ਡੀ ਟੀ ਐਫ ਵੱਲੋਂ ਅਧਿਆਪਕ ਮਸਲਿਆਂ ਸੰਬੰਧੀ ਡੀ ਪੀ ਆਈ ਸੈਕੰਡਰੀ ਨਾਲ ਮੀਟਿੰਗ

ਪੰਜਾਬ

ਮੋਹਾਲੀ: 11 ਅਕਤੂਬਰ, ਦੇਸ਼ ਕਲਿੱਕ ਬਿਓਰੋ

ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਪਿਛਲੇ ਦਿਨੀਂ ਡਾਇਰੈਕਟਰ ਸਕੂਲ ਸਿੱਖਿਆ ਸੈਕੰਡਰੀ ਪਰਮਜੀਤ ਸਿੰਘ ਨਾਲ ਹੋਈ ਵਿਸਥਾਰਤ ਮੀਟਿੰਗ ਹੋਈ ਜਿਸ ਵਿੱਚ ਅਧਿਆਪਕਾਂ ਨੂੰ ਦਰਪੇਸ਼ ਸਮੱਸਿਆਵਾਂ ਦੀ ਵਿਸਥਾਰਿਤ ਚਰਚਾ ਕੀਤੀ ਗਈ।
ਇਹ ਮੀਟਿੰਗ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਸਰਵਨ ਸਿੰਘ ਔਜਲਾ ਜੀ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਸੂਬਾ ਜਨਰਲ ਸਕੱਤਰ ਬਲਬੀਰ ਲੌਂਗੋਵਾਲ, ਤਲਵਿੰਦਰ ਖਰੌੜ ਜਿਲ੍ਹਾ ਪ੍ਰਧਾਨ ਪਟਿਆਲਾ,ਹਰ ਭਗਵਾਨ ਗੁਰਨੇ ਜਿਲ੍ਹਾ ਸਕੱਤਰ ਸੰਗਰੂਰ,ਜਯੋਤੀ ਮਹਿੰਦਰੂ ਸ. ਮੀਤ ਪ੍ਰਧਾਨ ਕਪੂਰਥਲਾ, ਗੁਰਮੀਤ ਝੋਰੜਾ ਜਿਲ੍ਹਾ ਪਰੈਸ ਸਕੱਤਰ ਮੋਗਾ, ਭੁਪਿੰਦਰ ਮਾਈਸਰਖਾਨਾ ਬਲਾਕ ਪ੍ਰਧਾਨ ਬਠਿੰਡਾ, ਹਰਪ੍ਰੀਤ ਪਾਲ ਸਿੰਘ ਬਲਾਕ ਪ੍ਰਧਾਨ ਕਪੂਰਥਲਾ, ਜਗਦੀਪ ਮੌੜ ਬਲਾਕ ਸਕੱਤਰ ਮੌੜ, ਜਗਜੀਤ ਸਿੰਘ ਧਾਲੀਵਾਲ ਬਲਾਕ ਪ੍ਰਧਾਨ ਮੋਗਾ, ਰਤਨਜੋਤ ਸ਼ਰਮਾ ਬਲਾਕ ਕਮੇਟੀ ਮੈਂਬਰ ਸੰਗਤ, ਨਿਸ਼ਾਨ ਸਿੰਘ ਬਲਾਕ ਪ੍ਰਧਾਨ ਸੁਲਤਾਨਪੁਰ ਲੋਧੀ, ਗੁਰਜੀਤ ਸਿੰਘ ਬਲਾਕ ਕਮੇਟੀ ਮੈਂਬਰ ਬਲਾਕ ਬਠਿੰਡਾ ਆਦਿ ਸ਼ਾਮਲ ਹੋਏ।
ਮੀਟਿੰਗ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਦਲੀਲ ਸਹਿਤ ਰੱਖੇ ਲੱਗਭੱਗ 34 ਤੋਂ ਵੱਧ ਅਧਿਆਪਕ ਮਸਲੇ:
1. ਮਾਸਟਰ ਕਾਡਰ ਸੀਨੀਆਰਤਾ ਸੂਚੀ ਦੀਆਂ ਤਰੁੱਟੀਆਂ ਦੂਰ ਕਰਕੇ ਮੁੜ ਤੋਂ ਸਪੱਸ਼ਟ ਸੀਨਿਆਰਤਾ ਸੂਚੀ ਜਨਤਕ ਕੀਤੀ ਜਾਵੇ। ਠੇਕਾ ਅਧਾਰਿਤ ਸੇਵਾ ਦੇ ਰੈਗੂਲਰ ਹੋਣ ਦੀ ਮਿਤੀ ਅਤੇ ਮੁੱਢਲੀ ਚੋਣ ਮੈਰਿਟ ਅਨੁਸਾਰ ਹੀ ਸਾਰੀਆਂ ਮਾਸਟਰ ਕਾਡਰ ਭਰਤੀਆਂ ਦੀ ਸੀਨੀਆਰਤਾ ਫਿਕਸ ਕੀਤੀ ਜਾਵੇ।
—–ਤਿਆਰ ਸੂਚੀ ਵਿੱਚ ਅਜੇ ਵੀ ਰਹੀਆਂ ਖਾਮੀਆਂ ਧਿਆਨ ਵਿੱਚ ਲਿਆਂਦੀਆਂ ਗਈਆਂ। ਮੁੜ ।ਇਤਰਾਜ਼ ਮੰਗਣ ਦੀ ਗੱਲ ਜੋਰਦਾਰ ਢੰਗ ਨਾਲ ਰੱਖੀ ਗਈ। ਮੌਕੇ ‘ਤੇ ਕੁਝ ਅਧਿਆਪਕਾਂ ਦੇ ਇਤਰਾਜ਼ ਜਮ੍ਹਾ ਕਰਵਾਏ।
2. ਵਿਭਾਗੀ ਤਰੱਕੀਆਂ ਤੁਰੰਤ ਕੀਤੀਆਂ ਜਾਣ:-
I. ਈ.ਟੀ.ਟੀ. ਤੋਂ ਮਾਸਟਰ ਕਾਡਰ, ਸੀ.ਐਂਡ ਵੀ. ਤੋਂ ਮਾਸਟਰ ਕਾਡਰ, ਮਾਸਟਰ ਕਾਡਰ ਤੋਂ ਲੈਕਚਰਾਰ, ਮਾਸਟਰ ਕਾਡਰ ਤੋਂ ਹੈੱਡਮਾਸਟਰ, ਲੈਕਚਰਾਰ ਤੋ ਪ੍ਰਿੰਸੀਪਲ ਦੀਆਂ ਵਿਭਾਗੀ ਤਰੱਕੀਆਂ ਤੁਰੰਤ ਕੀਤੀਆਂ ਜਾਣ ।
II. ਅਧਿਆਪਕਾਂ ਦੇ ਸਾਰੇ ਕਾਡਰਾਂ ਲਈ ਪਦਉੱਨਤੀ ਕੋਟਾ 75% ਰੱਖਦਿਆਂ, ਸਮਾਂਬੱਧ ਤਰੱਕੀ ਯਕੀਨੀ ਬਣਾਈ ਜਾਵੇ।
III ਲੈਕਚਰਾਰਾਂ ਦੇ ਸਾਰੇ ਵਿਸ਼ਿਆਂ ਦੀਆਂ ਪਦਉੱਨਤੀ ਲਿਸਟਾਂ ਤੁਰੰਤ ਜਾਰੀ ਕੀਤੀਆਂ ਜਾਣ।
—–ਇਸ ‘ਤੇ ਡੀ ਐਸ ਈ ਵੱਲੋਂ ਰਹਿੰਦੀਆਂ ਤਰੱਕੀਆਂ ਛੇਤੀ ਹੀ ਕਰਨ ਦੀ ਗੱਲ ਕਹੀ ਗਈ। ਪਦਉੱਨਤੀ ਕੋਟਾ 75% ਕਰਵਾਉਣ ਲਈ ਉਨ੍ਹਾਂ ਨੇ ਸਰਕਾਰ ਨਾਲ ਗੱਲ ਕਰਨ ਲਈ ਕਿਹਾ।
3. ਅਧਿਆਪਕਾਂ ਦੀਆਂ ਬਦਲੀਆਂ ਸੰਬੰਧੀ ਹੇਠ ਲਿਖੇ ਸੁਝਾਅ ਦਿੱਤੇ ਗਏ :-
I. ਆਪਸੀ ਬਦਲੀ / ਨਵ-ਵਿਆਹੇ ਜੋੜੇ ਮਾਮਲਿਆਂ ਸੰਬੰਧੀ ਕੋਈ ਸ਼ਰਤ ਨਾ ਲਗਾਈ ਜਾਵੇ।
II. ਬਦਲੀ ਪ੍ਰਕਿਰਿਆ ਦੌਰਾਨ ਪ੍ਰੋਮੋਟਡ ਅਧਿਆਪਕਾਂ ਨੂੰ ਸਟੇਅ ਸੰਬੰਧੀ ਸ਼ਰਤ ਤੋਂ ਛੋਟ ਦਿੱਤੀ ਜਾਵੇ।
III.ਹਰ ਗੇੜ ਦੀਆਂ ਬਦਲੀਆਂ ਵਿੱਚ ਅਧਿਆਪਕ ਨੂੰ ਬਦਲੀ ਕੈਂਸਲ ਕਰਨ ਦਾ ਅਧਿਕਾਰ ਵੀ ਦਿੱਤਾ ਜਾਵੇ।
ਹਰ ਇੱਕ ਨੂੰ ਬਦਲੀਆਂ ਦਾ ਇੱਕ ਹੋਰ ਮੌਕਾ ਦੇਣ ਦੀ ਮੰਗ ਵੀ ਕੀਤੀ ਗਈ।
———ਇਸ ਮੰਗ ਨੂੰ ਉਨ੍ਹਾਂ ਨੇ ਸਰਕਾਰ ਪੱਧਰ ਦੀ ਕਿਹਾ।
4. ਸਿੱਧੀ ਭਰਤੀ ਅਤੇ ਤਰੱਕੀ ਉਪਰੰਤ ਪਦਉੱਨਤ ਹੋਣ ‘ਤੇ A, B ਅਤੇ C ਕਲਾਸ ਸੈਕੰਡਰੀ ਅਧਿਆਪਕਾਂ, ਸਕੂਲ ਮੁਖੀਆਂ, ਅਧਿਕਾਰੀਆਂ ਉੱਪਰ ਵਿਭਾਗੀ ਪ੍ਰੀਖਿਆ ਅਤੇ “ਕੰਪਿਊਟਰ ਹੁਨਰ ਮੁਹਾਰਤ ਟੈਸਟ ਪਾਸ ਕਰਨ ਤੱਕ ਸਲਾਨਾ ਤਰੱਕੀ ਰੋਕਣ ਦਾ ਫੈਸਲਾ ਰੱਦ ਕੀਤਾ ਜਾਵੇ ਅਤੇ ਇਸ ਸਬੰਧੀ ਸਿੱਖਿਆ ਮੰਤਰੀ ਪੰਜਾਬ ਦੇ ਹੁਕਮਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ। 2018 ਦੇ ਨਿਯਮਾਂ ਅਨੁਸਾਰ ਪੰਜਾਬ ਦੇ ਟੀਚਿੰਗ ਅਤੇ ਨਾਨ-ਟੀਚਿੰਗ ਕਾਡਰ ਨੂੰ ਬਾਰਡਰ, ਨਾਨ ਬਾਰਡਰ ਵਿੱਚ ਵੰਡਣ ਦਾ ਫੈਸਲਾ ਵਾਪਿਸ ਲਿਆ ਜਾਵੇ।
———-ਇਹਨਾ਼ਂ ਤਬਦੀਲੀਆਂ ‘ਤੇ ਉਨ੍ਹਾਂ ਨੇ ਨਿੱਜੀ ਸਹਿਮਤੀ ਵੀ ਪ੍ਰਗਟਾਈ। ਕਿਹਾ ਕਿ ਮਸਲਾ ਕੈਬਨਿਟ ਪੱਧਰ ਦਾ ਹੈ, ਪਰ ਪ੍ਰੀਕਿਆ ਵਿੱਚ ਹੈ। ਸਰਕਾਰ ਨਾਲ ਵੀ ਲਗਾਤਾਰ ਇਹ ਗੱਲ ਕਰੋ।
5. ਜਸਪ੍ਰੀਤ ਕੌਰ, ਲੈਕਚਰਾਰ ਕੈਮਿਸਟਰੀ, ਦੇਸ ਰਾਜ ਸ.ਸ.ਸ. ਸਕੂਲ, ਬਠਿੰਡਾ ਦੀ ਨਜ਼ਾਇਜ ਕੀਤੀ ਬਦਲੀ ਰੱਦ ਕੀਤੀ ਜਾਵੇ ।
———–ਇਹ ਮਸਲਾ ਕਾਫ਼ੀ ਵਿਸਥਾਰ ਨਾਲ ਵਿਚਾਰਿਆ।ਸੰਬੰਧਿਤ ਏ ਡੀ ਵੱਲੋਂ ਇਹ ਮਸਲਾ ਵਿਭਾਗ ਵਲੋਂ ਖਤਮ ਕੀਤੇ ਜਾਣ ਦੀ ਗੱਲ ਕਹੀ ਗਈ। ਡੀ ਐਸ ਈ ਨੇ ਇਹ ਫਾਇਲ ਉਨ੍ਹਾਂ ਨੂੰ ਵਿਖਾਏ ਜਾਣ ਲਈ ਕਿਹਾ।
6. ਸਮੱਗਰਾ ਸਿੱਖਿਆ ਅਭਿਆਨ ਅਧੀਨ ਸ਼ੈਸ਼ਨ 2023-24 ਦੌਰਾਨ ਵਾਪਸ ਲਈਆਂ ਗ੍ਰਾਟਾਂ ਮੁੜ ਭੇਜੀਆਂ ਜਾਣ।
———ਕੁਝ ਵਾਪਸ ਹੋ ਗਈਆਂ। ਕੁਝ ਪ੍ਰੀਕਿਆ ਵਿੱਚ ਹਨ।
7. ਸਿੱਧੀ ਭਰਤੀ ਹੈਡਮਾਸਟਰਾਂ, ਪ੍ਰਿੰਸੀਪਲਾਂ, ਬੀਪੀਈਓ, ਲੈਕਚਰਾਰਾਂ ਨੂੰ ਉਚੇਰੀ ਜਿੰਮੇਵਾਰੀ ਇਨਕਰੀਮੈਂਟ ਦਾ ਲਾਭ ਦਿੱਤਾ ਜਾਵੇ।
——ਇਹ ਮਸਲਾ ਉਨ੍ਹਾਂ ਨੇ ਸਰਕਾਰ ਪੱਧਰ ਦਾ ਹੋਣ ਦੀ ਗੱਲ ਕਹੀ।
8. ਡਬਲ ਸ਼ਿਫਟ ਸਕੂਲ ਪ੍ਰਿੰਸੀਪਲਜ਼ ਤੇ ਨਾਨ-ਟੀਚਿੰਗ ਦੇ ਡਿਊਟੀ ਸਮੇਂ ਦਾ ਵਾਧਾ ਵਾਪਿਸ ਲਿਆ ਜਾਵੇ।
—— ਤੁਹਾਡੀ ਮੰਗ ‘ਤੇ ਮੈਂ ਸਰਕਾਰ ਕੋਲ ਪਰਪੋਜਲ ਬਣਾ ਕੇ ਭੇਜ ਦਿੱਤੀ ਹੈ। ਕਰਨਾ ਸਰਕਾਰ ਨੇ ਹੈ।
9. ਮਿਡਲ ਸਕੂਲ ਵਿੱਚ ਖਤਮ ਕੀਤੀਆਂ ਪੀ.ਟੀ.ਆਈ. ਅਤੇ ਆਰਟ & ਕਰਾਫਟ ਟੀਚਰ ਦੀਆਂ ਅਸਾਮੀਆਂ ਤਰੁੰਤ ਦਿੱਤੀਆਂ ਜਾਣ।
——-ਉਹਨਾਂ ਕਿਹਾ ਇਹ ਮੰਗ ਸਰਕਾਰ ਪੱਧਰ ਦੀ ਹੈ। ਸਰਕਾਰ ਹੁਕਮ ਕਰੇਗੀ, ਕਰ ਦਿੱਤਾ ਜਾਵੇਗਾ।
10. ਨਵੇਂ ਅਪਗਰੇਡ ਕੀਤੇ ਹਾਈ ਸਕੂਲਾਂ ਵਿੱਚ ਮਾਸਟਰ ਕਾਡਰ ਤੇ ਮੁੱਖ-ਅਧਿਆਪਕ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਆਰਟਸ, ਸਾਇੰਸ, ਕਾਮਰਸ, ਵੋਕੇਸ਼ਨਲ ਗਰੁੱਪ ਸਮੇਤ ਸਾਰੇ ਵਿਸ਼ਿਆਂ ਦੀਆਂ ਪੋਸਟਾਂ ਤੁਰੰਤ ਮੰਨਜੂਰ ਕਰਕੇ ਭਰੀਆਂ ਜਾਣ|
11. ਜਿਨ੍ਹਾਂ ਸਕੂਲਾਂ ਵਿੱਚ ਸਾਇੰਸ ਅਤੇ ਕਾਮਰਸ ਗਰੁੱਪ ਦਿੱਤੇ ਗਏ ਹਨ, ਉਹਨਾਂ ਸਕੂਲਾਂ ਵਿੱਚ ਸਾਇੰਸ ਅਤੇ ਕਾਮਰਸ ਵਿਸ਼ੇ ਦੀਆਂ ਪੂਰੀਆ ਪੋਸਟਾਂ ਮੰਨਜੂਰ ਕਰਕੇ ਭਰੀਆਂ ਜਾਣ।
12. ਹਰੇਕ ਮਿਡਲ, ਹਾਈ ਅਤੇ ਸੈਕੰਡਰੀ ਸਕੂਲ ਚ ਨਾਰਮ ਅਨੁਸਾਰ ਬਣਦੀਆਂ ਦਰਜਾ ਚਾਰ ਦੀਆਂ ਆਸਾਮੀਆਂ ਦਾ ਹੋਣਾ ਯਕੀਨੀ ਬਣਾਇਆ ਜਾਵੇ ਅਤੇ ਨਵੀਂ ਭਰਤੀ ਰਾਹੀਂ ਇਹ ਆਸਾਮੀਆਂ ਤੁਰੰਤ ਭਰੀਆਂ ਜਾਣ
13. 8886 ਭਰਤੀ ਤਹਿਤ ਰੈਗੂਲਰ ਹੋਏ ਸਮੂਹ ਐੱਸ.ਐੱਸ.ਏ./ਰਮਸਾ,ਮਾਡਲ ਆਦਰਸ਼ ਅਧਿਆਪਕਾਂ ਦੀ ਸੀਨੀਆਰਤਾ 01/04/2018 ਤੋਂ ਫਿਕਸ ਕੀਤੀ ਜਾਵੇ । ਕੋਰਟ ਕੇਸ ਵਾਲੇ ਐੱਸ.ਐੱਸ.ਏ./ਰਮਸਾ ਅਧਿਆਪਕਾਂ ਦਾ ਸੀਨੀਆਰਤਾ ਨੰਬਰ ਜਾਰੀ ਕੀਤਾ ਜਾਵੇ ।
14. 3582 ਅਧਿਆਪਕਾਂ ਨੂੰ ਡਾਇਰੈਕਟੋਰੇਟ ਅਧੀਨ ਜੁਆਇਨਿੰਗ ਦੇ ਨੈਸ਼ਨਲ ਲਾਭ ਦਿੱਤੇ ਜਾਣ।
15. 5178 ਅਧਿਆਪਕਾਂ ਨੂੰ ਠੇਕਾ ਨੌਕਰੀ ਦੌਰਾਨ ਮੁੱਢਲੀ ਤਨਖਾਹ ਦੇਣ ਅਤੇ 3442 ਅਧਿਆਪਕਾਂ ਨੂੰ ਮੁੱਢਲੀ ਠੇਕਾ ਨਿਯੁਕਤੀ ਤੋਂ ਪੱਕੀ ਭਰਤੀ ਦੇ ਲਾਭ ਦੇਣ ਦੇ ਅਦਾਲਤੀ ਫੈਸਲੇ ਜਨਰਲਾਇਜ਼ ਕੀਤੇ ਜਾਣ।
16. 2392 ਮਾਸਟਰ ਕਾਡਰ, 3704 ਮਾਸਟਰ ਕਾਡਰ ਅਧੀਨ ਭਰਤੀ ਅਧਿਆਪਕਾਂ ਦੀ ਡਾਇਰੈਕਟੋਰੇਟ ਅਧੀਨ ਜੁਆਇੰਨਿਗ ਦਾ ਤਨਖਾਹ ਬਕਾਇਆ ਜਾਰੀ ਕੀਤਾ ਜਾਵੇ|
———–ਨੰਬਰ 10 ਤੋਂ 16 ਤੱਕ ਦੀਆਂ ਮੰਗਾਂ ਉਨ੍ਹਾਂ ਨੇ ਸਰਕਾਰ ਪੱਧਰ ਦੀਆਂ ਹੋਣ ਦੀ ਗੱਲ ਕਹੀ। ਸਰਕਾਰ ਵੱਲੋਂ ਕਿਹੇ ਜਾਣ ‘ਤੇ ਮੇਰੇ ਵੱਲੋਂ ਤੁਰੰਤ ਐਕਟ ਕੀਤਾ ਜਾਵੇਗਾ।
17. 3442, 7654 ਅਤੇ 5178 ਭਰਤੀਆਂ ਵਿੱਚ O.D.L. ਅਧੀਨ ਪਾਸ ਅਧਿਆਪਕਾਂ ਨੂੰ ਤੁਰੰਤ ਰੈਗੂਲਰ ਆਰਡਰ ਦਿੱਤੇ ਜਾਣ।
——-ਇਹ ਮਸਲਾ ਸੁਣਵਾਈ ਪ੍ਰੀਕਿਆ ਵਿੱਚ ਹੈ, ਅਸੀਂ ਇਸ ‘ਤੇ ਗੰਭੀਰਤਾ ਨਾਲ ਕੰਮ ਕਰ ਰਹੇ ਹਾਂ।
18. I. ਅਧਿਆਪਕਾਂ ਦੇ ਗਰਮੀ/ਸਰਦੀ ਦੀਆਂ ਛੁੱਟੀਆਂ ਤੋਂ ਬਿਨਾਂ ਵਿਦੇਸ਼ ਛੁੱਟੀ ਦੀ ਪ੍ਰਵਾਨਗੀ ਨਾ ਦੇਣ ਦਾ ਪੱਤਰ ਵਾਪਿਸ ਲਿਆ ਜਾਵੇ ।
II. SSA/RMSA ਅਧਿਆਪਕਾਂ ਨੂੰ ਸੇਵਾ ਵਿੱਚ ਆਉਣ ਦੀ ਮਿਤੀ ਤੋਂ ਉਸ ਸੇਵਾ ਦੇ ਆਧਾਰ ‘ਤੇ ਅਚਨਚੇਤ ਛੁੱਟੀਆਂ ਦਿੱਤੀਆ ਜਾਣ ।
III. ਮੈਡੀਕਲ ਛੁੱਟੀ/ਵਿਦੇਸ਼ ਛੁੱਟੀ/ਬੱਚਾ-ਸੰਭਾਲ ਛੁੱਟੀ ਪ੍ਰਵਾਨ ਕਰਨ ਦਾ ਅਧਿਕਾਰ D.D.O. ਪੱਧਰ ‘ਤੇ ਦਿੱਤਾ ਜਾਵੇ।
IV. ਪੁਰਸ਼ ਕਰਮਚਾਰੀਆਂ ਨੂੰ ਸੇਵਾ ਵਿੱਚ ਆਉਣ ਦੀ ਮਿਤੀ ਤੋਂ 15 ਅਚਨਚੇਤ ਛੁੱਟੀਆਂ ਅਤੇ 10 ਸਾਲ ਦੀ ਸੇਵਾ ਹੋਣ ‘ਤੇ 20 ਅਚਨਚੇਤ ਛੁੱਟੀਆਂ ਦਾ ਉਪਬੰਧ ਕੀਤਾ ਜਾਵੇ।
V. ਸੰਘਰਸ਼ਾਂ ਦੌਰਾਨ ਅਧਿਆਪਕਾਂ ਦੀਆਂ ਪੈਡਿੰਗ ਛੁੱਟੀਆਂ ਪ੍ਰਵਾਨ ਕੀਤੀਆਂ ਜਾਣ |
———-ਲੰਬੀ ਵਿਚਾਰ ਚਰਚਾ ਵਿੱਚੋਂ ਐਸ ਐਸ ਏ ਰਮਸਾ ਅਤੇ ਹੋਰਾਂ ਦੀਆਂ ਛੁੱਟੀਆਂ ਬਾਰੇ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਸਰਕਾਰ ਇਸ ਲਈ ਨਹੀਂ ਕਰ ਰਹੀ ਕਿ ਇਹ ਫ਼ਿਰ ਹੋਰ ਲਾਭ ਵੀ ਮੰਗਣਗੇ। ਜਥੇਬੰਦੀ ਨੇ ਇਹ ਛੁੱਟੀਆਂ ਤੁਰੰਤ ਦਿੱਤੇ ਜਾਣ ਦੀ ਜੋਰਦਾਰ ਮੰਗ ਕਰਦਿਆਂ ਕਿਹਾ ਕਿ ਹੋਰ ਲਾਭ ਮੰਗਣਾ ਵੀ ਉਨ੍ਹਾਂ ਅਧਿਆਪਕਾਂ ਦਾ ਜਮਹੂਰੀ ਹੱਕ ਹੈ। ਮੰਗ ਕੀਤੀ ਕਿ ਮੁਢਲੀ ਠੇਕਾ ਅਧਾਰਿਤ ਸੇਵਾ ਵਾਲੇ ਵੱਖ ਵੱਖ ਕਾਡਰਾਂ ਦੇ ਅਧਿਆਪਕਾਂ ਦੀ ਠੇਕਾ ਅਧਾਰਿਤ ਸੇਵਾ ਨੂੰ ਗਿਣਦੇ ਹੋਏ ਅਚਨਚੇਤ, ਮੈਡੀਕਲ ਅਤੇ ਕਮਾਈ ਛੁੱਟੀਆਂ ਦੇਣ ਦਾ ਹੁਕਮ ਤੁਰੰਤ ਜਾਰੀ ਕੀਤਾ ਜਾਵੇ।
ਬਾਕੀ ਮੰਗਾਂ ਬਾਰੇ ਉਨ੍ਹਾਂ ਨੇ ਕਿਹਾ ਕਿ ਉਹ ਪਰਵਾਨਗੀ ਲਈ ਸਰਕਾਰ ਨੂੰ ਭੇਜ ਦੇਣਗੇ।
19. ਸਰੀਰਕ ਸਿੱਖਿਆ ਵਿਸ਼ੇ ਨੂੰ ਲਾਜ਼ਮੀ ਵਿਸ਼ਾ ਬਣਾਇਆ ਜਾਵੇ। ਹਰੇਕ ਹਾਈ ਸਕੂਲ ਵਿੱਚ ਡੀ.ਪੀ.ਈ. ਅਤੇ ਹਰੇਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਰੀਰਕ ਸਿੱਖਿਆ ਲੈਕਚਰਾਰ ਦੀ ਅਸਾਮੀ ਦਿੱਤੀ ਜਾਵੇ।
———–ਇਹ ਮੰਗ, ਉਨ੍ਹਾਂ ਕਿਹਾ, ਸਰਕਾਰ ਪੱਧਰ ਦੀ ਹੈ।
20. ਬੇਲੋੜੇ ਪ੍ਰਾਜੈਕਟ ਜਿਵੇਂ ਮਿਸ਼ਨ ਸਮਰੱਥ, ਖਾਨ ਅਕੈਡਮੀ, ਇੰਗਲਿਸ਼ ਬੂਸਟਰ ਕਲੱਬ ਆਦਿ ਬੰਦ ਕਰਕੇ ਅਧਿਆਪਕਾਂ ਨੂੰ ਅਸਲ ਸਿਲੇਬਸ ਪੜ੍ਹਾਉਣ ਦੇ ਪਾਬੰਦ ਕੀਤਾ ਜਾਵੇ ।
———-ਕਿਵੇਂ ਇਹ ਬੇਲੋੜੇ ਪਰੋਜੈਕਟ ਸਿੱਖਿਆ ਨੂੰ ਤਬਾਹ ਕਰ ਰਹੇ ਹਨ, ਇਹ ਗੱਲ ਜੋਰ ਨਾਲ ਰੱਖੀ ਗਈ। ਉਨ੍ਹਾਂ ਨੇ ਇਸ ਨਾਲ ਸਹਿਮਤੀ ਵੀ ਪ੍ਰਗਟਾਈ।ਕਿਹਾ ਕਿ ਉਹ ਸੰਬੰਧਿਤ ਮੀਟਿੰਗਾਂ ਵਿੱਚ ਸਰਕਾਰ ਕੋਲ ਗੱਲ ਰੱਖਣਗੇ।
21. ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਤੋਂ ਲਈ ਜਾਂਦੀ ਪ੍ਰੀਖਿਆ ਫੀਸ ਅਤੇ ਸਰਟੀਫਿਕੇਟ ਫੀਸ ਬੰਦ ਕੀਤੀ ਜਾਵੇ । ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰਵੀਂ ਪਾਸ ਵਿਦਿਆਰਥੀਆਂ ਨੂੰ ਸਰਟੀਫਿਕੇਟ ਮੁਫਤ ਜਾਰੀ ਕੀਤੇ ਜਾਣੇ।
——ਇਹ ਗੱਲ ਜਾਇਜ ਮੰਨੀ। ਕਿਹਾ ਕਿ ਬੋਰਡ ਨਾਲ ਮੀਟਿੰਗਾਂ ਵਿੱਚ ਇਸ ਗੱਲ ਦੀ ਪੈਰਵੀ ਕਰਨਗੇ।
22. ਪਹਿਲੀ ਤੋਂ ਅੱਠਵੀਂ ਜਮਾਤ ਤੱਕ ਘੱਟ ਗਿਣਤੀ ਵਜ਼ੀਫੇ ਕੇਂਦਰ ਸਰਕਾਰ ਨਾਲ ਤਾਲਮੇਲ ਕਰਕੇ ਦੁਬਾਰਾ ਚਾਲੂ ਕੀਤੇ ਜਾਣ। ਵਜ਼ੀਫਿਆ ਲਈ ਕਾਗਜੀ ਕਾਰਵਾਈ ਘੱਟ ਕਰਦੇ ਹੋਏ ਅਪਲਾਈ ਕਰਨ ਦੀ ਵਿਧੀ ਸਰਲ ਕੀਤੀ ਜਾਵੇ|
——-ਇਸ ‘ਤੇ ਉਹ ਸੰਬੰਧਿਤ ਅਦਾਰਿਆਂ ਨਾਲ ਗੱਲ ਕਰਕੇ ਵਿਦਿਆਰਥੀਆਂ ਨੂੰ ਰਾਹਤ ਦਿਵਾਉਣ ਦੀ ਕੋਸ਼ਿਸ਼ ਕਰਨਗੇ।
23. ਸਕੂਲ ਮੁਖੀਆਂ, ਅਧਿਆਪਕਾਂ, ਕਲਰਕਾਂ ਨੂੰ ਇੱਕ ਸਕੂਲ ਦਾ ਚਾਰਜ ਦਿੱਤਾ ਜਾਵੇ । ਸੀਨੀਅਰ ਅਧਿਆਪਕ ਨੂੰ D.D. ਪਾਵਰਾਂ ਦੇਣ ਦਾ ਪੁਰਾਣਾ ਸਿਸਟਮ ਬਹਾਲ ਕੀਤਾ ਜਾਵੇ।
——ਇਹ ਫੈਸਲਾ ਸਰਕਾਰ ਹੀ ਕਰ ਸਕਦੀ ਹੈ।
24. ਅਧਿਆਪਕਾਂ ਤੋਂ ਹਰੇਕ ਤਰ੍ਹਾਂ ਦੇ ਗੈਰ-ਵਿੱਦਿਅਕ ਕੰਮ ਜਿਵੇਂ B.L.O. ਡਿਊਟੀ ਅਤੇ ਹੋਰ ਵਾਧੂ ਡਿਊਟੀਆਂ ਬੰਦ ਕੀਤੇ ਜਾਣ ਦੀ ਗੱਲ ਰੱਖੀ ਗਈ।
——-ਜਥੇਬੰਦੀ ਨੇ ਇਹ ਗੱਲ ਬਹੁਤ ਜੋਰਦਾਰ ਢੰਗ ਨਾਲ ਰੱਖੀ। ਇਸ ‘ਤੇ ਉਨ੍ਹਾਂ ਨੇ ਖੁਦ ਆਪਣੇ ਵੱਲੋਂ ਸਰਕਾਰ ਕੋਲ ਅਧਿਆਪਕਾਂ ਦੀ ਗੱਲ ਜੋਰਦਾਰ ਢੰਗ ਨਾਲ ਰੱਖਣ ਬਾਰੇ ਕਿਹਾ।
25.ਅਧਿਆਪਕਾਂ ਦੀ 16 ਫਰਵਰੀ ਦੀ ਹੜਤਾਲ ਦੀ ਤਨਖਾਹ ਕਟੋਤੀ ਦਾ ਬਠਿੰਡਾ ਅਤੇ ਫਾਜ਼ਿਲਕਾ ਜਿਲਿਆਂ ਦਾ ਮਸਲਾ ਜੋਰਦਾਰ ਢੰਗ ਨਾਲ ਰੱਖਦਿਆਂ ਜਥੇਬੰਦੀ ਨੇ ਇਹ ਪੱਤਰ ਵਾਪਸ ਲੈਣ ਦੀ ਮੰਗ ਕੀਤੀ। ਸਿੱਖਿਆ ਮੰਤਰੀ ਨਾਲ ਮੀਟਿੰਗ ਵਿੱਚ ਇਸ ਮਸਲੇ ‘ਤੇ ਬਣੀ ਸਹਿਮਤੀ ਦਾ ਵੀ ਹਵਾਲਾ ਦਿੱਤਾ।
-ਇਸ ‘ਤੇ ਉਨ੍ਹਾਂ ਕਿਹਾ ਕਿ ਮੈਨੂੰ ਇਸ ਮਸਲੇ ‘ਤੇ ਅੱਜ ਤੀਕ ਕੋਈ ਜਾਣਕਾਰੀ ਨਹੀਂ। ਮੈਂ ਸਾਰੀ ਜਾਣਕਾਰੀ ਪ੍ਰਾਪਤ ਕਰਕੇ ਇਸ ਦਾ ਯੋਗ ਹੱਲ ਜਰੂਰ ਕੱਢਾਂਗਾ।
26.ਪਦ ਉਨਤ ਲੈਕਚਰਾਰਾਂ ਨੂੰ ਦੂਰ ਦੁਰਾਡੇ ਸਟੇਸ਼ਨ ਦਿੱਤੇ ਜਾਣ ਅਤੇ ਹਰ ਇੱਕ ਸਟੇਸ਼ਨ ਨਾ ਸ਼ੋਅ ਕੀਤੇ ਜਾਣ ਦਾ ਵਿਰੋਧ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਦੂਰ ਦੁਰਾਡੇ ਸਟੇਸ਼ਨ ਵਾਲੇ ਅਧਿਆਪਕਾਂ ਦੀਆਂ ਅਡਜਸਟ ਮੈਂਟਸ ਕੀਤੀਆਂ ਜਾਣ। ਇਸ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਮੇਰੇ ਪੱਧਰ ‘ਤੇ ਅਡਜਟਮੈਂਟ ਸੰਭਵ ਨਹੀਂ। ਮੈਂ ਸਰਕਾਰ ਨਾਲ ਗੱਲ ਕਰਕੇ ਯਤਨ ਕਰਾਂਗਾ ਕਿ ਜੇ ਸਾਰਿਆਂ ਨੂੰ ਇੱਕ ਮੌਕਾ ਸਟੇਸ਼ਨ ਚੋਣ ਲਈ ਹੋਰ ਦਿੱਤਾ ਜਾ ਸਕੇ।
27. ਸਕੂਲਾਂ ਨੂੰ ਬਿਨਾ ਲੋੜ ਤੋਂ ਕੁਝ ਪੋਸਟਾਂ ਦਿੱਤੇ ਜਾਣ ਦਾ ਮਸਲਾ, ਜਿਸ ਨਾਲ ਪਹਿਲਾਂ ਕੰਮ ਕਰਦੇ ਅਧਿਆਪਕਾਂ ਵਿੱਚ ਸਰਪਲੱਸ ਹੋਣ ਦਾ ਡਰ ਪਨਪ ਰਿਹਾ, ਧਿਆਨ ਵਿੱਚ ਲਿਆਂਦਾ ਗਿਆ। ਲੋੜ ਵਾਲੀਆਂ ਪੋਸਟਾਂ ਦਿੱਤੇ ਜਾਣ ਦੀ ਗੱਲ ਰੱਖੀ ਗਈ। ਇਸ ਨੂੰ ਉਨ੍ਹਾਂ ਨੇ ਆਪਣੇ ਵੱਲੋਂ ਮੁੜ ਘੋਖਣ ਦੀ ਗੱਲ ਕਹੀ।
28. ਫਿਨਲੈਂਡ ਭੇਜੇ ਗਏ ਅਧਿਆਪਕਾਂ ਦੀ ਚੋਣ ਵਿੱਚ, ਵੱਖ ਵੱਖ ਜਿਲਿਆਂ ਵਿੱਚ, ਵਿਸ਼ੇਸ਼ ਤੌਰ ‘ਤੇ ਲੁਧਿਆਣਾ, ਹੋਈਆਂ ਬੇਨਿਯਮੀਆਂ ਧਿਆਨ ਵਿੱਚ ਲਿਆਂਦੀਆਂ ਗਈਆਂ।
29. ਪਦ ਉਨਤ ਡੀ ਪੀ ਈ, ਲੈਕਚਰਾਰਾਂ ਨੂੰ ਸੰਬੰਧਿਤ ਜਿਲ੍ਹੇ ਵਿੱਚ ਹੀ ਨੇੜੇ ਤੋਂ ਨੇੜੇ ਸਟੇਸ਼ਨ ਦੇਣ ਦੀ ਮੰਗ ਜੋਰਦਾਰ ਰੂਪ ਵਿੱਚ ਰੱਖੀ ਗਈ।

30. ਲੈਕਚਰਾਰ ਕਾਡਰ ਦੀ ਸੀਨੀਆਰਤਾ ਸੂਚੀ ਜਲਦ ਤਿਆਰ ਕਰਨ ਦੀ ਮੰਗ ਰੱਖੀ ਗਈ।
31. ਐਸ ਐਸ ਏ ਤਹਿਤ ਰੈਗੂਲਰ ਕੀਤੇ ਗਏ 20 ਕੰਪਿਊਟਰ ਮਾਸਟਰਜ਼ ਦੀ ਸੀਨੀਆਰਤਾ ਸੂਚੀ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਗਈ।
ਇਸ ‘ਤੇ ਉਨ੍ਹਾਂ ਨੇ ਮੀਟਿੰਗ ਵਿੱਚ ਹਾਜ਼ਰ ਸੰਬੰਧਿਤ ਏ ਡੀ ਨੂੰ ਤੁਰੰਤ ਤਿਆਰ ਕਰਨ ਦਾ ਹੁਕਮ ਦਿੱਤਾ।
32.ਡੀ ਈ ਓ ਦਫਤਰ ਮਾਲੇਰਕੋਟਲਾ ਨੂੰ ਬਣਦੀਆਂ ਅਸਾਮੀਆਂ ਦੇਣ, ਛੁੱਟੀਆਂ ਵਿੱਚ ਕੰਮ ਬਦਲੇ ਕਮਾਈ ਛੁੱਟੀਆਂ ਦੇਣ ਦੀਆਂ ਸਪਸ਼ਟ ਹਿਦਾਇਤਾਂ ਦੇਣ, ਨਾਨ ਟੀਚਿੰਗ ਨੂੰ 15 ਦਿਨ ਤੋਂ ਘੱਟ ਦੀ ਕਮਾਈ ਛੁੱਟੀ ਦੇਣ, ਕੰਪਿਊਟਰ ਟਾਈਪਿੰਗ ਟੈਸਟ ਨਾ ਪਾਸ ਕਲਰਕਾਂ ਦੀ 120 ਘੰਟੇ ਦੀ ਟਰੇਨਿੰਗ ਲਗਾਉਣ, ਰਮਸਾ ਅਧੀਨ ਮੁੱਖ ਅਧਿਆਪਕਾਂ ਨੂੰ ਰੈਗੂਲਰ ਕਰਨ ਆਦਿ ਕਈ ਮੰਗਾਂ ਸੰਬੰਧੀ ਮੰਗ ਪੱਤਰ ਵੀ ਦਿੱਤਾ ਗਿਆ।
33.ਦਿਵਿਆਂਗ ਅਧਿਆਪਕਾਂ ਨੂੰ ਪੰਜਾਬ ਸਰਕਾਰ ਵੱਲੋਂ ਅਧਿਸੂਚਿਤ ਉਨ੍ਹਾਂ ਦੀਆਂ ਸਮੱਸਿਆਵਾਂ ਨਾਲ ਸੰਬੰਧਿਤ ਸੈਮੀਨਾਰਾਂ/ਵਰਕਸ਼ਾਪਾਂ ਆਦਿ ਅਟੈਂਡ ਕਰਨ ਦਿੱਤੀਆਂ ਜਾਣ ਵਾਲੀਆਂ ਸਲਾਨਾ ਪੰਜ ਛੁੱਟੀਆਂ ਦੇ ਰਾਹ ਵਿੱਚ ਆ ਰਹੀਆਂ ਸਮੱਸਿਆਵਾਂ ਵੀ ਵਿਚਾਰੀਆਂ ਗਈਆਂ।
34. ਸਕੂਲਾਂ ਵਿੱਚ ਸਫਾਈ ਕਰਮਚਾਰੀਆਂ ਦੀ ਜੂਨ ਮਹੀਨੇ ਤੋਂ ਨਾ ਮਿਲੀ ਤਨਖਾਹ ਦਾ ਮਸਲਾ ਵੀ ਰੱਖਿਆ ਗਿਆ ਜੋ ਤੁਰੰਤ ਅਦਾ ਕਰਨ ਲਈ ਉਨ੍ਹਾਂ ਨੇ ਮੌਕੇ ‘ਤੇ ਹੀ ਫੋਨ ਕਰਕੇ ਹੁਕਮ ਜਾਰੀ ਕੀਤੇ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।