਾ ਪੇਟੈਂਟ ਰੱਦ ਕਰ ਦਿੱਤਾ ਗਿਆ ਸੀ।
  • ਅੱਜ ਦੇ ਦਿਨ 2003 ਵਿੱਚ ਈਰਾਨ ਦੀ ਸ਼ਿਰੀਨ ਇਬਾਦੀ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਸੀ।
  • 2003 ਵਿੱਚ 8 ਅਕਤੂਬਰ ਨੂੰ ਟੋਕੀਓ ਵਿੱਚ ਹੋਏ ਮਿਸ ਇੰਟਰਨੈਸ਼ਨਲ ਮੁਕਾਬਲੇ ਵਿੱਚ ਮਿਸ ਵੈਨੇਜ਼ੁਏਲਾ ਗੋਜੇਡੋਰ ਅਜ਼ੂਆ ਨੇ ਖ਼ਿਤਾਬ ਜਿੱਤਿਆ ਸੀ।
  • ਅੱਜ ਦੇ ਦਿਨ 2002 ਵਿੱਚ ਪਾਕਿਸਤਾਨ ਨੇ ਸ਼ਾਹੀਨ ਮਿਜ਼ਾਈਲ ਦਾ ਫਿਰ ਪ੍ਰੀਖਣ ਕੀਤਾ ਸੀ।
  • 8 ਅਕਤੂਬਰ 2000 ਨੂੰ ਵੋਜੋਸਲਾਵ ਕੋਸਟੂਨਿਕਾ ਯੂਗੋਸਲਾਵੀਆ ਦੇ ਰਾਸ਼ਟਰਪਤੀ ਬਣੇ ਸਨ।
  • ਅੱਜ ਦੇ ਦਿਨ 1998 ਵਿੱਚ ਭਾਰਤ ਫਲਾਈਟ ਸੇਫਟੀ ਫਾਊਂਡੇਸ਼ਨ ਦਾ ਮੈਂਬਰ ਬਣਿਆ ਸੀ।
  • 1996 ਵਿਚ 8 ਅਕਤੂਬਰ ਨੂੰ ਕੈਨੇਡਾ ਦੀ ਰਾਜਧਾਨੀ ਔਟਵਾ ਵਿਚ ਹੋਈ ਇਕ ਕਾਨਫਰੰਸ ਵਿਚ ਲਗਭਗ 50 ਦੇਸ਼ਾਂ ਨੇ ਬਾਰੂਦੀ ਸੁਰੰਗਾਂ ‘ਤੇ ਪੂਰੀ ਦੁਨੀਆ ਵਿਚ ਪਾਬੰਦੀ ਲਗਾਉਣ ਲਈ ਸਹਿਮਤੀ ਪ੍ਰਗਟਾਈ ਸੀ।
  • ਅੱਜ ਦੇ ਦਿਨ 1970 ਵਿੱਚ ਸੋਵੀਅਤ ਸੰਘ ਦੇ ਲੇਖਕ ਅਲੈਗਜ਼ੈਂਡਰ ਸੋਲਜ਼ੇਨਿਤਸਿਨ ਨੂੰ ਨੋਬਲ ਪੁਰਸਕਾਰ ਮਿਲਿਆ ਸੀ।
  • 8 ਅਕਤੂਬਰ 1932 ਨੂੰ ਭਾਰਤੀ ਹਵਾਈ ਸੈਨਾ ਦਾ ਗਠਨ ਹੋਇਆ ਸੀ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।