ਵਾਸਿੰਗਟਨ, 11 ਅਕਤੂਬਰ, ਦੇਸ਼ ਕਲਿਕ ਬਿਊਰੋ :
ਤੂਫ਼ਾਨ ਮਿਲਟਨ ਕਾਰਨ ਆਏ ਹੜ੍ਹਾਂ ਨੇ ਅਮਰੀਕਾ ਵਿੱਚ ਤਬਾਹੀ ਮਚਾਈ ਹੈ। ਤੂਫਾਨ ਕਾਰਨ ਫਲੋਰੀਡਾ ‘ਚ ਹੁਣ ਤੱਕ 16 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਕਰੀਬ 30 ਲੱਖ ਘਰਾਂ ਅਤੇ ਦਫ਼ਤਰਾਂ ਵਿੱਚ ਬਿਜਲੀ ਨਹੀਂ ਹੈ। ਨਿਊਯਾਰਕ ਟਾਈਮਜ਼ ਮੁਤਾਬਕ ਤੂਫਾਨ ਕਾਰਨ 120 ਘਰ ਤਬਾਹ ਹੋ ਗਏ ਹਨ।
ਮਿਲਟਨ ਕਾਰਨ ਸੈਂਟਰਲ ਫਲੋਰੀਡਾ ਵਿੱਚ 10-15 ਇੰਚ ਬਾਰਿਸ਼ ਹੋਈ , ਜਿਸ ਕਾਰਨ ਹੜ੍ਹ ਆ ਗਿਆ। ਯੂਐਸ ਕੋਸਟ ਗਾਰਡ ਨੇ ਵੀਰਵਾਰ ਨੂੰ ਮੈਕਸੀਕੋ ਦੀ ਖਾੜੀ ਵਿੱਚ ਫਸੇ ਇੱਕ ਵਿਅਕਤੀ ਨੂੰ ਬਚਾਇਆ। ਉਹ ਲਾਈਫ ਜੈਕੇਟ ਅਤੇ ਕੂਲਰ ਦੀ ਮਦਦ ਨਾਲ ਪਾਣੀ ਵਿੱਚ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।