ਮੁੰਬਈ, 11 ਅਕਤੂਬਰ, ਦੇਸ਼ ਕਲਿਕ ਬਿਊਰੋ :
ਮਹਾਰਾਸ਼ਟਰ ਦੇ ਨਾਸਿਕ ਵਿੱਚ ਆਰਟਿਲਰੀ ਸੈਂਟਰ ਵਿੱਚ ਫਾਇਰਿੰਗ ਅਭਿਆਸ ਦੌਰਾਨ ਦੋ ਅਗਨੀਵੀਰਾਂ ਦੀ ਮੌਤ ਹੋ ਗਈ। ਵੀਰਵਾਰ ਨੂੰ ਆਰਟਿਲਰੀ ਸਕੂਲ ਵਿੱਚ ਫਾਇਰਿੰਗ ਅਭਿਆਸ ਚੱਲ ਰਿਹਾ ਸੀ। ਇਸ ਦੌਰਾਨ ਤੋਪ ‘ਚ ਸ਼ੈੱਲ ਲੋਡ ਕਰਦੇ ਸਮੇਂ ਧਮਾਕਾ ਹੋ ਗਿਆ। ਘਟਨਾ ਵਿੱਚ ਅਗਨੀਵੀਰ ਗੋਹਿਲ ਵਿਸ਼ਵਰਾਜ ਸਿੰਘ (20) ਅਤੇ ਸੈਫਤ ਸ਼ਿੱਟ (21) ਦੀ ਮੌਤ ਹੋ ਗਈ।
ਅਧਿਕਾਰੀਆਂ ਮੁਤਾਬਕ ਅਗਨੀਵੀਰਾਂ ਦੀ ਟੀਮ ਭਾਰਤੀ ਫੀਲਡ ਗਨ ਤੋਂ ਗੋਲੀਬਾਰੀ ਕਰ ਰਹੀ ਸੀ ਉਦੋਂ ਹੀ ਇਕ ਗੋਲਾ ਫਟ ਗਿਆ। ਦੋਵੇਂ ਅਗਨੀਵੀਰ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਐਮਐਚ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਾਮਲੇ ਦੀ ਜਾਂਚ ਲਈ ਕੋਰਟ ਆਫ ਇਨਕੁਆਰੀ ਸ਼ੁਰੂ ਕਰ ਦਿੱਤੀ ਗਈ ਹੈ।
Published on: ਅਕਤੂਬਰ 11, 2024 5:38 ਬਾਃ ਦੁਃ