ਲੱਛਣ ਦਿੱਖਣ ਤੇ ਨੇੜੇ ਦੇ ਹਸਪਤਾਲ ਵਿੱਚ ਕਰੋ ਸੰਪਰਕ-ਸਿਵਲ ਸਰਜਨ
ਫਰੀਦਕੋਟ 8 ਅਕਤੂਬਰ, ਦੇਸ਼ ਕਲਿੱਕ ਬਿਓਰੋ
ਸਿਹਤ ਵਿਭਾਗ ਫਰੀਦਕੋਟ ਵੱਲੋ ਜਿਲ੍ਹਾ ਵਾਸੀਆਂ ਨੂੰ ਮੰਕੀਪਾਕਸ ਬਿਮਾਰੀ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿੱਚ ਸਿਵਲ ਸਰਜਨ ਡਾ: ਚੰਦਰ ਸ਼ੇਖਰ ਵੱਲੋ ਬੈਨਰ ਜਾਰੀ ਕੀਤਾ ਗਿਆ।
ਇਸ ਮੋਕੇ ਸਿਵਲ ਸਰਜਨ ਡਾ.ਚੰਦਰ ਸ਼ੇਖਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੰਕੀਪਾਕਸ ਇੱਕ ਵਾਈਰਲ ਜੁਨੋਟਿਕ ਬਿਮਾਰੀ ਹੈ ਜਿਸ ਵਿੱਚ ਚੇਚਕ ਵਰਗੇ ਲੱਛਣ ਹੁੰਦੇ ਹਨ ਪਰ ਘੱਟ ਗੰਭੀਰ ਹੁੰਦੇ ਹਨ । ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਮੰਕੀਪਾਕਸ ਨੂੰ ਪਬਲਿਕ ਹੈਲਥ ਐਮਰਜੈਸੀ ਆਫ ਇੰਟਰਨੈਸ਼ਨਲ ਕੰਨਸਰਨ ਘੋਸ਼ਿਤ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਦੀ ਮਿਆਦ ਲਗਭਗ 6 ਤੋਂ 13 ਦਿਨ ਦੀ ਹੈ । ਬਿਮਾਰੀ ਵਿੱਚ ਵਿਅਕਤੀ ਦਾ ਦੂਸਰੇ ਵਿਅਕਤੀ ਨਾਲ ਸਿੱਧਾ ਸੰਪਰਕ ਜਿਵੇ ਕਿ ਸਰੀਰਿਕ ਤਰਲ ਪਦਾਰਥਾਂ, ਜਿਨਸੀ ਸੰਪਰਕ ਜਾਂ ਜ਼ਖਮ ਨਾਲ ਸੰਪਰਕ ਅਤੇ ਅਸਿੱਧੇ ਸੰਪਰਕ ਕੱਪੜਿਆਂ ਆਦਿ ਨਾਲ ਪ੍ਰਭਾਵਿਤ ਹੋਣ ਨਾਲ ਫੈਲਦੀ ਹੈ।
ਇਸ ਮੌਕੇ ਜਿਲ੍ਹਾ ਐਪੀਡੀਮੋਲੋਜਿਸਟ ਡਾ. ਦੀਪਤੀ ਅਰੋੜਾ ਨੇ ਦੱਸਿਆ ਕਿ ਇਸ ਬਿਮਾਰੀ ਦੇ ਲੱਛਣ ਸਿਰ-ਦਰਦ, ਥਕਾਵਟ , ਬੁਖਾਰ , ਸੁੱਜੇ ਹੋਏ ਲਿੰਫ ਨੋਡਸ, ਮਾਸ-ਪੇਸ਼ੀਆ ਅਤੇ ਪਿੱਠ ਵਿੱਚ ਦਰਦ, ਜਖਮ, ਖੰਘ ਅਤੇ ਗਲ੍ਹੇ ਵਿੱਚ ਖਰਾਸ਼, ਧੱਫੜ (ਫੋੜੇ) ਆਦਿ ਲੱਛਣ ਨਜ਼ਰ ਦਿਖਾਈ ਦੇਣ ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।ਜੇਕਰ ਕੋਈ ਵੀ ਵਿਅਕਤੀ ਪਿਛਲੇ 21 ਦਿਨਾਂ ਤੋ ਮੰਕੀਪਾਕਸ ਤੋਂ ਸ਼ੱਕੀ ਜਾਂ ਪਾਜਿਟਵ ਕੇਸ ਸੰਪਰਕ ਵਿੱਚ ਆਏ ਹਨ, ਉਨ੍ਹਾਂ ਨੂੰ ਆਪਣੀ ਸਿਹਤ ਦਾ ਧਿਆਨ ਦੇਣਾ ਚਾਹੀਦਾ ਹੈ ।
ਇਸ ਮੌਕੇ ਸਹਾਇਕ ਸਿਵਲ ਸਰਜਨ ਵਰਿੰਦਰ ਕੁਮਾਰ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਵਿਵੇਕ ਰਜੌਰਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਵਿਸਵਦੀਪ ਗੋਇਲ, ਡਾ: ਹਿਮਾਸ਼ੂ ਗੁਪਤਾ, ਮਾਸ ਮੀਡੀਆ ਅਫਸਰ ਕੁਲਵੰਤ ਸਿੰਘ, ਸੁਪਰਡੈਂਟ ਬਲਜੀਤ ਸਿੰਘ ਅਤੇ ਹੀਰਾ ਲਾਲ ,ਕੋਸ਼ਿਲ ਕੁਮਾਰ ਹਾਜ਼ਰ ਸਨ ।