ਪੰਜਾਬ ‘ਚ ਜੱਜ ਦੇ ਘਰ ਚੋਰੀ, ਲੋਕਾਂ ‘ਚ ਦਹਿਸ਼ਤ ਦਾ ਮਾਹੌਲ

ਪੰਜਾਬ

ਲੁਧਿਆਣਾ, 11 ਅਕਤੂਬਰ, ਦੇਸ਼ ਕਲਿਕ ਬਿਊਰੋ :
ਲੁਧਿਆਣਾ ‘ਚ ਚੋਰੀ ਦੀਆਂ ਵਾਰਦਾਤਾਂ ਦਿਨੋਂ-ਦਿਨ ਵੱਧ ਰਹੀਆਂ ਹਨ। ਚੋਰਾਂ ਨੇ ਪੁਲਿਸ ਕਮਿਸ਼ਨਰ ਦੇ ਘਰ ਤੋਂ ਕਰੀਬ 500 ਮੀਟਰ ਦੀ ਦੂਰੀ ‘ਤੇ ਸਥਿਤ ਜੱਜ ਦੇ ਬੰਗਲੇ ਨੂੰ ਨਿਸ਼ਾਨਾ ਬਣਾਇਆ। ਜਿਸ ਜਗ੍ਹਾ ਇਹ ਚੋਰੀ ਹੋਈ ਹੈ, ਉੱਥੇ ਕਈ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਜੱਜਾਂ ਦੇ ਘਰ ਹਨ। ਪਾਸ਼ ਇਲਾਕੇ ਵਿੱਚ ਚੋਰੀ ਤੋਂ ਲੋਕ ਕਾਫੀ ਡਰੇ ਹੋਏ ਹਨ।
ਬਦਮਾਸ਼ਾਂ ਨੇ ਬੰਗਲੇ ‘ਚੋਂ ਕੀਮਤੀ ਸਾਮਾਨ ਚੋਰੀ ਕਰ ਲਿਆ। ਚੋਰ ਬੰਗਲੇ ਦੇ ਪਿਛਲੇ ਗੇਟ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋਏ। ਐਸਐਸਏ ਨਗਰ ਦੇ ਰਹਿਣ ਵਾਲੇ ਕੁਮਾਰ ਸੌਰਵ ਨੇ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਲੁਟੇਰਿਆਂ ਨੇ ਘਰ ‘ਚੋਂ 43 ਇੰਚ ਦੀ ਐਲਸੀਡੀ, 12 ਲੇਡੀਜ਼ ਬ੍ਰਾਂਡ ਦੀਆਂ ਘੜੀਆਂ, ਇਕ ਆਈਫੋਨ 6 ਐੱਸ, ਇਕ ਆਈਫੋਨ 7, ਇਕ ਮੋਬਾਇਲ ਬ੍ਰਾਂਡ ਓਪੋ, 2 ਸਿਲੰਡਰ, 2 ਜੋੜੇ ਚਾਂਦੀ ਦੇ ਗਹਿਣੇ, ਇਕ ਜੋੜਾ ਚਾਂਦੀ ਦੀਆਂ ਝਾਂਜਰਾਂ ਅਤੇ ਘਰੇਲੂ ਸਾਮਾਨ ਚੋਰੀ ਕਰ ਲਿਆ।
ਪੁਲਿਸ ਘਰ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਨੂੰ ਸਕੈਨ ਕਰਨ ਵਿੱਚ ਲੱਗੀ ਹੋਈ ਹੈ। ਮਾਮਲੇ ਦੀ ਜਾਂਚ ਏਐਸਆਈ ਵਿਨੋਦ ਕੁਮਾਰ ਕਰ ਰਹੇ ਹਨ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।