ਮੰਦਰ ’ਚ ਵਿਅਕਤੀ ਨੇ ਕੀਤੀ ਆਪਣੀ ਬਲੀ ਦੇਣ ਦੀ ਕੋਸ਼ਿਸ਼

ਰਾਸ਼ਟਰੀ

ਨਵੀਂ ਦਿੱਲੀ, 11 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਅਸ਼ਟਮੀ ਵਾਲੇ ਦਿਨ ਇਕ ਵਿਅਕਤੀ ਨੇ ਮੰਦਰ ਵੱਲੋਂ ਆਪਣੀ ਹੀ ਬਲੀ ਦੇਣ ਦੀ ਖਬਰ ਸਾਹਮਣੇ ਆਈ ਹੈ। ਮੱਧ ਪ੍ਰਦੇਸ਼ ਦੇ ਪਨਨਾ ਜ਼ਿਲ੍ਹੇ ਦੇ ਕੇਵਟਪੁਰ ਭਖੁਰੀ ਵਿੱਚ ਇਕ ਵਿਅਕਤੀ ਨੇ ਆਪਣੀ ਬਲੀ ਦੇਣ ਦੀ ਕੋਸ਼ਿਸ਼ ਕੀਤੀ। 9 ਦਿਨਾਂ ਤੱਕ ਵਰਤ ਅਤੇ ਉਪਾਸਨਾ ਕਰਦੇ ਹੋਏ ਸ਼ੁੱਕਰਵਾਰ ਨੂੰ ਉਸਨੇ ਮਾਂ ਦੀ ਚੌਖਟ ਉਤੇ ਆਪਣੇ ਪ੍ਰਣ ਤਿਆਗਣ ਦੀ ਕੋਸ਼ਿਸ਼ ਕਰਨ ਲਈ ਕਿਸੇ ਤਿੱਖੀ ਚੀਜ ਨਾਲ ਗੱਲਾ ਕੱਟਣ ਦੀ ਕੋਸ਼ਿਸ਼ ਕੀਤੀ। ਇਸ ਕਾਰਨ ਮੰਦਰ ਵਿੱਚ ਖੂਨ ਹੀ ਖੂਨ ਹੋ ਗਿਆ। ਵਿਅਕਤੀ ਦੇ ਹੋਰ ਵਾਰ ਕਰਨ ਤੋਂ ਪਹਿਲਾਂ ਮੰਦਰ ਦੇ ਪੁਜਾਰੀ ਅਤੇ ਹੋਰ ਲੋਕਾਂ ਨੇ ਉਸ ਨੂੰ ਰੋਕ ਲਿਆ। ਜ਼ਖਮੀ ਹਾਲਤ ਵਿੱਚ ਵਿਅਕਤੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਵਿਅਕਤੀ ਦੀ ਪਹਿਚਾਣ ਰਾਜ ਕੁਮਾਰ ਯਾਦਵ ਵਜੋਂ ਹੋਈ ਹੈ। ਨੌਜਵਾਨ ਪਿਛਲੇ 9 ਦਿਨਾਂ ਤੋਂ ਪਾਠ ਪੂਜਾ ਕਰ ਰਿਹਾ ਸੀ। ਅੱਜ ਅਸ਼ਟਮੀ ਮੌਕੇ ਉਹ ਪਿੰਡ ਦੇ ਵਿਜੈਸ਼ਨ ਦੇਵੀ ਮੰਦਰ ਪਹੁੰਚਿਆ, ਜਿੱਥੇ ਉਸਨੇ ਪੂਜਾ ਪਾਠ ਕਰਨ ਤੋਂ ਬਾਅਦ ਅਚਾਨਕ ਆਪਣੀ ਗਰਦਨ ਕੱਟਣ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਦਾ ਪਤਾ ਚਲਦਿਆਂ ਹੀ ਧਰਮਪੁਰ ਥਾਣਾ ਪੁਲਿਸ ਵੀ ਮੌਤੇ ਉਤੇ ਪਹੁੰਚ ਗਈ।

ਨੌਜਵਾਨ ਦੀ ਮਾਂ ਨੇ ਦੱਸਿਆ ਕਿ ਉਹ ਪਿਛਲੇ ਪੰਜ ਸਾਲ ਤੋਂ ਆਪਣੇ ਉਪਰ ਦੇਵੀ ਆਉਣ ਦੀ ਗੱਲ ਕਹਿੰਦਾ ਆ ਰਿਹਾ ਹੈ। ਉਹ ਨਵਰਤਿਆ ਦੇ ਵਰਤ ਰਖਦਾ ਹੈ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।