ਪਾਕਿਸਤਾਨ : ਰਿਹਾਇਸ਼ੀ ਖੇਤਰ ’ਚ ਗੋਲੀਬਾਰੀ, 20 ਦੀ ਮੌਤ

ਕੌਮਾਂਤਰੀ

ਨਵੀਂ ਦਿੱਲੀ, 11 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਪਾਕਿਸਤਾਨ ਵਿੱਚ ਇਕ ਦਰਦਨਾਇਕ ਘਟਨਾ ਸਾਹਮਣੇ ਆਈ ਹੈ ਜਿੱਥੇ 20 ਲੋਕਾਂ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਪਾਕਿਸਤਾਨ ਦੇ ਦੱਖਣੀ-ਪੱਛਮ ਵਿੱਚ ਬੰਦੂਕਧਾਰੀਆਂ ਨੇ 20 ਲੋਕਾਂ ਨੂੰ ਮਾਰ ਦਿੱਤੀ। ਖਬਰਾਂ ਅਨੁਸਾਰ ਇਕ ਪੁਲਿਸ ਅਧਿਕਾਰੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਇਹ ਅਸ਼ਾਂਤ ਬਲੂਚਿਸਤਾਨ ਸੂਬੇ ਵਿੱਚ ਵਾਪਰੀ ਸਭ ਵੱਡੀ ਘਟਨਾ ਹੈ।

ਪੁਲਿਸ ਅਧਿਕਾਰੀ ਹਮਾਯੂ ਖਾਨ ਨਾਸਿਰ ਨੇ ਦੱਸਿਆ ਕਿ ਬਦੂਕਧਾਰੀਆਂ ਨੇ ਵੀਰਵਾਰ ਦੇਰ ਰਾਤ ਨੂੰ ਡੂਕੀ ਜ਼ਿਲ੍ਹੇ ਵਿੱਚ ਕੋਲਾ ਖਦਾਨ ਕੋਲ ਰਹਿਣ ਵਾਲੇ ਲੋਕਾਂ ਦੀ ਰਿਹਾਇਸ਼ ਨੂੰ ਘੇਰ ਲਿਆ ਅਤੇ ਅੰਨ੍ਹੇਵਾਹ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਇਨ੍ਹਾਂ ਵਿੱਚ ਜ਼ਿਆਦਾਤਰ ਲੋਕ ਬਲੂਚਿਸਤਾਨ ਦੇ ਪਸ਼ਤੂਨ ਭਾਸ਼ੀ ਖੇਤਰ ਵਿਚੋਂ ਸਨ। ਮ੍ਰਿਤਕਾਂ ਵਿਚੋਂ ਤਿੰਨ ਅਫਗਾਨੀ ਵੀ ਸ਼ਾਮਲ ਹਨ। ਅਜੇ ਤੱਕ ਹਮਲੇ ਦੀ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ।

Leave a Reply

Your email address will not be published. Required fields are marked *