ਸ਼੍ਰੀਨਗਰ, 9 ਅਕਤੂਬਰ, ਦੇਸ਼ ਕਲਿਕ ਬਿਊਰੋ :
ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਕੋਕਰਨਾਗ ਵਿੱਚ ਲਾਪਤਾ ਹੋਏ ਇੱਕ ਟੈਰੀਟੋਰੀਅਲ ਆਰਮੀ ਦੇ ਜਵਾਨ ਦੀ ਅੱਤਵਾਦੀਆਂ ਨੇ ਹੱਤਿਆ ਕਰ ਦਿੱਤੀ।ਅੱਜ ਬੁੱਧਵਾਰ ਨੂੰ ਉਸ ਦੀ ਲਾਸ਼ ਉਤਰਾਸੂ ਇਲਾਕੇ ਦੇ ਸਾਂਗਲਾਨ ਜੰਗਲੀ ਇਲਾਕੇ ‘ਚੋਂ ਮਿਲੀ। ਉਸ ਦੇ ਸਰੀਰ ‘ਤੇ ਗੋਲੀਆਂ ਦੇ ਕਈ ਨਿਸ਼ਾਨ ਮਿਲੇ ਹਨ।
ਜਵਾਨ ਦੀ ਪਛਾਣ ਹਿਲਾਲ ਅਹਿਮਦ ਭੱਟ ਵਾਸੀ ਮੁਖਧਮਪੋਰਾ ਨੌਗਾਮ, ਅਨੰਤਨਾਗ ਵਜੋਂ ਹੋਈ ਹੈ।ਮੰਗਲਵਾਰ ਨੂੰ ਤਲਾਸ਼ੀ ਮੁਹਿੰਮ ਦੌਰਾਨ ਉਹ ਲਾਪਤਾ ਹੋ ਗਏ ਸਨ।ਬੀਤੀ ਰਾਤ ਤੋਂ ਹੀ ਫੌਜ ਉਸ ਦੀ ਭਾਲ ਕਰ ਰਹੀ ਸੀ।
ਭਾਰਤੀ ਫੌਜ ਦੀ ਚਿਨਾਰ ਕੋਰ ਨੇ ਕਿਹਾ ਸੀ ਕਿ ਖੁਫੀਆ ਸੂਚਨਾ ਦੇ ਆਧਾਰ ‘ਤੇ 8 ਅਕਤੂਬਰ ਨੂੰ ਕੋਕਰਨਾਗ ਦੇ ਕਾਜਵਾਨ ਜੰਗਲੀ ਖੇਤਰ ‘ਚ ਫੌਜ ਨੇ ਪੁਲਸ ਅਤੇ ਹੋਰ ਏਜੰਸੀਆਂ ਨਾਲ ਮਿਲ ਕੇ ਇਕ ਸਾਂਝਾ ਆਪ੍ਰੇਸ਼ਨ ਸ਼ੁਰੂ ਕੀਤਾ ਸੀ। ਇਸ ਦੌਰਾਨ ਜਵਾਨ ਹਿਲਾਲ ਅਹਿਮਦ ਲਾਪਤਾ ਹੋ ਗਿਆ ਸੀ।
ਅਨੰਤਨਾਗ ‘ਚ ਲਾਪਤਾ ਜਵਾਨ ਦੀ ਅੱਤਵਾਦੀਆਂ ਨੇ ਕੀਤੀ ਹੱਤਿਆ