ਖੰਨਾ, 9 ਅਕਤੂਬਰ, ਦੇਸ਼ ਕਲਿਕ ਬਿਊਰੋ :
ਖੰਨਾ ਦੇ ਥਾਣਾ ਮਾਛੀਵਾੜਾ ਸਾਹਿਬ ਅਧੀਨ ਪੈਂਦੇ ਗੜ੍ਹੀ ਨਹਿਰ ਦੇ ਪੁਲ ਕੋਲ ਹਾਦਸਾ ਵਾਪਰ ਗਿਆ। ਕਾਰ ਅਤੇ ਕੈਂਟਰ ਦੀ ਟੱਕਰ ‘ਚ ਇਕ ਔਰਤ ਦੀ ਮੌਤ ਹੋ ਗਈ, ਜਦਕਿ ਕਾਰ ‘ਚ ਸਵਾਰ ਭੈਣ-ਭਰਾ ਗੰਭੀਰ ਜ਼ਖਮੀ ਹੋ ਗਏ।
ਲੁਧਿਆਣਾ ਦਾ ਰਹਿਣ ਵਾਲਾ ਇਹ ਪਰਿਵਾਰ ਨੈਣਾ ਦੇਵੀ ਤੋਂ ਮੱਥਾ ਟੇਕ ਵਾਪਸ ਆ ਰਿਹਾ ਸੀ। ਰਸਤੇ ਵਿੱਚ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਮ੍ਰਿਤਕਾ ਦੀ ਪਛਾਣ ਪੁਸ਼ਪਾ ਦੇਵੀ ਵਜੋਂ ਹੋਈ ਹੈ। ਉਸ ਦਾ ਲੜਕਾ ਸੁਖਦੀਪ ਅਤੇ ਬੇਟੀ ਗੰਭੀਰ ਜ਼ਖਮੀ ਹਨ। ਦੋਵਾਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਤੋਂ ਚੰਡੀਗੜ੍ਹ ਦੇ ਸੈਕਟਰ-32 ਸਥਿਤ ਸਰਕਾਰੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ।
ਮਾਤਾ ਨੈਣਾ ਦੇਵੀ ਮੱਥਾ ਟੇਕ ਕੇ ਵਾਪਸ ਆ ਰਹੇ ਪੰਜਾਬੀ ਪਰਿਵਾਰ ਦੀ ਕਾਰ ਹਾਦਸਾਗ੍ਰਸਤ, ਮਾਂ ਦੀ ਮੌਤ ਭੈਣ-ਭਰਾ ਗੰਭੀਰ