281 ਗ੍ਰਾਮ ਪੰਚਾਇਤਾਂ ਲਈ 15 ਅਕਤੂਬਰ ਨੂੰ ਹੋਵੇਗੀ ਵੋਟਿੰਗ
ਬਠਿੰਡਾ, 9 ਅਕਤੂਬਰ: ਦੇਸ਼ ਕਲਿੱਕ ਬਿਓਰੋ
ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੀਆਂ 318 ਗ੍ਰਾਮ ਪੰਚਾਇਤਾਂ ਵਿੱਚੋਂ 37 ਗ੍ਰਾਮ ਪੰਚਾਇਤਾਂ ਦੀ ਸਰਬਸੰਮਤੀ ਹੋ ਗਈ ਹੈ। ਇਸ ਤੋਂ ਇਲਾਵਾ ਬਾਕੀ ਬਚਦੀਆਂ 281 ਗ੍ਰਾਮ ਪੰਚਾਇਤਾਂ ਲਈ 15 ਅਕਤੂਬਰ 2024 ਨੂੰ ਵੋਟਿੰਗ ਹੋਵੇਗੀ।
ਸਰਬਸੰਮਤੀ ਨਾਲ ਚੁਣੀਆਂ ਗਈਆਂ ਗ੍ਰਾਂਮ ਪੰਚਾਇਤਾਂ ਬਾਰੇ ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਕਾਂਗੜ, ਕੋਠੇ ਭਾਈਆਣਾ, ਅਕਲੀਆਂ ਖੁਰਦ, ਗੰਗਾ, ਕੋਠੇ ਕੌਰ ਸਿੰਘ ਵਾਲਾ, ਕੋਠੇ ਚੇਤ ਸਿੰਘ ਵਾਲਾ, ਭੋਖੜਾ ਖੁਰਦ, ਰਾਏਖਾਨਾ, ਥੰਮਣਗੜ੍ਹ, ਸੁੱਖਾ ਸਿੰਘ ਵਾਲਾ, ਮਾੜੀ, ਮਾਣਕਖਾਨਾ, ਮਾਨਸਾ ਕਲਾਂ, ਕੋਟਭਾਰਾ, ਕੋਠੇ ਗੋਬਿੰਦ ਨਗਰ, ਬੁਰਜ ਕਾਹਨ ਸਿੰਘ ਵਾਲਾ, ਸਿਧਾਣਾ, ਕਾਲੋਕੇ, ਹਿੰਮਤਪੁਰਾ, ਕੋਠੇ ਰੱਥੜੀਆਂ, ਭਾਈਰੂਪਾ ਖੁਰਦ, ਕੋਠੇ ਮੱਲੂਆਣਾ, ਢਪਾਲੀ ਖੁਰਦ, ਗਿੱਲ ਕਲਾਂ, ਮਾਨਸਾ ਖੁਰਦ, ਮੰਡੀ ਖੁਰਦ, ਡਿੱਖ, ਬੁੱਗਰਾਂ, ਪੱਕਾ ਖੁਰਦ, ਜਗਾ ਰਾਮ ਤੀਰਥ, ਬਹਿਮਣ ਜੱਸਾ ਸਿੰਘ, ਤੰਗਰਾਲੀ, ਜੰਬਰ ਬਸਤੀ, ਮਿਰਜੇਆਨਾ, ਮਾਨਵਾਲਾ ਉਰਫ ਕਿਸ਼ਨਗੜ੍ਹ, ਬੰਗੀਰਗੂ ਅਤੇ ਪਿੰਡ ਸੁਖਲੱਧੀ ਵਿਖੇ ਸਰਬਸੰਮਤੀ ਨਾਲ ਗ੍ਰਾਮ ਪੰਚਾਇਤਾਂ ਚੁਣੀਆਂ ਗਈਆਂ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਆਰਪੀ ਸਿੰਘ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਚ ਕੁੱਲ 9 ਬਲਾਕ (ਬਠਿੰਡਾ, ਭਗਤਾ, ਗੋਨਿਆਣਾ, ਮੌੜ, ਨਥਾਣਾ, ਫੂਲ, ਰਾਮਪੁਰਾ, ਸੰਗਤ ਅਤੇ ਬਲਾਕ ਤਲਵੰਡੀ ਸਾਬੋ) ਪੈਂਦੇ ਹਨ, ਜਿੰਨਾ ਚ 51 ਸਰਪੰਚ ਤੇ 1589 ਪੰਚ ਸਰਬਸੰਮਤੀ ਨਾਲ ਚੁਣੇ ਗਏ ਹਨ।
ਉਨਾਂ ਅੱਗੇ ਦੱਸਿਆ ਕਿ ਬਲਾਕ ਬਠਿੰਡਾ ਵਿੱਚ ਕੁੱਲ 32 ਗ੍ਰਾਮ ਪੰਚਾਇਤਾਂ ਸ਼ਾਮਿਲ ਹਨ। ਇਸੇ ਤਰ੍ਹਾਂ ਭਗਤਾ ਵਿੱਚ 29, ਗੋਨਿਆਣਾ ਵਿੱਚ 37, ਮੌੜ 32, ਨਥਾਣਾ 36, ਫੂਲ 25, ਰਾਮਪੁਰਾ 35, ਸੰਗਤ 41 ਅਤੇ ਤਲਵੰਡੀ ਸਾਬੋ ਵਿੱਚ ਕੁੱਲ 51 ਗ੍ਰਾਮ ਪੰਚਾਇਤਾਂ ਸ਼ਾਮਿਲ ਹਨ।
ਉਨ੍ਹਾਂ ਦੱਸਿਆ ਕਿ ਸਰਬਸੰਮਤੀ ਨਾਲ ਚੁਣੇ ਗਏ ਸਰਪੰਚ ਤੇ ਪੰਚਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਠਿੰਡਾ ਬਲਾਕ ਵਿੱਚ 1 ਸਰਪੰਚ ਤੇ 151 ਪੰਚ, ਬਲਾਕ ਭਗਤਾ ਚ 6 ਸਰਪੰਚ ਤੇ 106 ਪੰਚ, ਬਲਾਕ ਗੋਨਿਆਣਾ ਚ 7 ਸਰਪੰਚ ਤੇ 162 ਪੰਚ, ਬਲਾਕ ਮੌੜ ਚ 7 ਸਰਪੰਚ ਤੇ 179 ਪੰਚ, ਬਲਾਕ ਨਥਾਣਾ 4 ਸਰਪੰਚ ਤੇ 165 ਪੰਚ, ਬਲਾਕ ਫੂਲ ਚ 10 ਸਰਪੰਚ ਅਤੇ 124 ਪੰਚ, ਬਲਾਕ ਰਾਮਪੁਰਾ ਚ 5 ਸਰਪੰਚ ਤੇ 200 ਪੰਚ, ਬਲਾਕ ਸੰਗਤ ਚ 1 ਸਰਪੰਚ ਅਤੇ 202 ਪੰਚ ਅਤੇ ਇਸੇ ਤਰ੍ਹਾਂ ਬਲਾਕ ਤਲਵੰਡੀ ਸਾਬੋ ਚ 10 ਅਤੇ 300 ਪੰਚ ਚੁਣੇ ਗਏ ਹਨ।